ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੁਆਂਢਣ ਨਾਲ ਲੜੀ, ਬਦਲਾ ਲੈਣ ਲਈ ਕੁੱਤੇ ਤੋਂ ਵਢਾਈ

ਗੁਆਂਢਣ ਨਾਲ ਲੜੀ, ਬਦਲਾ ਲੈਣ ਲਈ ਕੁੱਤੇ ਤੋਂ ਵਢਾਈ

ਦਿੱਲੀ ਵਿਚ ਇਕ ਔਰਤ ਨੂੰ ਗੁਆਂਢਣ ਨਾਲ ਝਗੜਾ ਕਰਨਾ ਮਹਿੰਗਾ ਪੈ ਗਿਆ।  ਦਿੱਲੀ ਦੇ ਨਿਊ ਅਸ਼ੋਕ ਨਗਰ ਵਿਚ ਇਕ ਮਹਿਲਾ ਨੇ ਆਪਣੀ ਗੁਆਂਢਣ ਨੂੰ ਆਪਣੇ ਪਾਲਤੂ ਕੁੱਤੇ ਨਾਲ ਵਢਾਵਾ ਦਿੱਤਾ, ਜਿਸ ਨੂੰ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।

 

ਦੋਸ਼ੀ ਮਹਿਲਾ ਦਾ ਆਪਣੀ ਗੁਆਂਢਣ ਨਾਲ ਵਿਵਾਦ ਚਲ ਰਿਹਾ ਹੈ, ਇਸ ਕਾਰਨ ਉਸਨੇ ਇਹ ਹਰਕਤ ਕੀਤੀ। ਪੀੜਤਾ ਦੀ ਸ਼ਿਕਾਇਤ ਉਤੇ ਪੁਲਿਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ।

 

46 ਸਾਲਾ ਪੀੜਤਾ ਮਨੀਸ਼ਾ ਸੇਠੀ ਨੇ ਕਿਹਾ ਕਿ ਬੁੱਧਵਾਰ ਸਵੇਰੇ 11.25 ਵਜੇ ਕਿਸੇ ਨੇ ਉਸਦੇ ਫਲੈਟ ਦੀ ਘੰਟੀ ਬਜਾਈ। ਉਹ ਦਰਵਾਜਾ ਖੋਲ੍ਹਕੇ ਦੇਖਣ ਲੱਗੀ, ਤਾਂ ਗੁਆਂਢਣ ਮਹਿਲਾਂ ਨੇ ਆਪਣੇ ਪਾਲਤੂ ਕੁੱਤਾ ਨੂੰ ਉਸ ਵੱਲ ਛੱਡ ਦਿੱਤਾ। ਕੁੱਤੇ ਨੇ ਉਸ ਨੂੰ ਕਈ ਥਾਵਾਂ ਉਤੋਂ ਵਢ ਲਿਆ।

 

ਰੌਲਾ ਸੁਣਕੇ ਉਥੇ ਪਹੁੰਚੇ ਦੋਸਤਾਂ ਅਤੇ ਗੁਆਂਢੀਆਂ ਨੇ ਮਨੀਸ਼ਾ ਨੂੰ ਬਚਾਇਆ। ਇਸ ਦੌਰਾਨ ਗੁਆਂਢਣ ਹੱਸਦੀ ਹੋਈ ਬੋਲੀ ਕਿ ਡਰਨ ਦੀ ਗੱਲ ਨਹੀਂ, ਕੁੱਤਾ ਵੈਕਸੀਨੇਟੇਡ ਹੈ। ਜ਼ਖਮੀ ਮਹਿਲਾ ਨੂੰ ਰਾਮ ਮਨੋਹਰ ਲੋਹੀਆ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੂੰ ਜਾਂਚ ਵਿਚ ਪਤਾ ਲੱਗਿਆ ਕਿ ਦੋਵੇਂ ਪਰਿਵਾਰਾਂ ਵਿਚ ਵਿਵਾਦ ਚਲ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:woman was bitten by a dog after quarrel with Neighbour in delhi