ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ ਨੇ ਕਿਹਾ ਕਿ ਚਾਈਲਡ ਸੈਕਸ ਦੁਰਵਿਵਹਾਰ ਬਾਰੇ ਸਿ਼ਕਾਇਤ ਦਰਜ ਕਰਵਾਉਣ ਲਈ ਕਾਨੂੰਨ `ਚ ਸਮੇਂ ਦੀ ਕੋਈ ਸੀਮਾ ਨਹੀਂ ਹੈ। ਉਨ੍ਹਾਂ ਕਿਹਾ ਕਿ ਅਜਿਹੀ ਸਹੂਲਤ ਵਿਸ਼ੇਸ਼ ਤੌਰ `ਤੇ ਬਚਪਨ `ਚ ਯੌਨ ਸ਼ੋਸ਼ਣ ਦਾ ਸਿ਼ਕਾਰ ਹੋਈਆਂ ਪੀੜਤਾਵਾਂ ਲਈ ਹੈ।
ਮੇਨਕਾ ਗਾਂਧੀ ਭਾਰਤ `ਚ ਯੌਨ ਸ਼ੋਸ਼ਣ ਦੇ ਖਿਲਾਫ ਚਲਾਈ ਜਾ ਰਹੀ ਮੁਹਿੰਮ #metoo `ਤੇ ਆਪਣੀ ਪ੍ਰਤੀਕਿਰਿਆ ਦੇ ਰਹੀ ਸੀ। ਉਨ੍ਹਾਂ ਇਸ ਮੁਹਿੰਮ ਨੂੰ ਲੈ ਕੇ ਆਪਣੀ ਖੁਸ਼ੀ ਪ੍ਰਗਟਾਈ ਅਤੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਇਹ ਮੁਹਿੰਮ ਕੰਟਰੋਲ ਤੋਂ ਬਾਹਰ ਚਲੀ ਜਾਵੇਗੀ। ਉਨ੍ਹਾਂ ਸਮਾਚਾਰ ਏਜੰਸੀ ਏਐਨਆਈ ਨੂੰ ਕਿਹਾ ਕਿ ਮਹਿਲਾਵਾਂ ਦੇ ਖਿਲਾਫ ਜੋ ਲੋਕ ਅਪਰਾਧ ਕਰਦੇ ਹਨ ਉਨ੍ਹਾਂ ਨੂੰ ਮੁਆਫ ਕਰ ਦਿੱਤਾ ਜਾਂਦਾ ਹੈ। ਪ੍ਰੰਤੂ ਇਸ ਨੂੰ ਦੇਖਿਆ ਜਾਵੇ ਤਾਂ ਮਹਿਲਾਵਾਂ ਜਿ਼ੰਮੇਵਾਰ ਹਨ।
ਮੀਡੀਆ ਨੂੰ ਤੱਥਾਂ ਦੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਇਸ ਘਟਨਾ ਨਾਲ ਪੀੜਤਾ ਦੇ ਅੰਦਰ ਜੋ ਗੁੱਸਾ ਉਠਦਾ ਹੈ ਉਹ ਕਦੇ ਖਤਮ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਜਿਸ ਨਾਲ ਇਹ ਬੀਤਦੀ ਹੈ ਉਹ ਉਸ ਨੂੰ ਕਦੇ ਨਹੀਂ ਭੁਲਾ ਸਕਦਾ। ਇਹ ਹੀ ਕਾਰਨ ਹੈ ਕਿ ਅਸੀਂ ਕਾਨੂੰਨ ਮੰਤਰਾਲੇ ਨੂੰ ਲਿਖਿਆ ਹੈ ਕਿ ਸ਼ਰੀਰਕ ਸ਼ੋਸ਼ਣ ਦੀ ਘਟਨਾ ਸਬੰਧੀ ਸਿ਼ਕਾਇਤ ਕਰਨ ਲਈ ਕੋਈ ਸਮਾਂ ਸੀਮਾ ਨਹੀਂ ਹੋਣੀ ਚਾਹੀਦੀ।