ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੁੜੀਆਂ ਲਈ ਵਿਆਹ ਦੀ ਉਮਰ ’ਤੇ ਕੋਰਟ ਨੇ ਕੇਂਦਰ ਤੇ ਰਾਜਸਥਾਨ ਤੋਂ ਮੰਗਿਆ ਜਵਾਬ

ਰਾਜਸਥਾਨ ਹਾਈ ਕੋਰਟ ਨੇ ਬੁੱਧਵਾਰ (5 ਫਰਵਰੀ) ਨੂੰ ਕੁੜੀਆਂ ਲਈ ਵਿਆਹ ਦੀ ਕਾਨੂੰਨੀ ਉਮਰ ਨੂੰ 18 ਸਾਲ ਅਣਅਧਿਕਾਰਤ ਕਰਾਰ ਦੇਣ ਲਈ ਜਨਹਿਤ ਪਟੀਸ਼ਨ 'ਤੇ ਕੇਂਦਰ ਅਤੇ ਰਾਜਸਥਾਨ ਸਰਕਾਰ ਤੋਂ ਜਵਾਬ ਮੰਗਿਆ ਹੈ। ਚੀਫ ਜਸਟਿਸ ਇੰਦਰਜੀਤ ਮੋਹੰਤੀ ਅਤੇ ਜਸਟਿਸ ਡਾ. ਪੁਸ਼ਪੇਂਦਰ ਸਿੰਘ ਭਾਟੀ ਦੀ ਡਿਵੀਜ਼ਨ ਬੈਂਚ ਅਬਦੁੱਲ ਮੰਨਾਣ ਦੀ ਜਨਤਕ ਪਟੀਸ਼ਨ 'ਤੇ ਸੁਣਵਾਈ ਕਰ ਰਹੀ ਸੀ।

 

ਪਟੀਸ਼ਨਕਰਤਾ ਨੇ ਕਿਹਾ, “ਕੁੜੀਆਂ ਅਤੇ ਮੁੰਡਿਆਂ ਦੇ ਵਿਆਹ ਲਈ ਵੱਖ-ਵੱਖ ਉਮਰ ਤੈਅ ਕਰਨਾ ਨਾ ਸਿਰਫ ਭਾਰਤੀ ਸੰਵਿਧਾਨ ਦੇ ਆਰਟੀਕਲ 14 ਅਤੇ 15 ਦਿੱਤੀ ਗਈ ਲਿੰਗ ਸਮਾਨਤਾ ਅਤੇ ਨਿਆਂ ਦੇ ਵਿਰੁੱਧ ਹੈ ਬਲਕਿ ਕੁੜੀਆਂ ਦੇ ਸਨਮਾਨ ਦੇ ਵਿਰੁੱਧ ਵੀ ਹੈ ਜੋ ਇਹ ਆਰਟੀਕਲ 21 ਵਿਚ ਦਰਜ ਹੈ।

 

ਪਟੀਸ਼ਨ ਕਿਹਾ ਗਿਆ ਹੈ ਕਿ ਦੁਨੀਆ ਦੇ 125 ਤੋਂ ਜ਼ਿਆਦਾ ਦੇਸ਼ਾਂ ਮਰਦਾਂ ਤੇ ਔਰਤਾਂ ਦੇ ਵਿਆਹ ਦੀ ਉਮਰ ਇਕੋ ਜਿਹੀ ਹੈ। ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਬਾਲ ਵਿਆਹ ਬਾਰੇ ਕੌਮੀ ਸੰਮੇਲਨ ਦੀ ਪਾਲਣਾ ਕਰਦਿਆਂ ਸਿਫਾਰਸ਼ ਕੀਤੀ ਕਿ ਭਾਰਤ ਇਸਦਾ ਪਾਲਣ ਕਰੇ ਅਤੇ ਘੱਟੋ ਘੱਟ ਉਮਰ ਹੱਦ ਇਕਸਾਰ ਹੋਣੀ ਚਾਹੀਦੀ ਹੈ।

 

ਇਸਦੇ ਨਾਲ ਹੀ ਪਟੀਸ਼ਨ ਕਿਹਾ ਗਿਆ ਹੈ, “ਸਕੂਲ ਦੀ ਪੜ੍ਹਾਈ ਖ਼ਤਮ ਹੋਣ ਤੋਂ ਬਾਅਦ 18 ਸਾਲ ਦੀ ਉਮਰ ਵਿੱਚ ਕੁੜੀਆਂ ਨੂੰ ਆਪਣੀ ਪੜ੍ਹਾਈ ਜਾਰੀ ਰੱਖਣ ਦਾ ਮੌਲਿਕ ਅਧਿਕਾਰ ਹੈ, ਜਾਂ ਪੇਸ਼ੇ ਦੀ ਚੋਣ ਕਰਨ ਦੀ ਆਜ਼ਾਦੀ ਹੈ। ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ 20 ਸਾਲ ਦੀ ਉਮਰ ਤੋਂ ਪਹਿਲਾਂ ਗਰਭਵਤੀ ਹੋਈਆਂ ਕੁੜੀਆਂ ਚ ਜਨਮ ਤੇ ਸਮੇਂ ਬੱਚੇ ਦਾ ਘੱਟ ਭਾਰ, ਤੈਅ ਮਿਤੀ ਤੋਂ ਲਗਭਗ ਤਿੰਨ ਹਫ਼ਤੇ ਪਹਿਲਾਂ ਜਣੇਪੇ ਦਾ ਜੋਖਮ ਸਭ ਤੋਂ ਵੱਧ ਹੁੰਦਾ ਹੈ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:women legal age of marriage is 18 Rajasthan High Court Notice Centre State Govt