ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਕੀਲਾਂ ਦੇ ਰੋਸ ਮੁਜ਼ਾਹਰੇ ਕਾਰਨ ਦਿੱਲੀ ਦੀਆਂ 3 ਅਦਾਲਤਾਂ ’ਚ ਕੰਮਕਾਜ ਠੱਪ

ਵਕੀਲਾਂ ਦੇ ਰੋਸ ਮੁਜ਼ਾਹਰੇ ਕਾਰਨ ਦਿੱਲੀ ਦੀਆਂ 3 ਅਦਾਲਤਾਂ ’ਚ ਕੰਮਕਾਜ ਠੱਪ

ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ’ਚ ਬੀਤੇ ਸਨਿੱਚਰਵਾਰ ਨੂੰ ਵਕੀਲਾਂ ਤੇ ਪੁਲਿਸ ਵਿਚਾਲੇ ਹੋਈਆਂ ਹਿੰਸਕ ਝੜਪਾਂ ਤੋਂ ਬਾਅਦ ਪੈਦਾ ਹੋਇਆ ਵਿਵਾਦ ਹਾਲੇ ਤੱਕ ਖ਼ਤਮ ਨਹੀਂ ਹੋ ਸਕਿਆ; ਅੱਜ ਬੁੱਧਵਾਰ ਨੂੰ ਸਗੋਂ ਉਹ ਹੋਰ ਵੀ ਜ਼ਿਆਦਾ ਵਧ ਗਿਆ ਹੈ। ਅੱਜ ਵੀ ਦਿੱਲੀ ਦੀਆਂ ਤਿੰਨ ਅਦਾਲਤਾਂ ਪਟਿਆਲਾ ਹਾਊਸ ਕੋਰਟ, ਰੋਹਿਣੀ ਕੋਰਟ ਤੇ ਸਾਕੇਤ ਕੋਰਟ ਵਿੱਚ ਕੰਮਕਾਜ ਪੂਰੀ ਤਰ੍ਹਾਂ ਠੱਪ ਰਿਹਾ। ਇਹ ਕੰਮਕਾਜ ਸਨਿੱਚਰਵਾਰ ਹਿੰਸਕ ਝੜਪਾਂ ਵਾਲੇ ਦਿਨ ਤੋਂ ਹੀ ਪ੍ਰਭਾਵਿਤ ਹੋ ਰਿਹਾ ਹੈ।

 

 

ਵਕੀਲ ਇਨ੍ਹਾਂ ਅਦਾਲਤਾਂ ਦੇ ਬਾਹਰ ਲਗਾਤਾਰ ਰੋਸ ਮੁਜ਼ਾਹਰੇ ਕਰ ਰਹੇ ਹਨ। ਅੱਜ ਪਟਿਆਲਾ ਹਾਊਸ ਕੋਰਟ ਦਾ ਤਾਂ ਦਰਵਾਜ਼ਾ ਹੀ ਉਨ੍ਹਾਂ ਨੇ ਬੰਦ ਕਰ ਦਿੱਤਾ ਸੀ। ਸਾਕੇਤ ਅਦਾਲਤ ਤੇ ਰੋਹਿਣੀ ਅਦਾਲਤ ਦੇ ਬਾਹਰ ਵੀ ਵਕੀਲ ਜ਼ਬਰਦਸਤ ਰੋਸ ਮੁਜ਼ਾਹਰੇ ਕਰ ਰਹੇ ਹਨ। ਉਹ ਅਦਾਲਤੀ ਕੰਪਲੈਕਸਾਂ ਦੇ ਅੰਦਰ ਕਿਸੇ ਨੂੰ ਵੀ ਜਾਣ ਨਹੀਂ ਦੇ ਰਹੇ।

 

 

ਇਸ ਕਾਰਨ ਆਮ ਲੋਕਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਥੇ ਵਰਨਣਯੋਗ ਹੈ ਕਿ ਬਾਰ ਕੌਂਸਲ ਆੱਫ਼ ਇੰਡੀਆ ਨੇ ਮੰਗਲਵਾਰ ਨੂੰ ਹੀ ਵਕੀਲਾਂ ਨੂੰ ਚੇਤਾਵਨੀ ਦਿੰਦਿਆਂ ਹੜਤਾਲ ਵਾਪਸ ਲੈਣ ਲਈ ਆਖਿਆ ਸੀ ਪਰ ਇਸ ਦਾ ਵਕੀਲਾਂ ਉੱਤੇ ਕੋਈ ਅਸਰ ਨਹੀਂ ਹੋਇਆ।

 

 

ਰੋਹਿਣੀ ਤੇ ਸਾਕੇਤ ਕੋਰਟ ਤੋਂ ਇਲਾਵਾ ਕੜਕੜਡੂਮਾ ਕੋਰਟ ਵਿੱਚ ਵੀ ਹੜਤਾਲ ਜਾਰੀ ਹੈ ਤੇ ਵਕੀਲ ਪ੍ਰਦਰਸ਼ਨ ਕਰ ਰਹੇ ਹਨ। ਉੱਥੇ ਹੀ ਰੋਹਿਣੀ ਕੋਰਟ ਵਿੱਚ ਜੱਜ ਦੌਰੇ ’ਤੇ ਨਿੱਕਲੇ ਹਨ। ਵਕੀਲ ਆਪਣੀਆਂ ਮੰਗਾਂ ਉੱਤੇ ਹਾਲੇ ਵੀ ਅੜੇ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਰੋਹਿਣੀ ਅਦਾਲਤ ਵਿੱਚ ਤਾਂ ਇੱਕ ਵਕੀਲ ਨੇ ਖ਼ੁਦਕੁਸ਼ੀ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ।

 

 

ਦਿੱਲੀ ਪੁਲਿਸ ਕਮਿਸ਼ਨਰ ਨੇ ਲੈਫ਼ਟੀਨੈਂਟ ਗਵਰਨਰ ਦੀ ਰਿਹਾਇਸ਼ਗਾਹ ’ਤੇ ਮੀਟਿੰਗ ਤੋਂ ਬਾਅਦ ਸੀਨੀਅਰ ਅਧਿਕਾਰੀਆਂ; ਜਿਨ੍ਹਾਂ ਵਿੱਚ ਸੰਯੁਕਤ ਪੁਲਿਸ ਕਮਿਸ਼ਨਰ (ਕ੍ਰਾਈਮ) ਵੀ ਮੌਜੂਦ ਸਨ। ਇਹ ਨਜ਼ਰਸਾਨੀ ਪਟੀਸ਼ਨ ਦਿੱਲੀ ਹਾਈ ਕੋਰਟ ਦੇ ਉਸ ਹੁਕਮ ਵਿਰੁੱਧ ਦਾਇਰ ਕੀਤੀ ਜਾਣੀ ਹੈ, ਜੋ ਤੀਸ ਹਜ਼ਾਰੀ ਕੋਰਟ ਵਿੱਚ ਹੋਈ ਵਿਵਾਦ ’ਚ ਦਿੱਤਾ ਗਿਆ ਸੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Work in 3 Delhi Courts affected due to Advocates Protests