ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੰਗਲਾਦੇਸ਼ ਤੋਂ ਵੀ ਘੱਟ 5% ਰਹੇਗੀ ਭਾਰਤ ਦੀ ਵਿਕਾਸ ਦਰ: ਵਿਸ਼ਵ ਬੈਂਕ

ਬੰਗਲਾਦੇਸ਼ ਤੋਂ ਵੀ ਘੱਟ 5% ਰਹੇਗੀ ਭਾਰਤ ਦੀ ਵਿਕਾਸ ਦਰ: ਵਿਸ਼ਵ ਬੈਂਕ

ਹੁਣ ਵਿਸ਼ਵ ਬੈਂਕ ਨੇ ਭਾਰਤ ’ਚ ਕੁੱਲ ਘਰੇਲੂ ਉਤਪਾਦਨ (GDP) ’ਚ ਵਾਧੇ ਦੀ ਦਰ ਦਾ ਅਨੁਮਾਨ ਹੋਰ ਘਟਾ ਦਿੱਤਾ ਹੈ। ਵਿਸ਼ਵ ਬੈਂਕ ਮੁਤਾਬਕ ਇਸ ਵਿੱਤੀ ਵਰ੍ਹੇ ਭਾਵ 2019–2020 ’ਚ ਭਾਰਤ ਦੇ ਕੁੱਲ ਘਰੇਲੂ ਉਤਪਾਦਨ ਦੀ ਵਾਧਾ ਦਰ ਸਿਰਫ਼ 5 ਫ਼ੀ ਸਦੀ ਰਹਿ ਸਕਦੀ ਹੈ। ਇਸ ਤੋਂ ਬਾਅਦ ਅਗਲੇ ਵਿੱਤੀ ਵਰ੍ਹੇ ਵੀ ਭਾਰਤ ਦੇ ਕੁੱਲ ਘਰੇਲੂ ਉਤਪਾਦਨ ਵਿੱਚ 5.8 ਫ਼ੀ ਸਦੀ ਵਾਧਾ ਹੋਵੇਗਾ। ਇਹ ਅਨੁਮਾਨ ਵਿਸ਼ਵ ਬੈਂਕ ਦੇ ਹਨ।

 

 

ਵਿਸ਼ਵ ਬੈਂਕ ਨੇ ਕਿਹਾ ਕਿ ਭਾਰਤ ਤੋਂ ਤੇਜ਼ ਵਾਧਾ ਦਰ ਬੰਗਲਾਦੇਸ਼ ਦੀ ਹੋਵੇਗੀ; ਜਿੱਥੇ ਇਸ ਵਿੱਤੀ ਵਰ੍ਹੇ ਦੌਰਾਨ GDP ਵਿੱਚ 7 ਫ਼ੀ ਸਦੀ ਵਾਧਾ ਹੋ ਸਕਦਾ ਹੈ। ਉੱਧਰ ਆਰਥਿਕ ਤੌਰ ’ਤੇ ਪੂਰੀ ਤਰ੍ਹਾਂ ਕੰਗਾਲ਼ ਹੋ ਚੁੱਕੇ ਪਾਕਿਸਤਾਨ ਦੀ GDP ਵਿੱਚ ਇਸ ਵਰ੍ਹੇ ਸਿਰਫ਼ 3 ਫ਼ੀ ਸਦੀ ਵਾਧਾ ਹੋ ਸਕਦਾ ਹੈ।

 

 

ਮੰਗਲਵਾਰ ਨੂੰ ਭਾਰਤ ਸਰਕਾਰ ਵੱਲੋਂ GDP ਦੇ ਜਿਹੜੇ ਪੂਰਵ–ਅਨੁਮਾਨ ਦੇ ਅੰਕੜੇ ਪੇਸ਼ ਕੀਤੇ ਗਏ ਹਨ; ਉਨ੍ਹਾਂ ਵਿੱਚ ਵੀ ਵਾਧਾ ਘੱਟ ਰਹਿਣ ਦਾ ਅਨੁਮਾਨ ਲਾਇਆ ਗਿਆ ਹੈ।

 

 

ਇਸ ਤੋਂ ਪਹਿਲਾਂ 2018–19 ’ਚ ਅਸਲ ਵਿਕਾਸ ਦਰ 6.8 ਫ਼ੀ ਸਦੀ ਰਹੀ ਸੀ; ਜਦ ਕਿ ਸਾਲ 2017–18 ਦੌਰਾਨ GDP ਵਿਕਾਸ ਦਰ 7.2 ਫ਼ੀ ਸਦੀ ਸੀ।

 

 

ਭਾਰਤ ਸਰਕਾਰ ਦੇ ਕੇਂਦਰੀ ਅੰਕੜਾ ਦਫ਼ਤਰ (CSO) ਵੱਲੋਂ ਜਾਰੀ ਪੂਰਵ–ਅਨੁਮਾਨ ਵਿੱਚ ਵੀ ਕਿਹਾ ਗਿਆ ਹੈ ਕਿ ਇਸ ਵਿੱਤੀ ਵਰ੍ਹੇ ਦੌਰਾਨ ਦੇਸ਼ ਦੀ GDP ਵਿੱਚ ਸਿਰਫ਼ 5 ਫ਼ੀ ਸਦੀ ਵਾਧਾ ਹੋਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:World Bank slashed India s GDP Growth rate again in its forecast