ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਹਿਲਾ ਦੇ ਮਦਦ ਮੰਗਣ ਉਤੇ ਐਕਸ਼ਨ ਵਿਚ ਆਏ ਵਿਦੇਸ਼ ਮੰਤਰੀ ਐਸ ਜੈਸ਼ੰਕਰ

ਮਹਿਲਾ ਦੇ ਮਦਦ ਮੰਗਣ ਉਤੇ ਐਕਸ਼ਨ ਵਿਚ ਆਏ ਵਿਦੇਸ਼ ਮੰਤਰੀ ਐਸ ਜੈਸ਼ੰਕਰ

ਦੇਸ਼ ਦੇ ਨਵੇਂ ਬਣੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਇਕ ਮਹਿਲਾ ਦੇ ਮਦਦ ਮੰਗਣ ਉਤੇ ਸ਼ਨੀਵਾਰ ਨੂੰ ਪੂਰੀ ਤਰ੍ਹਾਂ ਐਕਸ਼ਨ ਵਿਚ ਆ ਗਏ। ਦਰਅਸਲ ਇਕ ਮਹਿਲਾ ਨੇ ਟਵਿਟਰ ਰਾਹੀਂ ਮਦਦ ਦੀ ਅਪੀਲ ਕੀਤੀ ਸੀ। ਥੋੜ੍ਹੀ ਹੀ ਦੇਰ ਵਿਚ ਵਿਦੇਸ਼ ਮੰਤਰੀ ਹਰਕਤ ਵਿਚ ਆ ਗਏ ਅਤੇ ਟਵਿਟਰ ਉਤੇ ਹੀ ਮਹਿਲਾ ਨੂੰ ਪੂਰੀ ਮਦਦ ਦਾ ਵਿਸ਼ਵਾਸ ਦਿੱਤਾ। ਮਹਿਲਾ ਦੇ ਟਵੀਟ ਦੇ ਥੋੜ੍ਹੀ ਦੇਰ ਬਾਅਦ ਹੀ ਵਿਦੇਸ਼ ਮੰਤਰੀ ਜਵਾਬੀ ਟਵੀਟ ਕੀਤਾ, ‘ਅਮਰੀਕਾ ਵਿਚ ਸਾਡੇ ਰਾਜਦੂਤ ਤੁਹਾਡੀ ਪੂਰੀ ਮਦਦ ਕਰਨਗੇ। ਕ੍ਰਿਪਾ ਤੁਸੀਂ ਸਾਰੀ ਜਾਣਕਾਰੀ ਉਨ੍ਹਾਂ ਨਾਲ ਸਾਂਝੀ ਕਰੋ।’

 

ਰਿੰਕੀ ਨਾਮ ਦੀ ਮਹਿਲਾ ਨੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੂੰ ਟੈਗ ਕਰਦੇ ਹੋਏ ਲਿਖਿਆ ਸੀ, ‘ਮੇਰੀ ਬੇਟੀ ਦੋ ਸਾਲ ਦੀ ਹੈ। ਮੈਂ ਉਸਨੂੰ ਵਾਪਸ ਪਾਉਣ ਲਈ ਛੇ ਮਹੀਨੇ ਤੋਂ ਸੰਘਰਸ਼ ਕਰ ਰਹੀ ਹਾਂ। ਉਹ ਅਮਰੀਕਾ ਵਿਚ ਹੈ ਅਤੇ ਮੈਂ ਭਾਰਤ ਵਿਚ। ਕ੍ਰਿਪਾ ਕਰਕੇ ਮੇਰੀ ਮਦਦ ਕਰੋ। ਮੈਂ ਤੁਹਾਡੇ ਜਵਾਬ ਦੀ ਉਡੀਕ ਕਰ ਰਹੀ ਹਾਂ।’

 

ਸ਼ਨੀਵਾਰ ਨੂੰ ਹੀ ਇਕ ਹੋਰ ਵਿਅਕਤੀ ਨੇ ਵਿਦੇਸ਼ ਮੰਤਰੀ ਤੋਂ ਮਦਦ ਮੰਗੀ ਸੀ। ਮਣਿਕ ਨਾਮ ਦੇ ਵਿਅਕਤੀ ਨੇ ਟਵਿਟਰ ਉਤੇ ਇਕ ਵੀਡੀਓ ਰਾਹੀਂ ਵਿਦੇਸ਼ ਮੰਤਰੀ ਤੋਂ ਮਦਦ ਮੰਗੀ। ਵੀਡੀਓ ਵਿਚ ਉਹ ਕਹਿ ਰਿਹਾ ਹੈ ਕਿ ਮੈਂ ਸਾਊਦੀ ਵਿਚ ਫਸ ਗਿਆ ਹਾਂ ਅਤੇ ਭਾਰਤ ਵਾਪਸ ਜਾਣਾ ਚਾਹੁੰਦਾ ਹਾਂ, ਕ੍ਰਿਪਾ ਕਰਕੇ ਮੇਰੀ ਮਦਦ ਕਰੋ। ਇਸ ਟਵੀਟ ਦਾ ਵੀਵਿਦੇਸ਼ ਮੰਤਰੀ ਨੇ ਜਵਾਬ ਦਿੱਤਾ। ਜ਼ਿਕਰਯੋਗ ਹੈ ਕਿ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵੀ ਸੋਸ਼ਲ ਮੀਡੀਆ ਉਤੇ ਕਾਫੀ ਸਰਗਰਮ ਸੀ। ਖਾਸ ਕਰਕੇ ਟਵਿਟਰ ਰਾਹੀਂ ਮਦਦ ਮੰਗਣ ਵਾਲਿਆਂ ਨੂੰ ਉਹ ਤੁਰੰਤ ਮਦਦ ਮੁਹੱਈਆ ਕਰਵਾਉਣ ਲਈ ਜਾਣੀ ਜਾਂਦੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:woman sought help from S Jaishankar on social media gets prompt reply