ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਰਮਨਾਕ : ਪਹਿਲਾਂ ਕੀਤਾ ਬਲਾਤਕਾਰ, ਮਗਰੋਂ ਕੀਤਾ ਅਜਿਹਾ ਘਿਨੌਣਾ ਕੰਮ...

ਮਹਾਰਾਸ਼ਟਰ ਦੇ ਨਾਗਪੁਰ 'ਚ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਕ 52 ਸਾਲਾ ਵਿਅਕਤੀ 'ਤੇ 19 ਸਾਲਾ ਲੜਕੀ ਨਾਲ ਬਲਾਤਕਾਰ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਮੁਲਜ਼ਮ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਬਲਾਤਕਾਰ ਕਰਨ ਤੋਂ ਬਾਅਦ ਮੁਲਜ਼ਮ ਨੇ ਕਥਿਤ ਤੌਰ 'ਤੇ ਲੜਕੀ ਦੇ ਗੁਪਤ ਅੰਗ 'ਚ ਰਾਡ ਪਾ ਦਿੱਤੀ ਸੀ।
 

ਇਹ ਭਿਆਨਕ ਘਟਨਾ 21 ਜਨਵਰੀ ਨੂੰ ਵਾਪਰੀ ਸੀ। 52 ਸਾਲਾ ਮੁਲਜ਼ਮ ਯੋਗੀਲਾਲ ਨੂੰ ਸੋਮਵਾਰ ਨੂੰ ਮਹਾਰਾਸ਼ਟਰ ਦੇ ਗੋਂਦੀਆ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਮੁਲਜ਼ਮ ਇੱਕ ਕਤਾਈ ਮਿੱਲ (ਧਾਗਾ ਕੰਪਨੀ) ਦਾ ਸੁਪਰਵਾਈਜ਼ਰ ਹੈ, ਜਦਕਿ ਪੀੜਤ ਲੜਕੀ ਉੱਥੇ ਮਜ਼ਦੂਰੀ ਕਰਦੀ ਹੈ।
 

ਨਾਗਪੁਰ ਦੇ ਪਰਡੀ ਵਿਖੇ ਪੀੜਤ ਲੜਕੀ, ਉਸ ਦਾ ਭਰਾ, ਮੁਲਜ਼ਮ ਅਤੇ ਇੱਕ ਹੋਰ ਲੜਕੀ ਕਿਰਾਏ ਦੇ ਮਕਾਨ 'ਚ ਰਹਿੰਦੀ ਹਨ। ਇੰਸਪੈਕਟਰ ਸੁਨੀਲ ਚਵਾਨ ਨੇ ਦੱਸਿਆ ਕਿ ਪੀੜਤਾ ਦਾ ਭਰਾ ਅਤੇ ਦੂਜੀ ਲੜਕੀ ਬੀਤੀ 21 ਜਨਵਰੀ ਨੂੰ ਕਿਸੇ ਕੰਮ ਲਈ ਆਪਣੇ ਪਿੰਡ ਗਏ ਸਨ। ਲੜਕੀ ਨੂੰ ਇਕੱਲਾ ਵੇਖ ਕੇ ਯੋਗੀਲਾਲ ਨੇ ਉਸ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ ਅਤੇ ਜਦੋਂ ਲੜਕੀ ਨੇ ਵਿਰੋਧ ਕੀਤਾ ਤਾਂ ਉਸ ਦੇ ਮੂੰਹ 'ਚ ਕੱਪੜਾ ਪਾ ਦਿੱਤਾ।
 

ਪੁਲਿਸ ਇੰਸਪੈਕਟਰ ਨੇ ਲੜਕੀ ਦੀ ਸ਼ਿਕਾਇਤ ਦੇ ਅਧਾਰ 'ਤੇ ਦੱਸਿਆ ਕਿ ਉਸ ਦੇ ਮੂੰਹ 'ਚ ਕੱਪੜਾ ਪਾਉਣ ਤੋਂ ਬਾਅਦ ਜਦੋਂ ਉਹ ਬੇਹੋਸ਼ ਹੋ ਗਈ ਤਾਂ ਮੁਲਜ਼ਮ ਨੇ ਉਸ ਨਾਲ ਬਲਾਤਕਾਰ ਕੀਤਾ ਅਤੇ ਫਿਰ ਉਸ ਨੇ ਗੁਪਤ ਅੰਗ 'ਚ ਲੋਹੇ ਦੀ ਰਾਡ ਪਾ ਦਿੱਤੀ। ਭਰਾ ਦੇ ਵਾਪਸ ਆਉਣ ਤੋਂ ਬਾਅਦ ਪੀੜਤ ਲੜਕੀ ਨੇ ਉਸ ਨੂੰ ਆਪਣੀ ਹੱਡਬੀਤੀ ਦੱਸੀ। ਦੋਹਾਂ ਨੇ ਪਰਡੀ ਥਾਣੇ 'ਚ ਸ਼ਿਕਾਇਤ ਦਿੱਤੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Woman raped in nagpur iron rod inserted in her private parts accused held