ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੁਨੀਆਂ ਦੇ 15 ਸਭ ਤੋਂ ਗਰਮ ਸਥਾਨਾਂ 'ਚੋਂ 10 ਭਾਰਤ ਦੇ, 50 ਡਿਗਰੀ ਤੱਕ ਪੁੱਜਾ ਪਾਰਾ

ਦੇਸ਼ ਵਿੱਚ ਸੂਰਜ ਦੀ ਗਰਮੀ ਅਤੇ ਤਾਪਮਾਨ ਨਿਰੰਤਰ ਵੱਧ ਰਿਹਾ ਹੈ। ਲੋਕ 45 ਤੋਂ 50 ਡਿਗਰੀ ਤਾਪਮਾਨ ਵਿੱਚ ਝੁਲਸ ਰਹੇ ਹਨ। ਆਲਮ ਇਹ ਹੈ ਕਿ ਪਿਛਲੇ 24 ਘੰਟਿਆਂ ਵਿੱਚ ਦੁਨੀਆਂ ਦੀਆਂ 15 ਸਭ ਤੋਂ ਗਰਮ ਥਾਵਾਂ ਵਿੱਚੋਂ 10 ਭਾਰਤ ਅਤੇ ਗੁਆਂਢੀ ਦੇਸ਼ ਪਾਕਿਸਤਾਨ ਵਿੱਚ ਹਨ ਜਿਥੇ ਲੋਕ ਵੀ ਇਸੇ ਤਰ੍ਹਾਂ ਗਰਮੀ ਨਾਲ ਜੂਝ ਰਹੇ ਹਨ।


ਜੈਪੁਰ ਤੋਂ ਸਿਰਫ 20 ਕਿਲੋਮੀਟਰ ਉੱਤਰ ਵਿੱਚ ਸਥਿਤ ਰਾਜਸਥਾਨ ਦੇ ਚੁਰੂ ਵਿੱਚ ਮੰਗਲਵਾਰ ਨੂੰ ਦੇਸ਼ ਵਿੱਚ ਸਭ ਤੋਂ ਵੱਧ ਤਾਪਮਾਨ ਰਿਕਾਰਡ ਕੀਤਾ ਗਿਆ। ਇੱਥੇ ਪਾਰਾ 50 ਡਿਗਰੀ ਸੈਲਸੀਅਸ ਨੂੰ ਛੂਹ ਗਿਆ। ਚੁਰੂ ਨੂੰ ਥਾਰ ਮਾਰੂਥਲ ਦਾ ਗੇਟਵੇ ਕਿਹਾ ਜਾਂਦਾ ਹੈ। ਪਾਕਿਸਤਾਨ ਦਾ ਜਕੋਬਾਬਾਦ ਧਰਤੀ ਦਾ ਸਭ ਤੋਂ ਗਰਮ ਸਥਾਨ ਰਿਹਾ।
 

ਇਸ ਸੂਚੀ ਵਿੱਚ ਰਾਜਸਥਾਨ ਦੇ ਤਿੰਨ ਹੋਰ ਸ਼ਹਿਰ ਬੀਕਾਨੇਰ, ਗੰਗਾਨਗਰ ਅਤੇ ਪਿਲਾਨੀ ਰਹੇ। ਦੋ ਸ਼ਹਿਰ ਉੱਤਰ ਪ੍ਰਦੇਸ਼ ਅਤੇ ਮਹਾਰਾਸ਼ਟਰ ਦੇ ਸਨ। ਯੂਪੀ ਵਿੱਚ ਬਾਂਦਾ ਅਤੇ ਹਰਿਆਣਾ ਵਿੱਚ ਹਿਸਾਰ ਵਿੱਚ ਵੀ 48 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।

 

ਦੂਜੇ ਗਰਮ ਸ਼ਹਿਰਾਂ ਦੀ ਗੱਲ ਕਰੀਏ ਤਾਂ ਦਿੱਲੀ ਵਿੱਚ 47.6 ਡਿਗਰੀ ਸੈਲਸੀਅਸ, ਬੀਕਾਨੇਰ ਵਿੱਚ 47.4 ਡਿਗਰੀ ਸੈਲਸੀਅਸ, ਗੰਗਾਨਗਰ ਵਿੱਚ 47 ਡਿਗਰੀ ਸੈਲਸੀਅਸ, ਝਾਂਸੀ ਵਿੱਚ 47 ਡਿਗਰੀ ਸੈਲਸੀਅਸ, ਪਿਲਾਨੀ ਵਿੱਚ 46.9 ਡਿਗਰੀ ਸੈਲਸੀਅਸ, ਨਾਗਪੁਰ ਸੋਨੇਗਾਓਂ ਵਿੱਚ 46.8 ਡਿਗਰੀ ਸੈਲਸੀਅਸ ਅਤੇ ਮਹਾਰਾਸ਼ਟਰ ਦੇ ਅਕੋਲਾ ਵਿੱਚ 46.5 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।

 

ਚੁਰੂ ਵਿੱਚ ਮਈ ਮਹੀਨੇ ਵਿੱਚ ਪਿਛਲੇ 10 ਸਾਲਾਂ ਦਾ ਇਹ ਦੂਜਾ ਗਰਮ ਦਿਨ ਸੀ। ਇਸ ਤੋਂ ਪਹਿਲਾਂ 19 ਮਈ 2016 ਨੂੰ ਪਾਰਾ 50.2 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ। ਚੁਰੂ ਵਿੱਚ 22 ਮਈ ਤੋਂ ਬਹੁਤ ਜ਼ਿਆਦਾ ਗਰਮੀ ਹੈ, ਉਸ ਦਿਨ ਦਾ ਤਾਪਮਾਨ 46.6 ਡਿਗਰੀ ਦਰਜ ਕੀਤਾ ਗਿਆ ਸੀ ਅਤੇ ਇਸ ਦਿਨ ਤੋਂ ਤਾਪਮਾਨ ਨਿਰੰਤਰ ਵੱਧ ਰਿਹਾ ਹੈ। ਰਾਜ ਦੇ ਦੋ ਹੋਰ ਸ਼ਹਿਰਾਂ ਕੋਟਾ ਅਤੇ ਜੈਸਲਮੇਰ ਦਾ ਤਾਪਮਾਨ 45 ਡਿਗਰੀ ਤੋਂ ਉਪਰ ਦਰਜ ਕੀਤਾ ਗਿਆ।
..............

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:world 15 hottest places 10 are in India 50 degrees Celsius temperature in rajasthan churu