ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨੌਕਰੀ ਲਈ ਫਿਟਨੈਸ ਟੈਸਟ ਦੇ ਨਾਂਅ 'ਤੇ 100 ਔਰਤਾਂ ਦੇ ਲੁਹਾਏ ਕੱਪੜੇ

ਗੁਜਰਾਤ ਦੇ ਸੂਰਤ 'ਚ ਨੌਕਰੀ ਦੇ ਨਾਂਅ 'ਤੇ ਔਰਤਾਂ ਨਾਲ ਸ਼ਰਮਨਾਕ ਹਰਕਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਟੈਸਟ ਦੇ ਨਾਂਅ 'ਤੇ ਔਰਤਾਂ ਦੇ ਕੱਪੜੇ ਲੁਹਾਏ ਗਏ ਅਤੇ ਉਨ੍ਹਾਂ ਨੂੰ ਨਿੱਜੀ ਸਵਾਲ ਪੁੱਛੇ ਗਏ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਅਧਿਕਾਰੀਆਂ ਨੇ ਜਾਂਚ ਦੇ ਆਦੇਸ਼ ਦਿੱਤੇ ਹਨ। ਨਗਰ ਨਿਗਮ (ਐਸਐਮਸੀ) ਵੱਲੋਂ ਚਲਾਏ ਜਾ ਰਹੇ ਇੱਕ ਹਸਪਤਾਲ 'ਚ ਮਹਿਲਾ ਟ੍ਰੇਨੀ ਕਲਰਕਾਂ ਨੂੰ ਮੈਡੀਕਲ ਫਿਟਨੈਸ ਲਈ ਕੱਪੜੇ ਉਤਾਰਨ ਲਈ ਕਿਹਾ ਗਿਆ। ਇਸ ਦੇ ਨਾਲ ਹੀ ਲੰਮੇ ਸਮੇਂ ਤਕ 10-10 ਦੇ ਗਰੁੱਪ 'ਚ ਬਗੈਰ ਕੱਪੜੇ ਖੜੇ ਹੋਣ ਲਈ ਮਜਬੂਰ ਕੀਤਾ ਗਿਆ।
 

ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦਾ ਗਾਇਨੀਕੋਲੋਜ਼ੀਕਲ ਫਿੰਗਰ ਟੈਸਟ ਕੀਤਾ ਗਿਆ ਅਤੇ ਨਿੱਜੀ ਸਵਾਲ ਪੁੱਛੇ ਗਏ। ਮਾਮਲਾ ਉਦੋਂ ਮਾਮਲਾ ਸਾਹਮਣੇ ਆਇਆ ਜਦੋਂ ਰਾਸ਼ਟਰੀ ਮਹਿਲਾ ਕਮਿਸ਼ਨ ਨੇ ਇਸ ਦਾ ਨੋਟਿਸ ਲਿਆ। ਕਮਿਸ਼ਨ ਨੇ ਇਸ ਸਬੰਧ 'ਚ ਇੱਕ ਚਿੱਠੀ ਲਿਖ ਕੇ ਕਾਰਵਾਈ ਦੀ ਮੰਗ ਕੀਤੀ ਹੈ।
 

ਨਗਰ ਨਿਗਮ ਕਮਿਸ਼ਨਰ ਕੋਲ ਐਸਐਮਸੀ ਇੰਪਲਾਈਜ਼ ਯੂਨੀਅਨ ਨੇ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤ ਅਨੁਸਾਰ ਲਗਭਗ 100 ਮਹਿਲਾ ਮੁਲਾਜ਼ਮ ਫਿਟਨੈਸ ਟੈਸਟ ਲਈ ਸੂਰਤ ਮਿਊਂਨਿਸਿਪਲ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਪਹੁੰਚੇ ਸਨ। ਉਨ੍ਹਾਂ ਨੂੰ ਉਦੋਂ ਝਟਕਾ ਲੱਗਾ ਜਦੋਂ ਉਨ੍ਹਾਂ ਨੂੰ ਕੱਪੜੇ ਉਤਾਰਨ ਲਈ ਕਿਹਾ ਗਿਆ।
 

ਸ਼ਿਕਾਇਤ ਮੁਤਾਬਿਕ ਔਰਤ ਮੁਲਾਜ਼ਮਾਂ ਨੂੰ ਇੱਕ ਕਮਰੇ 'ਚ 10-10 ਦੇ ਗਰੁੱਪਾਂ 'ਚ ਵੰਡ ਕੇ ਨੰਗਾ ਖੜ੍ਹਾ ਹੋਣ ਲਈ ਕਿਹਾ ਗਿਆ ਸੀ। ਕਮਰੇ ਦਾ ਦਰਵਾਜ਼ਾ ਵੀ ਬੰਦ ਨਹੀਂ ਕੀਤਾ ਗਿਆ ਸੀ। ਸਿਰਫ਼ ਪਰਦੇ ਲਗਾਏ ਗਏ ਸਨ ਤਾਂ ਕਿ ਬਾਹਰ ਦੇ ਲੋਕ ਅੰਦਰ ਨਾ ਵੇਖ ਸਕਣ। ਇਸ ਤੋਂ ਬਾਅਦ ਉਨ੍ਹਾਂ ਦਾ ਫਿੰਗਰ ਟੈਸਟ ਕੀਤਾ ਗਿਆ ਅਤੇ ਨਿੱਜੀ ਸਵਾਲ ਪੁੱਛੇ ਗਏ। ਜਿਵੇਂ ਔਰਤ ਸ਼ਾਦੀਸ਼ੁਦਾ ਨਹੀਂ ਸੀ ਤਾਂ ਉਸ ਨੂੰ ਪੁੱਛਿਆ ਗਿਆ ਸੀ ਕਿ ਕੀ ਉਹ ਕਦੇ ਗਰਭਵਤੀ ਹੋਈ ਸੀ?
 

ਕੁਝ ਔਰਤਾਂ ਨੇ ਇਹ ਵੀ ਦੋਸ਼ ਲਾਇਆ ਹੈ ਕਿ ਮਹਿਲਾ ਡਾਕਟਰ, ਜਿਸਨੇ ਗਾਇਨੀਕੋਲੋਜੀ ਦਾ ਟੈਸਟ ਕੀਤਾ, ਉਹ ਉਨ੍ਹਾਂ ਨਾਲ ਸਖ਼ਤ ਵਿਵਹਾਰ ਕਰ ਰਹੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Women trainee clerks of the Surat were allegedly made to stand naked for a medical test