ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਨੂੰ ਮੋਹਰੀ ਵੇਖਣਾ ਚਾਹੁੰਦੀ ਦੁਨੀਆ, ਆਸਾਂ `ਤੇ ਖਰੇ ਉੱਤਰਨਾ ਹੋਵੇਗਾ: ਮੋਦੀ

ਭਾਰਤ ਨੂੰ ਮੋਹਰੀ ਵੇਖਣਾ ਚਾਹੁੰਦੀ ਦੁਨੀਆ, ਆਸਾਂ `ਤੇ ਖਰੇ ਉੱਤਰਨਾ ਹੋਵੇਗਾ: ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਬੁੱਧਵਾਰ ਨੂੰ ਕਿਹਾ ਕਿ ਦੁਨੀਆ ਹੁਣ ਭਾਰਤ ਨੂੰ ਉਡੀਕ ਕਰਦਿਆਂ ਨਹੀਂ ਵੇਖਣਾ ਚਾਹੁੰਦੀ, ਸਗੋਂ ਇਹ ਚਾਹੁੰਦੀ ਹੈ ਕਿ ਭਾਰਤ ਦੁਨੀਆ ਦੀ ਅਗਵਾਈ ਕਰੇ ਤੇ ਦੇਸ਼ ਨੂੰ ਦੁਨੀਆਂ ਦੀਆਂ ਅਜਿਹੀਆਂ ਆਸਾਂ `ਤੇ ਖਰੇ ਉੱਤਰਨਾ ਹੋਵੇਗਾ। ਪ੍ਰਧਾਨ ਮੰਤਰੀ ਨੇ ‘ਸੈਲਫ਼4ਸੁਸਾਇਟੀ` ਮੰਚ ਰਾਹੀਂ ਆਈਟੀ ਪੇਸ਼ੇਵਰਾਂ ਤੇ ਨਿਰਮਾਣ ਖੇਤਰ ਨਾਲ ਜੁੜੇ ਲੋਕਾਂ ਨੂੰ ਟਾਊਨਹਾਲ ਸੰਬੋਧਨ `ਚ ਕਿਹਾ ਕਿ ਰਾਮਾਇਣ `ਚ ਇਸ ਗੱਲ ਦਾ ਵਰਨਣ ਹੈ ਕਿ ਕਿਵੇਂ ਇੱਕ ਕਾਟੋ ਨੇ ਰਾਮਸੇਤੂ (ਭਾਰਤ ਤੋਂ ਸ੍ਰੀਲੰਕਾ ਵਿਚਾਲ਼ੇ ਪੁਲ਼) ਦੇ ਨਿਰਮਾਣ ਵਿੱਚ ਆਪਣਾ ਯੋਗਦਾਨ ਪਾਇਆ ਸੀ। ਇਸ ਦਾ ਦੂਜਾ ਪੱਖ ਇਹ ਵੀ ਹੈ ਕਿ ਪਰਮਾਤਮਾ ਨੁੰ ਵੀ ਇੱਕ ਕਾਟੋ ਦੇ ਯੋਗਦਾਨ ਦੀ ਜ਼ਰੂਰਤ ਪਈ।


ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤ ਵਿੱਚ ਅਸੀਂ ਕਿੰਨੀ ਵੀ ਪਹਿਲ ਕਰੀਏ, ਕਿੰਨੀਆਂ ਵੀ ਯੋਜਨਾਵਾਂ ਉਲੀਕੀਆਂ, ਬਜਟ ਦੇਈਏ ਪਰ ਕਿਸੇ ਵੀ ਪਹਿਲ ਦੀ ਕਾਮਯਾਬੀ ਲੋਕਾਂ ਦੀ ਭਾਈਵਾਲੀ `ਚ ਹੀ ਮੌਜੂਦ ਹੈ। ਸ੍ਰੀ ਮੋਦੀ ਨੇ ਕਿਹਾ ਕਿ ਦੁਨੀਆ ਵੀ ਹੁਣ ਹਿੰਦੁਸਤਾਨ ਨੂੰ ਉਡੀਕ ਕਰਦਿਆਂ ਨਹੀਂ ਵੇਖਣਾ ਚਾਹੁੰਦੀ, ਹਿੰਦੁਸਤਾਨ ਦੁਨੀਆ ਨੂੰ ਲੀਡ ਕਰੇ, ਇਸੇ ਆਸ ਨਾਲ ਵੇਖ ਰਹੀ ਹੈ।


