ਅਗਲੀ ਕਹਾਣੀ

ਬਲੇਡਾਂ ਵਾਲੀ ਮਸ਼ੀਨ ਦੇ ਅੰਦਰ ਫਸਿਆ ਮਜ਼ਦੂਰ, ਮੌਤ

ਬਲੇਡਾਂ ਵਾਲੀ ਮਸ਼ੀਨ ਦੇ ਅੰਦਰ ਫਸਿਆ ਮਜ਼ਦੂਰ

 ਇੱਕ ਪਲਾਸਟਿਕ ਫੈੱਕਟਰੀ ਵਿੱਚ ਮਸ਼ੀਨ ਅੰਦਰ ਜਕੜੇ ਜਾਣ ਕਾਰਨ 25 ਸਾਲਾ ਮਜ਼ਦੂਰ ਦੀ ਮੌਤ ਹੋ ਗਈ। ਇਹ ਘਟਨਾ ਨੋਇਡਾ ਸਪੈਸ਼ਲ ਇੱਕਨਾਮਿੱਕ ਜ਼ੋਨ ਵਿੱਚ ਸਥਿਤ ਫੈਕਟਰੀ ਅੰਦਰ ਹੋਈ ਹੈ.।

 

ਇੱਕ ਪੁਲਿਸ ਅਧਿਕਾਰੀ ਨੇ ਕਿਹਾ "ਵਾਜਿਦ ਫੈਕਟਰੀ ਵਿੱਚ ਕੰਮ ਕਰਨ ਲਈ ਅੱਜ ਸਵੇਰੇ ਆਇਆ ਸੀ। ਜਿੱਥੇ ਪਲਾਸਟਿਕ ਉਤਪਾਦ ਬਣਦੇ ਹਨ। ਉਹ ਇੱਕ ਵੱਡੇ ਆਕਾਰ ਵਾਲੀ ਮਸ਼ੀਨ ਦੀ ਸਫਾਈ ਕਰ ਰਿਹਾ ਸੀ ਜਿਸ ਅੰਦਰ ਬਲੇਡ ਲੱਗੇ ਹੋਏ ਸਨ। ਜਦੋਂ ਉਹ ਸਫਾਈ ਕਰ ਰਿਹਾ ਸੀ, ਕਿਸੇ ਨੇ ਮਸ਼ੀਨ ਦੀ ਸਵਿਚ ਛੱਡ ਦਿੱਤਾ ਤੇ ਮਸ਼ੀਨ ਨੇ ਵਾਜਿਦ ਨੂੰ ਅੰਦਰ ਵੱਲ ਖਿੱਚ ਲਿਆ।".

 

ਜਦੋਂ ਉਸ ਦੇ ਕੁਝ ਸਾਥੀਆਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਮਸ਼ੀਨ ਨੂੰ ਬੰਦ ਕਰ ਦਿੱਤਾ, ਪਰ ਉਹ ਮਰ ਗਿਆ ਸੀ।

 

ਪੁਲਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦਹ ਮੌਕੇ 'ਤੇ ਪੁੱਜੀ, ਉਦੋਂ ਤੱਕ ਪੀੜਤ ਦੇ ਪਰਿਵਾਰਕ ਮੈਂਬਰ ਵੀ ਫੈਕਟਰੀ ਪਹੁੰਚ ਗਏ ਸਨ। ਵਾਜਿਦ ਅਤੇ ਉਨ੍ਹਾਂ ਦਾ ਪਰਿਵਾਰ ਦੀ ਬਿਹਾਰ ਦੇ ਛੱਪਰਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ। 

ਸਰੀਰ ਨੂੰ ਮਸ਼ੀਨ ਤੋਂ ਬਾਹਰ ਕੱਢਿਆ ਗਿਆ ਤੇ ਲਾਸ਼ ਨੂੰ ਪੋਸਟ ਮਾਰਟਮ ਲਈ ਭੇਜਿਆ ਗਿਆ ਵਾਜਿਦ ਦੇ ਭਰਾ ਦੀ ਸ਼ਿਕਾਇਤ 'ਤੇ ਦੋ ਵਿਅਕਤੀਆਂ ਵਿਰੱਧ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਹ ਸਾਰਾ ਮਾਮਲਾ ਸੀਸੀਟੀਵੀ ਫੁਟੇਜ ਵਿੱਚ ਰਿਕਾਰਡ ਹੋ ਗਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:worker was killed after being sucked into a machine in a plastic factory