ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੇਪ ਵਾਲੇ ਬਿਆਨ ’ਤੇ ਮਾਫ਼ੀ ਨਹੀਂ ਮੰਗਾਂਗਾ: ਰਾਹੁਲ ਗਾਂਧੀ

ਰੇਪ ਵਾਲੇ ਬਿਆਨ ’ਤੇ ਮਾਫ਼ੀ ਨਹੀਂ ਮੰਗਾਂਗਾ: ਰਾਹੁਲ ਗਾਂਧੀ

ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਬਲਾਤਕਾਰ ਵਾਲੇ ਆਪਣੇ ਬਿਆਨ ’ਤੇ ਲੋਕ ਸਭਾ ’ਚ ਹੰਗਾਮਾ ਹੋਣ ਤੋਂ ਬਾਅਦ ਕਿਹਾ ਕਿ ਉਹ ਮਾਫ਼ੀ ਨਹੀਂ ਮੰਗਣਗੇ। ਉਨ੍ਹਾਂ ਕਿਹਾ ਕਿ ਭਾਜਪਾ ਮੁੱਦੇ ਤੋਂ ਧਿਆਨ ਭਟਕਾਉਣ ਲਈ ਅਜਿਹੇ ਪੈਂਤੜੇ ਅਪਣਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਦੁਨੀਆ ’ਚ ਭਾਰਤ ਦਾ ਅਕਸ ਖ਼ਰਾਬ ਕੀਤਾ ਹੈ। ਅੱਜ ਅਰਥ–ਵਿਵਸਥਾ ਦੀ ਗੱਲ ਨਹੀਂ ਹੁੰਦੀ।

 

 

ਸ੍ਰੀ ਰਾਹੁਲ ਗਾਂਧੀ ਨੇ ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਸ ਬਿਆਨ ਦੀ ਵਿਡੀਓ ਕਲਿਪਿੰਗ ਵੀ ਸ਼ੇਅਰ ਕੀਤੀ, ਜਿਸ ਵਿੱਚ ਦਿੱਲੀ ਨੂੰ 'ਰੇਪ ਕੈਪੀਟਲ' ਕਿਹਾ ਗਿਆ ਸੀੇ।

 

 

ਇਸ ਤੋਂ ਪਹਿਲਾਂ ਲੋਕ ਸਭਾ ’ਚ ਭਾਜਪਾ ਨੇ ਰਾਹੁਲ ਗਾਂਧੀ ਤੋਂ ਰੇਪ ਵਾਲੇ ਬਿਆਨ ਉੱਤੇ ਮਾਫ਼ੀ ਦੀ ਮੰਗ ਕੀਤੀ ਸੀ। ਹੰਗਾਮਾ ਹੋਣ ਤੋਂ ਬਾਅਦ ਲੋਕ ਸਭਾ ਦਾ ਸਰਦ–ਰੁੱਤ ਸੈਸ਼ਨ ਅਨਿਸ਼ਚਤ ਕਾਲ ਲਈ ਮੁਲਤਵੀ ਹੋ ਗਿਆ ਸੀ। ਰਾਜ ਸਭਾ ਵੀ ਅੱਜ ਅਨਿਸ਼ਚਤ ਕਾਲ ਲਈ ਮੁਲਤਵੀ ਹੋ ਗਈ।

 

 

ਸੰਸਦ ਦੇ ਸਰਦ–ਰੁੱਤ ਸੈਸ਼ਨ ਦੇ ਅੱਜ ਆਖ਼ਰੀ ਦਿਨ ਪ੍ਰਸ਼ਨ–ਕਾਲ ਸ਼ੁਰੂ ਹੋਣ ਦੇ ਨਾਲ ਹੀ ਭਾਜਪਾ ਦੀਆਂ ਕਈ ਮਹਿਲਾ ਮੈਂਬਰ ਆਪਣੀਆਂ ਥਾਵਾਂ ’ਤੇ ਖਲੋ ਗਈਆਂ ਤੇ ਰਾਹੁਲ ਗਾਂਧੀ ਤੋਂ ਮਾਫ਼ੀ ਦੀ ਮੰਗ ਕਰਨ ਲੱਗੀਆਂ। ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਈਰਾਨੀ ਨੇ ਕਿਹਾ ਕਿ ਪਹਿਲੀ ਵਾਰ ਕਿਸੇ ਆਗੂ ਨੇ ਅਜਿਹਾ ਬਿਆਨ ਦਿੱਤਾ ਹੈ। ਇਹ ਭਾਰਤ ਦੀਆਂ ਔਰਤਾਂ ਤੇ ਦੇਸ਼ ਦਾ ਅਪਮਾਨ ਹੈ। ਰਾਹੁਲ ਗਾਂਧੀ ਨੂੰ ਮਾਫ਼ੀ ਮੰਗਣੀ ਚਾਹੀਦੀ ਹੈ।

 

 

ਭਾਜਪਾ ਦੇ ਕਈ ਹੋਰ ਮੰਤਰੀਆਂ ਤੇ ਮੈਂਬਰਾਂ ਨੇ ਵੀ ਰਾਹੁਲ ਗਾਂਧੀ ਤੋਂ ਮਾਫ਼ੀ ਦੀ ਮੰਗ ਕੀਤੀ। ਕਾਂਗਰਸ ਮੈਂਬਰ ਵੀ ਨਾਅਰੇਬਾਜ਼ੀ ਕਰ ਰਹੇ ਸਨ ਤੇ ਪਾਰਟੀ ਆਗੂ ਅਧੀਰ ਰੰਜਨ ਚੌਧਰੀ ਇਹ ਸ਼ਿਕਾਇਤ ਕਰਦੇ ਵਿਖਾਈ ਦਿੱਤੇ ਕਿ ਉਨ੍ਹਾਂ ਨੂੰ ਬੋਲਣ ਨਹੀਂ ਦਿੱਤਾ ਜਾ ਰਿਹਾ।

 

 

ਦੋਵੇਂ ਧਿਰਾਂ ਦੀ ਨਾਅਰੇਬਾਜ਼ੀ ਦੌਰਾਨ ਲੋਕ ਸਭਾ ਸਪੀਕਰ ਸ੍ਰੀ ਓਮ ਬਿਰਲਾ ਨੇ ਮੈਂਬਰਾਂ ਨੂੰ ਸੀਟਾਂ ਉੱਤੇ ਜਾਣ ਤੇ ਪ੍ਰਸ਼ਨ–ਕਾਲ ਚੱਲਣ ਦੇਣ ਦੀ ਅਪੀਲ ਕੀਤੀ।

 

 

ਜਦੋਂ ਹੰਗਾਮਾ ਰੁਕਦਾ ਨਾ ਦਿਸਿਆ, ਤਾਂ ਲਗਭਗ 11:30 ਵਜੇ ਉਨ੍ਹਾਂ ਸਦਨ ਦਾ ਸੈਸ਼ਨ ਦੁਪਹਿਰ 12 ਤੱਕ ਲਈ ਮੁਲਤਵੀ ਕਰ ਦਿੱਤਾ। ਸਦਨ ਦੀ ਕਾਰਵਾਈ ਮੁੜ ਸ਼ੁਰੂ ਹੋਈ, ਤਾਂ ਭਾਜਪਾ ਸੰਸਦ ਮੈਂਬਰਾਂ ਦਾ ਹੰਗਾਮਾ ਜਾਰੀ ਰਿਹਾ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Won t apoligise over Rape Comment says Rahul Gandhi