ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਸ਼ਵ ਏਡਜ਼ ਦਿਵਸ : ਕੀ ਏਡਜ਼ ਨਾਲ ਸਬੰਧਿਤ ਇਨ੍ਹਾਂ 5 ਜਰੂਰੀ ਗੱਲਾਂ ਬਾਰੇ ਜਾਣਦੋ ਹੋ ਤੁਸੀਂ

ਅੱਜ ਵਿਸ਼ਵ ਏਡਜ਼ ਦਿਵਸ ਹੈ। ਦੁਨੀਆਂ ਭਰ 'ਚ ਹਰ ਸਾਲ ਐਚਆਈਵੀ ਬੀਮਾਰੀ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ 1 ਦਸੰਬਰ ਨੂੰ ਏਡਜ਼ ਦਿਵਸ ਵਜੋਂ ਮਨਾਇਆ ਜਾਂਦਾ ਹੈ। ਏਡਜ਼ ਨੂੰ ਅੰਗਰੇਜ਼ੀ ਭਾਸ਼ਾ 'ਚ Acquired Immune Deficiency Syndrome ਦੇ ਨਾਂ ਤੋਂ ਪਛਾਣਿਆ ਜਾਂਦਾ ਹੈ। ਇਹ ਬੀਮਾਰੀ HIV (Human immunodeficiency virus) ਕਾਰਨ ਹੁੰਦੀ ਹੈ।

 

ਇਸ ਬੀਮਾਰੀ ਕਾਰਨ ਮਨੁੱਖ ਦਾ ਇਮਿਊਨ ਸਿਸਟਮ ਕਮਜੋਰ ਹੋ ਜਾਂਦਾ ਹੈ ਅਤੇ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਨੂੰ ਗੁਆ ਦਿੰਦਾ ਹੈ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਵਿਸ਼ਵ ਏਡਜ਼ ਦਿਵਸ 2019 'ਤੇ ਇਕ ਵੱਖਰੀ ਥੀਮ ਰੱਖੀ ਗਈ ਹੈ, ਜਿਸ ਦਾ ਨਾਂ ਹੈ - 'ਕਮਿਊਨਿਟੀਜ਼ ਮੇਕ ਦੀ ਡਿਫਰੈਂਸ'। ਏਡਜ਼ ਬਾਰੇ ਲੋਕਾਂ 'ਚ ਅੱਜ ਵੀ ਕਈ ਤਰ੍ਹਾਂ ਦੇ ਝੂਠੇ ਨਜ਼ਰੀਏ ਬਣੇ ਹੋਏ ਹਨ। ਇਸ ਖਾਸ ਮੌਕੇ 'ਤੇ ਜਾਣਦੇ ਹਾਂ ਕਿ ਸੱਚਾਈ ਕੀ ਹੈ।
 

1. ਅਫਵਾਹ - Kiss ਕਰਨ ਨਾਲ ਫੈਲਦਾ ਹੈ ਏਡਜ਼ :
ਸੱਚ : HIV ਪਾਜੀਟਿਵ ਮਰੀਜ਼ਾਂ ਦੇ ਸਲਾਇਵਾ 'ਚ ਬਹੁਤ ਘੱਟ ਮਾਤਰਾ 'ਚ ਇਹ ਵਾਇਰਸ ਪਾਇਆ ਜਾਂਦਾ ਹੈ। ਇਹੀ ਕਾਰਨ ਹੈ ਕਿ Kiss ਕਰਨ ਨਾਲ ਸਾਹਮਣੇ ਵਾਲੇ ਵਿਅਕਤੀ 'ਚ ਕਦੇ ਏਡਜ਼ ਨਹੀਂ ਫੈਲਦਾ।

 

2. ਅਫਵਾਹ : ਮੱਛਰ ਦੇ ਕੱਟਣ ਨਾਲ HIV ਫੈਲਦਾ ਹੈ :
ਸੱਚ : HIV/AIDS ਪੀੜਤ ਵਿਅਕਤੀ ਨੂੰ ਕੱਟਿਆ ਹੋਇਆ ਮੱਛਰ ਜੇ ਕਿਸੇ ਦੂਜੇ ਮਨੁੱਖ ਨੂੰ ਕੱਟ ਲੈਂਦਾ ਹੈ ਤਾਂ ਉਸ 'ਚ ਵੀ ਏਡਜ਼ ਦਾ ਵਾਇਰਸ ਨਹੀਂ ਫੈਲਦਾ। ਹਾਲਾਂਕਿ ਮੱਛਰਾਂ ਦੇ ਕੱਟਣ ਨਾਲ ਕਈ ਹੋਰ ਤਰ੍ਹਾਂ ਦੀਆਂ ਬੀਮਾਰੀਆਂ ਲੱਗਣ ਦਾ ਖਤਰਾ ਜ਼ਰੂਰ ਬਣਿਆ ਰਹਿ ਸਕਦਾ ਹੈ।

 

