ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਾਬਾਲਗ ਬੱਚਿਆਂ ਨੂੰ ਨਸ਼ੇ ਵੇਚ ਰਹੀਆਂ ਮਹਿਲਾਵਾਂ

ਨਾਬਾਲਗ ਬੱਚਿਆਂ ਨੂੰ ਨਸ਼ੇ ਵੇਚ ਰਹੀਆਂ ਮਹਿਲਾਵਾਂ

ਨਵੀਂ ਦਿੱਲੀ ਖੇਤਰ ਵਿਚ ਵੱਡੀ ਗਿਣਤੀ ਵਿਚ ਬੱਚੇ ਖੁੱਲ੍ਹੇਆਮ ਸਲੋਚਨ ਤੇ ਥਿਨਰ ਦਾ ਨਸ਼ਾ ਕਰਦੇ ਮਿਲ ਜਾਣਗੇ। ਇਨ੍ਹਾਂ ਬੱਚਿਆਂ ਤਕ ਨਸ਼ੇ ਦਾ ਸਾਮਾਨ ਮਹਿਲਾਵਾਂ ਰਾਹੀਂ ਪਹੁੰਚਾਇਆ ਜਾ ਰਿਹਾ ਹੈ। ਪੁਲਿਸ ਨੇ ਇਹ ਖੁਲਾਸਾ ਅਦਾਲਤ ਵਿਚ ਦਾਖਲ ਇਕ ਰਿਪੋਰਟ ਵਿਚ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਕਿਉਂਕਿ ਮਹਿਲਾਵਾਂ ਉਤੇ ਆਸਾਨੀ ਨਾਲ ਸੱਕ ਨਹੀਂ ਹੁੰਦਾ, ਇਸ ਦਾ ਫਾਇਦਾ ਚੁੱਕਦੇ ਹੋਏ ਉਹ ਇਸ ਤਰ੍ਹਾਂ ਦੇ ਕੰਮ ਨੂੰ ਅੰਜਾਮ ਦੇ ਰਹੀਆਂ ਹਨ।

 

ਪਟਿਆਲਾ ਹਾਊਸ ਸਥਿਤ ਵਧੀਕ ਸ਼ੈਸ਼ਨ ਜੱਜ ਅਨਿਲ ਅੰਟਿਲ ਦੀ ਅਦਾਲਤ ਵਿਚ ਨਾਬਾਲਗਾਂ ਨੂੰ ਨਸ਼ੇ ਦਾ ਸਾਮਾਨ ਵੇਚਣ ਦੇ ਮਾਮਲੇ ਵਿਚ ਸੁਣਵਾਈ ਦੌਰਾਨ ਦਿੱਲੀ ਪੁਲਿਸ ਨੇ ਇਹ ਦਾਅਵਾ ਕੀਤਾ। ਪੁਲਿਸ ਦਾ ਕਹਿਣਾ ਸੀ ਕਿ ਵੱਡੀ ਗਿਣਤੀ ਵਿਚ ਬੱਚੇ ਨਸ਼ੇ ਦੀ ਜਕੜ ਵਿਚ ਆ ਰਹੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਨਵੀਂ ਦਿੱਲੀ ਇਲਾਕੇ ਵਿਚ ਪੰਜ ਤੋਂ 15 ਸਾਲ ਦੀ ਉਮਰ ਵਿਚ ਦੇ ਬੱਚੇ ਸਲੋਚਨ ਤੇ ਥਿਨਰ ਦਾ ਨਸ਼ਾ ਕਰਨ ਦੇ ਆਦੀ ਹੋ ਰਹੇ ਹਨ। ਇਸ ਨਸ਼ੇ ਨੂੰ ਫੜਨਾ ਆਸਾਨ ਨਹੀਂ ਹੁੰਦਾ। ਖਾਸ ਤੌਰ ਉਤੇ ਇਸ ਨਸ਼ੇ ਦੇ ਸਪਲਾਈਰ ਤੱਕ ਪਹੁੰਚਣਾ ਇਕ ਚੁਣੌਤੀ ਹੈ, ਕਿਉਂਕਿ ਬੱਚੇ ਉਤੇ ਦਬਾਅ ਨਹੀਂ ਬਣਾਇਆ ਜਾ ਸਕਦਾ। ਚਿੰਤੀ ਦੀ ਗੱਲ ਇਹ ਹੈ ਕਿ ਬੱਚੇ ਨਸ਼ੇ ਦੀ ਸ਼ੁਰੂਆਤ ਇਸ ਤੋਂ ਕਰ ਰਹੇ ਹਨ।

 

ਅਪਰਾਧ ਵਧਣ ਦਾ ਮੁੱਖ ਕਾਰਨ ਬਣ ਰਿਹਾ ਨਸ਼ਾ

 

ਪੁਲਿਸ ਨੇ ਮਾਮਲੇ ਦੀ ਜਾਂਚ ਕਰ ਰਹੀ ਇਕ ਵਿਸਥਾਰਤ ਰਿਪੋਰਟ ਤਿਆਰ ਕੀਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਪੰਜ ਤੋਂ 15 ਸਾਲ ਦੇ ਬੱਚੇ ਚੋਰੀ ਤੇ ਝਪਟਮਾਰੀ ਦੇ ਅਪਰਾਧ ਵਿਚ ਸਭ ਤੋਂ ਜ਼ਿਆਦਾ ਫੜ੍ਹੇ ਜਾ ਰਹੇ ਹਨ।  ਇਸੇ ਕਾਰਨ ਨਸ਼ੇ ਦੀ ਪੂਰੀ ਲਈ ਉਨ੍ਹਾਂ ਦਾ ਅਪਰਾਧ ਦੀ ਦੁਨੀਆ ਵਿਚ ਆਉਣਾ ਹੈ। ਇਨ੍ਹਾਂ ਬੱਚਿਆਂ ਨੂੰ ਹਰ ਸਮੇਂ ਇਯ ਤਰ੍ਹਾਂ ਦਾ ਨਸ਼ਾ ਕਰਨ ਦੀ ਆਦਤ ਪੈ ਜਾਂਦੀ ਹੈ ਤਾਂ ਇਸਨੂੰ ਖਰੀਦਣ ਲਈ ਉਹ ਅਪਰਾਧ ਕਰਦੇ ਹਨ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਵਿਚ ਫੜ੍ਹੇ ਜਾਣ ਦਾ ਡਰ ਵੀ ਨਹੀਂ ਹੁੰਦਾ। ਕਿਉਂਕਿ ਉਨ੍ਹਾਂ ਨੂੰ ਦੱਸਿਆ ਜਾਂਦਾ ਹੈ ਕਿ ਜੇਕਰ ਉਹ ਫੜ੍ਹੇ ਗਏ ਤਾਂ ਉਨ੍ਹਾਂ ਉਤੇ ਕਾਰਵਾਈ ਨਹੀਂ ਹੋਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:women sellings drugs to children