ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਕੋਲ ਬਣ ਰਿਹੈ ਦੁਨੀਆ ਦਾ ਚੌਥਾ ਸਭ ਤੋਂ ਵੱਡਾ ‘ਜੇਵਰ ਹਵਾਈ ਅੱਡਾ’

ਦਿੱਲੀ ਕੋਲ ਬਣ ਰਿਹੈ ਦੁਨੀਆ ਦਾ ਚੌਥਾ ਸਭ ਤੋਂ ਵੱਡਾ ‘ਜੇਵਰ ਹਵਾਈ ਅੱਡਾ’

ਦੁਨੀਆ ਦਾ ਚੌਥਾ ਸਭ ਤੋਂ ਵੱਡਾ ਹਵਾਈ ਅੱਡਾ ਹੁਣ ਦਿੱਲੀ ਲਾਗੇ ਨੌਇਡਾ ’ਚ ਬਣ ਰਿਹਾ ਹੈ। ਇਸ ਹਵਾਈ ਅੱਡੇ ਦਾ ਨਾਂਅ ‘ਜੇਵਰ ਹਵਾਈ ਅੱਡਾ’ ਹੋਵੇਗਾ। ਇਹ ਹਵਾਈ ਅੱਡਾ ਦਿੱਲੀ ਸਮੇਤ ਦੇਸ਼ ਦੇ ਹੋਰ 9 ਸ਼ਹਿਰਾਂ ਨਾਲ ਸਿੱਧਾ ਜੁੜੇਗਾ। ਆਲੇ–ਦੁਆਲੇ ਦੇ ਸ਼ਹਿਰਾਂ ਨਾਲ ਜੇਵਰ ਏਅਰਪੋਰਟ ਨੂੰ ਸਿੱਧਾ ਜੋਡਨ ਲਈ ਮਲਟੀਮੋਡ ਟਰਾਂਸਪੋਰਟ ਸਿਸਟਮ ਦੀ ਰੂਪਰੇਖਾ ਤਿਆਰ ਕੀਤੀ ਗਈ ਹੈ।

 

 

ਇਸ ਲਈ ਟਰਾਂਸਪੋਰਟ ਦੇ ਤਿੰਨ ਮਾਡਲ ਅਪਨਾਉਣ ਬਾਰੇ ਵਿਚਾਰ ਚੱਲ ਰਿਹਾ ਹੈ। ਆਸ ਕੀਤੀ ਜਾ ਰਹੀ ਹੈ ਕਿ ਉਸਾਰੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਸ ਬਾਰੇ ਕੋਈ ਅੰਤਿਮ ਫ਼ੈਸਲਾ ਲੈ ਲਿਆ ਜਾਵੇਗਾ।

 

 

ਦਿੱਲੀ ਨਾਲ ਲੱਗਦੇ ਗ੍ਰੇਟਰ ਨੌਇਡਾ ਦੇ ਜੇਵਰ ਇਲਾਕੇ ਵਿੱਚ ਬਣ ਰਿਹਾ ਇਹ ਕੌਮਾਂਤਰੀ ਹਵਾਈ ਅੱਡਾ ਦੇਸ਼ ਦਾ ਸਭ ਤੋਂ ਵੱਡਾ ਤੇ ਦੁਨੀਆ ਦਾ ਚੌਥਾ ਸਭ ਤੋਂ ਵੱਡਾ ਹਵਾਈ ਅੱਡਾ ਹੋਵੇਗਾ। ਆਸ ਕੀਤੀ ਜਾ ਰਹੀ ਹੈ ਕਿ ਇਸ ਹਵਾਈ ਅੱਡੇ ਦੇ ਪੂਰੀ ਤਰ੍ਹਾਂ ਸ਼ੁਰੂ ਹੋਣ ਨਾਲ ਦੇਸ਼ ਤੇ ਦੁਨੀਆ ਦੇ ਸਭ ਤੋਂ ਵੱਧ ਰੁਝੇਵਿਆਂ ਵਾਲੇ ਹਵਾਈ ਅੱਡਿਆਂ ਵਿੱਚ ਸ਼ਾਮਲ ਹੋ ਸਕਦਾ ਹੈ।

 

 

ਹਾਲੇ ਦਿੱਲੀ ਦਾ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡਾ ਦੇਸ਼ ਦੇ ਸਭ ਤੋਂ ਰੁਝੇਵਿਆਂ ਭਰੇ ਹਵਾਈ ਅੱਡਿਆਂ ਵਿੱਚੋਂ ਇੱਕ ਹੈ। ਜੇਵਰ ਹਵਾਈ ਅੱਡਾ ਤੇ ਦਿੱਲੀ ਦਾ ਹਵਾਈ ਅੱਡਾ – ਇਹ ਦੋਵੇਂ ਹੀ ਰਾਸ਼ਟਰੀ ਰਾਜਧਾਨੀ ਖੇਤਰ ਦੇ ਸਭ ਤੋਂ ਵੱਧ ਅਹਿਮ ਹਵਾਈ ਅੱਡੇ ਹੋਣਗੇ।

 

 

ਇੱਕ ਸਾਲ ਵਿੱਚ ਹੀ ਇਸ ਨਵੇਂ ਹਵਾਈ ਅੱਡੇ ਤੋਂ ਉਡਾਣਾਂ ਭਰਨ ਵਾਲੇ ਯਾਤਰੀਆਂ ਦੀ ਗਿਣਤੀ 50 ਲੱਖ ਹੋਣ ਦਾ ਅਨੁਮਾਨ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:World s 4th largest Jewar Airport being constructed near Delhi