3. ਅਫਵਾਹ : ਟੈਟੂ ਜਾਂ ਪਿਅਸਰਿੰਗ  ਨਾਲ HIV/AIDS ਹੁੰਦਾ ਹੈ :
ਸੱਚ : ਜਿਹੜੇ ਲੋਕ ਏਡਜ਼ ਬਾਰੇ ਇਹ ਗੱਲ ਕਹਿੰਦੇ ਹਨ ਤਾਂ ਉਹ ਕਾਫੀ ਹੱਦ ਤਕ ਉਦੋਂ ਸਹੀ ਹੋ ਸਕਦੇ ਹਨ, ਜੇ ਟੈਟੂ ਜਾਂ ਪਿਅਸਰਿੰਗ ਆਰਟਿਸਟ HIV ਪਾਜੀਵਿਟ ਵਿਅਕਤੀ 'ਤੇ ਵਰਤੀ ਗਈ ਸੂਈ ਨੂੰ ਬਗੈਰ ਸਾਫ ਕੀਤੇ ਉਸ ਦੀ ਵਰਤੋਂ ਕਰ ਕੇ ਆਪਣੇ ਸਰੀਰ 'ਤੇ ਵੀ ਕਰ ਦੇਵੇ। ਹਾਲਾਂਕਿ ਇਸ ਤੋਂ ਬਚਣ ਲਈ ਜ਼ਿਆਦਾਤਰ ਲੋਕ ਹਰ ਵਿਅਕਤੀ ਲਈ ਪਿਅਸਰਿੰਗ ਕਰਨ ਸਮੇਂ ਨਵੇਂ ਸੂਈ ਦੀ ਵਰਤੋਂ ਕਰਦੇ ਹਨ।

 

4. ਸਵੀਮਿੰਗ ਪੂਲ 'ਚ ਨਹਾਉਣ ਨਾਲ HIV/AIDS ਫੈਲਦਾ ਹੈ :
ਸੱਚ : HIV/AIDS ਪੀੜਤ ਦੇ ਸਵੀਮਿੰਗ ਪੂਲ 'ਚ ਨਹਾਉਣ, ਉਸ ਦੇ ਕੱਪੜੇ ਧੋਣ ਅਤੇ ਉਸ ਦਾ ਜੂਠਾ ਪਾਣੀ ਪੀਣ ਨਾਲ ਕਿਸੇ ਦੂਜੇ ਨੂੰ ਇਹ ਵਾਇਰਸ ਨਹੀਂ ਹੁੰਦਾ।

 

5. ਏਡਜ਼ ਨਾਲ ਸਬੰਧਤ ਕੁੱਝ ਹੋਰ ਅਫਵਾਹਾਂ :
ਬਹੁਤ ਸਾਰੇ ਲੋਕ ਸਮਝਦੇ ਹਨ ਕਿ ਏਡਜ਼ ਪੀੜਤ ਵਿਅਕਤੀ ਨਾਲ ਖਾਣ, ਪੀਣ, ਉੱਠਣ, ਬੈਠਣ ਨਾਲ ਹੋ ਜਾਂਦਾ ਹੈ, ਜੋ ਕਿ ਗਲਤ ਹੈ। ਇਹ ਸਮਾਜ 'ਚ ਏਡਜ਼ ਬਾਰੇ ਫੈਲਾਈਆਂ ਅਫਵਾਹਾਂ ਹਨ। ਸੱਚ ਤਾਂ ਇਹ ਹੈ ਕਿ ਰੋਜ਼ਾਨਾ ਦੇ ਸਮਾਜਿਕ ਸੰਪਰਕਾਂ ਨਾਲ ਐਚਆਈਵੀ ਨਹੀਂ ਫੈਲਦਾ।

 

ਇਨ੍ਹਾਂ ਕਾਰਨਾਂ ਕਰਕੇ ਹੁੰਦਾ ਹੈ ਏਡਜ਼ :
1. ਇਨਫੈਕਟਡ ਖੂਨ ਚੜ੍ਹਾਉਣ ਨਾਲ
2. ਐਚ.ਆਈ.ਵੀ. ਪੀੜਤ ਔਰਤਾਂ ਦੁਆਰਾ ਬੱਚੇ ਨੂੰ ਜਨਮ ਦੇਣ ਨਾਲ
3. ਇਨਫੈਕਟਡ ਬਲੱਡ ਦੀ ਵਰਤੋਂ
4. ਐਚ.ਆਈ.ਵੀ. ਪਾਜ਼ੀਟਿਵ ਮਾਂ ਦੁਆਰਾ ਬੱਚੇ ਨੂੰ ਦੁੱਧ ਪਿਲਾਉਣਾ

 

ਐਚ.ਆਈ. ਵੀ ਦੇ ਲੱਛਣ :
1. ਬੁਖਾਰ 
2. ਪਸੀਨਾ ਆਉਣਾ 
3. ਠੰਡ ਲੱਗਣਾ
4. ਥਕਾਵਟ
5. ਭੁੱਖ ਘੱਟ ਲੱਗਣਾ
6. ਵਜ਼ਨ ਘਟਨਾ 
7. ਉਲਟੀ ਆਉਣਾ 
8. ਗਲੇ 'ਚ ਖਰਾਸ਼ ਰਹਿਣਾ
9. ਦਸਤ ਹੋਣਾ
10. ਖੰਘ ਹੋਣਾ
11. ਸਾਹ ਲੈਣ 'ਚ ਸਮੱਸਿਆ 
12. ਸਰੀਰ 'ਤੇ ਦਾਣੇ ਹੋਣਾ
13. ਸਕਿਨ ਪ੍ਰਾਬਲਮ 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:World Aids Day 2019: Do you know these 5 myth and truth about AIDS HIV