ਦੇਸ਼ ਦਾ ਸਭ ਤੋਂ ਵੱਡਾ ਸੌਲਰ ਪਲਾਂਟ ਝਾਰਖੰਡ ਚ ਲੱਗਣ ਜਾ ਰਿਹਾ ਹੈ। ਰਾਂਚੀ ਦੇ ਗੋਤਲਸੂਦ ਅਤੇ ਧੁਰਵਾ ਡੈਮ ’ਤੇ ਕੁੱਲ 150 ਮੈਗਾਵਾਟ ਸੌਰ ਊਰਜਾ ਪੈਦਾ ਕੀਤਾ ਜਾਵੇਗੀ। ਇਨ੍ਹਾਂ ਦੋਨਾਂ ਕਾਰਖਾਨਿਆਂ ਨੂੰ ਸਥਾਪਤ ਕਰਨ ਲਈ ਹਾਲ ਹੀ ਚ ਵਿਸ਼ਵ ਬੈਂਕ ਨੇ ਨਿਵੇਸ਼ ਕਰਨ ਲਈ ਆਪਣੀ ਸਹਿਮਤੀ ਦੇ ਦਿੱਤੀ ਹੈ।
ਇਸ ਤੋਂ ਇਲਾਵਾ ਜਲ ਸੰਸਾਧਨ ਵਿਭਾਗ ਅਤੇ ਵਣ ਵਿਭਾਗ ਤੋਂ ਐਲਓਸੀ ਮਿਲ ਗਈ ਹੈ। ਜੁਲਾਈ 2020 ਤੋਂ ਸੌਰ ਊਰਜਾ ਦੀ ਪੈਦਾਵਾਰ ਸ਼ੁਰੂ ਹੋ ਜਾਵੇਗੀ। ਸੌਲਰ ਐਨਰਜੀ ਕਾਰਪੋਰੇਸ਼ਨ ਆਫ਼ ਇੰਡੀਆ (ਸੇਕੀ), ਝਾਰਖੰਡ ਬਿਜਲੀ ਸਪਲਾਈ ਨਿਗਮ (ਜੇਬੀਵੀਐਨਐਲ) ਅਤੇ ਵਿਸ਼ਵ ਬੈਂਕ ਦੇ ਅਫ਼ਸਰਾਂ ਨੇ ਪਿਛਲੇ ਦਿਨੀਂ ਦੋਨਾਂ ਡੈਮਾਂ ਦੀ ਸੰਯੁਕਤ ਤੌਰ ਤੇ ਜ਼ਮੀਨੀ ਜਾਂਚ ਕੀਤੀ ਸੀ।
ਗੇਤਲਸੂਦ ਡੈਮ ਦੇ ਖੇਤਰ ਚ 100 ਅਤੇ ਧੁਰਵਾ ਡੈਮ ਦੇ ਖੇਤਰ ਚ 50 ਮੈਗਾਵਾਟ ਸੌਰ ਊਰਜਾ ਪੈਦਾ ਕਰਨ ਲਈ ਸੇਕੀ ਕਾਰਖ਼ਾਨਾ ਲਗਾਵੇਗਾ। ਅਗਲੇ ਦੋ ਤਿੰਨ ਮਹੀਨਿਆਂ ਚ ਦੋਵੇਂ ਪ੍ਰੋਜੈਕਟਾਂ ’ਤੇ ਕੰਮ ਸ਼ੁਰੂ ਕਰਨ ਦਾ ਟੀਚਾ ਰੱਖਿਆ ਗਿਆ ਹੈ ਤੇ ਇਨ੍ਹਾਂ ਤੋਂ ਸਿਕਿਦਿਰੀ ਅਤੇ ਹਟਿਆ ਗ੍ਰਿੱਡ ਨੂੰ ਬਿਜਲੀ ਸਪਲਾਈ ਦਿੱਤੀ ਜਾਵੇਗੀ ਜਿਸ ਦਾ ਸਿੱਧਾ ਲਾਭ ਖਪਤਕਾਰਾਂ ਤਕ ਪੁੱਜੇਗਾ।
ਦੋਨਾਂ ਪ੍ਰੋਜੈਕਟਾਂ ਨੂੰ ਸਥਾਪਤ ਕਰਨ ਚ 600 ਕਰੋੜ ਰੁਪਏ ਦਾ ਨਿਵੇਸ਼ ਵਿਸ਼ਵ ਬੈਂਕ ਕਰੇਗਾ। ਇਸ ਨਾਲ ਲਗਭਗ 1000 ਲੋਕਾਂ ਨੂੰ ਰੋਜ਼ਗਾਰ ਵੀ ਮਿਲੇਗਾ। ਸੌਰ ਊਰਜਾ ਨਾਲ ਜ਼ਿਆਦਾ ਤੋਂ ਜ਼ਿਆਦਾ ਸਾਢੇ 3 ਰੁਪਏ ਪ੍ਰਤੀ ਯੂਨਿਟ ਦੀ ਦਰ ਨਾਲ ਬਿਜਲੀ ਮਿਲੇਗੀ।
.