ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੇਲ ਗੱਡੀ `ਚ ਸਿਗਰਟ ਪੀਣ ਤੋਂ ਰੋਕਣ ਕਾਰਨ ਗਲ `ਤੇ ਪੈਰ ਰੱਖਕੇ ਮਾਰ ਮੁਕਾਇਆ

ਰੇਲ ਗੱਡੀ `ਚ ਸਿਗਰਟ ਪੀਣ ਤੋਂ ਰੋਕਣ ਕਾਰਨ ਗਲ `ਤੇ ਪੈਰ ਰੱਖਕੇ ਮਾਰ ਮੁਕਾਇਆ

ਅੰਮ੍ਰਿਤਸਰ ਤੋਂ ਟਾਟਾਨਗਰ ਜਾਣ ਵਾਲੀ 8104 ਟਾਟਾ ਅੰਮ੍ਰਿਤਸਰ ਸੁਪਰਫਾਸਟ ਰੇਲ ਗੱਡੀ `ਚ ਰਾਤ ਨੂੰ ਵੱਡੀ ਘਟਨਾ ਵਾਪਰ ਗਈ। ਬਰੇਲੀ ਤੋਂ ਰੇਲ ਗੱਡੀ ਚੱਲਣ ਬਾਅਦ ਜਨਰਲ ਬੋਗੀ `ਚ ਹੋਏ ਝਗੜੇ `ਚ ਨੌਜਵਾਨ ਨੇ ਇਕ ਮਹਿਲਾ ਦੇ ਗਲ `ਤੇ ਪੈਰ ਰੱਖਕੇ ਮਾਰ ਦਿੱਤਾ। ਘਟਨਾ ਦੀ ਸੂਚਨਾ ਨਾਲ ਭਗਦੜ ਮਚ ਗਈ। ਰਾਤ ਨੂੰ ਗੱਡੀ ਨੂੰ ਰੋਕ ਕੇ ਲਾਸ਼ ਨੂੰ ਉਤਾਰਿਆ ਗਿਆ ਹੈ।


ਬਿਹਾਰ ਦੇ ਜਿ਼ਲ੍ਹਾ ਰੋਹਤਾਸ ਦੇ ਥਾਣਾ ਡਾਲਮੀਆ ਨਗਰ ਵਾਸੀ ਚਿੰਤਾ ਦੇਵੀ ਪੰਜਾਬ `ਚ ਆਪਣੇ ਪਰਿਵਾਰ ਸਮੇਤ ਇਕ ਫੈਕਟਰੀ `ਚ ਕੰਮ ਕਰਦੀ ਸੀ। ਛਠ ਪੂਜਾ ਨਜ਼ਦੀਕ ਆਉਣ `ਤੇ ਉਹ ਸ਼ੁੱਕਰਵਾਰ ਨੂੰ ਟਾਟਾ ਅੰਮ੍ਰਿਤਸਰ ਮੇਲ `ਚ ਸਵਾਰ ਹੋ ਕੇ ਘਰ ਜਾ ਰਹੀ ਸੀ। ਰਾਤ ਕਰੀਬ 2 ਵਜੇ ਰੇਲ ਗੱਡੀ ਬਰੇਰੀ ਆ ਕੇ ਰੁਕੀ। ਉਥੋਂ ਚੱਲਣ ਦੇ ਬਾਅਦ ਜਨਰਲ ਡੱਬੇ `ਚ ਚਿੰਤਾ ਦੇਵੀ ਅਤੇ ਇਕ ਨੌਜਵਾਨ ਵਿਚ ਝਗੜਾ ਹੋ ਗਿਆ। 


ਮਿਲੀ ਜਾਣਕਾਰੀ ਅਨੁਸਾਰ ਨੌਜਵਾਨ ਸਿਗਰਟ ਪੀ ਰਿਹਾ ਸੀ, ਜਿਸ ਨੂੰ ਲੈ ਕੇ ਚਿੰਤਾ ਦੇਵੀ ਨੇ ਮਨਾ ਕੀਤਾ ਸੀ। ਚਿੰਤਾ ਦੇਵੀ ਦੇ ਪਰਿਵਾਰਕ ਮੈਂਬਰ ਪਿੱਛੇ ਪਖਾਨੇ ਵਾਲੇ ਪਾਸੇ ਬੈਠੇ ਸਨ, ਜਦੋਂ ਕਿ ਉਹ ਖੁਦ ਵਿਚ ਬੋਗੀ `ਚ ਸੀ। ਮਾਰਕੁੱਟ ਦੌਰਾਨ ਨੌਜਵਾਨ ਨੇ ਉਸਦੇ ਗਲੇ `ਤੇ ਪੈਰ ਰੱਖਕੇ ਦਬਾ ਦਿੱਤਾ, ਜਿਸ ਨਾਲ ਉਸਦਾ ਸਾਹ ਰੁੱਕ ਗਿਆ।

 

ਘਟਨਾ ਦੇ ਬਾਅਦ ਚਿੰਤਾ ਦੇਵੀ ਦੇ ਪਰਿਵਾਰਕ ਮੈਂਬਰਾਂ ਨੇ ਚੈਨ ਖਿੱਚੀ ਰਾਸਤੇ `ਚ ਗੱਡੀ ਨੂੰ ਰੋਕਿਆ ਗਿਆ। ਗੱਡੀ ਦੇ ਚਾਲਕ ਨੇ ਪੂਰਾ ਮਾਮਲੇ ਨੂੰ ਕੰਟਰੋਲ ਰੂਮ ਨੂੰ ਦੱਸਿਆ। ਇਸਦੇ ਬਾਅਦ ਰਾਤ ਕਰੀਬ 3.30 ਵਜੇ ਰੇਲ ਗੱਡੀ ਨੂੰ ਸ਼ਾਹਜਹਾਂਪੁਰ `ਚ ਰੁਕਵਾਇਆ ਗਿਆ ਅਤੇ ਲਾਸ਼ ਨੂੰ ਉਤਾਰਿਆ ਗਿਆ। ਦੋਸ਼ੀ ਨੌਜਵਾਨ ਦੀ ਪਹਿਚਾਣ ਆਜਮਗੜ੍ਹ ਦੇ ਰਹਿਣ ਵਾਲੇ ਸੋਨੂੰ ਵਜੋਂ ਹੋਈ ਹੈ, ਜੀਆਰਪੀ ਨੇ ਦੋਸ਼ੀ ਨੂੰ ਹਿਰਾਸਤ `ਚ ਲੈ ਲਿਆ ਹੈ। 
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:woman was hanged on her throat