ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੋਸ਼ਲ ਮੀਡੀਆ ਨਹੀਂ ਛੱਡ ਰਹੇ PM ਮੋਦੀ, ਟਵੀਟ ਕਰਕੇ ਦਿੱਤੀ ਜਾਣਕਾਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਸ਼ਾਮ ਨੂੰ ਇਹ ਟਵੀਟ ਕਰਕੇ ਸਨਸਨੀ ਫੈਲਾ ਦਿੱਤੀ ਸੀ ਕਿ ਉਹ ਐਤਵਾਰ ਮਤਲਬ 8 ਮਾਰਚ ਨੂੰ ਸੋਸ਼ਲ ਮੀਡੀਆ ਛੱਡਣ ਦਾ ਵਿਚਾਰ ਕਰ ਰਹੇ ਹਨ। ਇਸ ਨੂੰ ਲੈ ਕੇ ਲੋਕ ਕਿਆਸ ਅਰਾਈਆਂ ਕਰ ਰਹੇ ਸਨ ਕਿ ਮੋਦੀ ਕੀ ਕਰਨ ਵਾਲੇ ਹਨ। ਪਰ ਹੁਣ 16 ਘੰਟੇ ਬਾਅਦ ਖੁਦ ਉਨ੍ਹਾਂ ਨੇ ਹੀ ਇਸ ਤੋਂ ਪਰਦਾ ਚੁੱਕ ਦਿੱਤਾ ਹੈ। 
 

 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਦੁਪਹਿਰ ਨੂੰ ਟਵੀਟ ਕੀਤਾ, "ਇਹ ਮਹਿਲਾ ਦਿਵਸ, ਮੈਂ ਆਪਣਾ ਸੋਸ਼ਲ ਮੀਡੀਆ ਅਕਾਊਂਟ ਉਨ੍ਹਾਂ ਔਰਤਾਂ ਦੇ ਹਵਾਲੇ ਕਰਾਂਗਾ, ਜਿਨ੍ਹਾਂ ਦੀ ਜ਼ਿੰਦਗੀ ਅਤੇ ਕੰਮ ਨੇ ਸਾਨੂੰ ਪ੍ਰੇਰਿਤ ਕੀਤਾ ਹੈ। ਇਹ ਉਨ੍ਹਾਂ ਨੂੰ ਲੱਖਾਂ ਲੋਕਾਂ ਨੂੰ ਪ੍ਰੇਰਿਤ ਕਰੇਗਾ।"
 

ਪ੍ਰਧਾਨ ਮੰਤਰੀ ਨੇ ਅੱਗੇ ਲਿਖਿਆ, "ਕੀ ਤੁਸੀਂ ਉਹ ਔਰਤ ਹੋ ਜਾਂ ਤੁਸੀਂ ਕਿਸੇ ਅਜਿਹੀ ਔਰਤ ਨੂੰ ਜਾਣਦੇ ਹੋ ਜਿਸ ਨੇ ਤੁਹਾਨੂੰ ਪ੍ਰੇਰਿਤ ਕੀਤਾ ਹੈ? ਆਪਣੀ ਇਸੇ ਤਰ੍ਹਾਂ ਦੀ ਕਹਾਣੀ ਸਾਂਝੀ ਕਰੋ। #SheInspiresUs
 

ਕਿਵੇਂ ਸੰਭਾਲ ਸਕੋਗੇ ਪ੍ਰਧਾਨ ਮੰਤਰੀ ਮੋਦੀ ਦਾ ਸੋਸ਼ਲ ਮੀਡੀਆ?
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਸ ਮੁਹਿੰਮ ਤਹਿਤ ਕੁਝ ਚੋਣਵੀ ਔਰਤਾਂ ਨੂੰ ਮੋਦੀ ਦੇ ਸੋਸ਼ਲ ਮੀਡੀਆ ਅਕਾਊਂਟ ਨੂੰ ਸੰਭਾਲਣ ਦਾ ਮੌਕਾ ਮਿਲੇਗਾ। ਇਸ 'ਚ ਟਵਿੱਟਰ, ਫ਼ੇਸਬੁੱਕ, ਇੰਸਟਾਗ੍ਰਾਮ ਅਕਾਉਂਟ ਨੂੰ ਕੋਈ ਵੀ ਔਰਤ ਸੰਭਾਲੇਗੀ ਅਤੇ ਮਹਿਲਾ ਦਿਵਸ ਦੇ ਦਿਨ ਪੂਰਾ ਸੰਚਾਲਨ ਉਹੀ ਕਰੇਗੀ।

 

ਪੀਐਮ ਮੋਦੀ ਨੇ ਟਵੀਟ ਕੀਤਾ ਕਿ ਉਹ #SheInspireUs ਨਾਲ ਟਵਿੱਟਰ, ਇੰਸਟਾਗ੍ਰਾਮ, ਫੇਸਬੁੱਕ ਜਾਂ ਯੂਟਿਊਬ 'ਤੇ ਆਪਣੀ ਕਹਾਣੀ ਦੱਸ ਕੇ ਇਸ ਮੁਹਿੰਮ 'ਚ ਹਿੱਸਾ ਲੈ ਸਕਦੇ ਹਨ।
 

 

ਸੋਮਵਾਰ ਨੂੰ ਮੋਦੀ ਦੇ ਟਵੀਟ ਨੇ ਬਣਾ ਦਿੱਤਾ ਸੀ ਸਸਪੈਂਸ
ਦੱਸ ਦੇਈਏ ਕਿ ਸੋਮਵਾਰ ਰਾਤ 8.56 ਮਿੰਟ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਟਵੀਟ ਕੀਤਾ ਸੀ, ਜਿਸ ਤੋਂ ਬਾਅਦ ਹਲਚਲ ਮੱਚ ਗਈ ਸੀ। ਪੀਐਮ ਮੋਦੀ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਲਿਖਿਆ ਕਿ ਇਸ ਐਤਵਾਰ ਨੂੰ ਉਹ ਸੋਸ਼ਲ ਮੀਡੀਆ ਅਕਾਊਂਟ ਜਿਵੇਂ ਫੇਸਬੁੱਕ, ਟਵਿੱਟਰ, ਇੰਸਟਾਗ੍ਰਾਮ, ਯੂਟਿਊਬ ਨੂੰ ਛੱਡਣ ਬਾਰੇ ਵਿਚਾਰ ਕਰ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Women will handle PM Narendra Modi s social media account this Sunday