ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਰਲਾ: ਪੈਟਰੋਲ ਛਿੜਕ ਕੇ ਮਹਿਲਾ ਪੁਲਿਸਕਰਮੀ ਨੂੰ ਜਿਉਂਦਾ ਸਾੜਿਆ, ਮੌਤ 

ਕੇਰਲ ਦੇ ਮਾਵੇਲਿੱਕਾਰਾ ਵਿੱਚ ਸ਼ਨੀਵਾਰ ਨੂੰ ਇੱਕ ਟ੍ਰੈਫ਼ਿਕ ਪੁਲਿਸ ਕਰਮੀ ਨੇ ਦਿਨ ਦਿਹਾੜੇ 34 ਸਾਲਾ ਮਹਿਲਾ ਪੁਲਿਸ ਕਾਂਸਟੇਬਲ ਨੂੰ ਜਿਉਂਦਾ ਸਾੜ ਦਿੱਤਾ। ਪੀੜਤ ਦੀ ਮੌਕੇ ਉੱਤੇ ਹੀ ਮੌਤ ਹੋ ਗਈ।


ਸੜਨ ਦੌਰਾਨ ਦੋਸ਼ੀ ਟ੍ਰੈਫ਼ਿਕ ਪੁਲਿਸ ਕਰਮੀ 40 ਫ਼ੀਸਦੀ ਤੱਕ ਸੜ ਗਿਆ। ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਪੀੜਤ ਸਿਪਾਹੀ ਸੌਮਿਆ ਪੁਸ਼ਪਕਰਣ ਮਾਵੇਲਿੱਕਾਰਾ ਦੇ ਵੱਲੀਕੁੰਨਮ ਪੁਲਿਸ ਥਾਣੇ ਵਿੱਚ ਨਾਗਰਿਕ ਅਧਿਕਾਰੀ (ਸੀਪੀਓ) ਦੇ ਵਜੋਂ ਤੈਨਾਤ ਸੀ।

 

ਪੁਲਿਸ ਅਨੁਸਾਰ ਮੁਲਜ਼ਮ ਦੀ ਪਛਾਣ ਅਲੁਵਾ ਟ੍ਰੈਫਿਕ ਪੁਲਿਸ ਸਟੇਸ਼ਨ ਨਾਲ ਜੁੜੇ ਇਕ ਪੁਲਿਸ ਮੁਲਾਜ਼ਮ ਅਜਸ ਵਜੋਂ ਹੋਈ ਹੈ। ਉਸ ਨੇ ਸ਼ਾਮ ਸਮੇਂ ਡਿਊਟੀ ਤੋਂ ਬਾਅਦ ਘਰ ਪਰਤ ਰਹੀ ਮਹਿਲਾ ਪੁਲਿਸ ਮੁਲਾਜ਼ਮ ਦਾ ਕਾਰ ਨਾਲ ਪਿੱਛਾ ਕੀਤਾ।


ਪੁਲਿਸ ਨੇ ਇਕ ਚਸ਼ਮਦੀਦ ਦੇ ਹਵਾਲੇ ਨਾਲ ਕਿਹਾ ਕਿ ਅਜਸ ਨੇ ਕਥਿਤ ਰੂਪ ਨਾਲ ਸੌਮਿਆ ਦੇ ਦੇ ਦੋਪਹੀਆ ਵਾਹਨ ਨੂੰ ਟੱਕਰ ਮਾਰੀ। ਇਸ ਤੋਂ ਬਾਅਦ ਜਿਵੇਂ ਹੀ ਸੌਮਿਆ ਨੇ ਇੱਕ ਘਰ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਤਾਂ ਪਿੱਛਾ ਕਰ ਰਹੇ ਅਜਸ ਨੇ ਉਸ ਉੱਤ ਪੈਟਰੋਲ ਛਿੜ ਕੇ ਅੱਗ ਲਗਾ ਦਿੱਤੀ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:woman police officer set on fire in Kerala dies