ਸ੍ਰੀ ਮੋਦੀ ਨੇ ਕਿਹਾ ਕਿ ਸਾਨੁੰ ਦੁਨੀਆਂ ਦੀਆਂ ਆਸਾਂ `ਤੇ ਖਰੇ ਉੱਤਰਨਾ ਹੋਵੇਗਾ। ‘ਸਵੱਛ ਭਾਰਤ` ਮੁਹਿੰਮ ਦੇ ਸੰਦਰਭ ਵਿੱਚ ਇੱਕ ਪੇਸ਼ੇਵਰ ਦੇ ਸੁਆਲ ਦੇ ਜੁਆਬ ਵਿੱਚ ਪ੍ਰਧਾਨ ਮੰਤਰੀ ਨੇ ਜ਼ੋਰ ਦਿੱਤਾ ਕਿ ਸਵੱਛ ਭਾਰਤ ਮੁਹਿੰਮ ਦੇ ਪ੍ਰਤੀਕ ਨਾਲ ਜੁੜੀ ਐਲਕ ਵੀ ਮਹਾਤਮਾ ਗਾਂਧੀ ਦੀ ਹੈ ਤੇ ਇਸ ਦਾ ਦ੍ਰਿਸ਼ਟੀਕੋਣ ਵੀ ਗਾਂਧੀ ਜੀ ਦਾ ਹੀ ਹੈ।


ਸ੍ਰੀ ਮੋਦੀ ਨੇ ਕਿਹਾ ਕਿ ਉਹ ਤਾਂ ਇੱਕ ਤਰ੍ਹਾਂ ਨਾਲ ਪਛਤਾਵਾ ਹੀ ਕਰ ਰਹੇ ਹਨ, ਸਵੱਛਤਾ ਦਾ ਜੋ ਕੰਮ ਚੱਲ ਰਿਹਾ ਹੈ, ਉਹ ਸੇਵਾ ਤੋਂ ਵੱਧ ਪਛਤਾਵਾ ਹੈ। ਸ੍ਰੀ ਮੋਦੀ ਨੇ ਕਿਹਾ ਕਿ ਮਹਾਤਮਾ ਗਾਂਧੀ ਨੇ ਸਾਲਾਂ ਤੱਕ ਆਪਣੇ-ਆਪ ਨੂੰ ਦੇਸ਼ ਦੀ ਆਜ਼ਾਦੀ ਲਈ ਖਪਾ ਦਿੱਤਾ ਸੀ। ਉਲ੍ਹਾਂ ਆਪਣੀ ਲੀਡਰਸਿ਼ਪ ਨਾਲ ਦੇਸ਼ ਲਈ ਆਜ਼ਾਦੀ ਤਾਂ ਹਾਸਲ ਕੀਤੀ ਪਰ ਸਵੱਛਤਾ ਹਾਸਲ ਨਾ ਹੋ ਸਕੀ। ਉਨ੍ਹਾਂ ਕਿਹਾ ਕਿ ਇਸ ਲਈ ਅਸੀਂ ਸਾਰੇ ਹੀ ਜਿ਼ੰਮੇਵਾਰ ਹਾਂ।


ਸ੍ਰੀ ਮੋਦੀ ਨੇ ਇਸ ਮੌਕੇ ‘ਮੈਂ ਨਹੀਂ ਹਮ` ਨਾਂਅ ਦਾ ਪੋਰਟਲ ਤੇ ਐਪ ਲਾਂਚ ਕੀਤੇ; ਜੋ ਆਮ ਲੋਕਾਂ ਦੀ ਸੇਵਾ ਨੂੰ ਸਮਰਪਿਤ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:World wants India to lead we must take care Modi