ਅਗਲੇ ਇੱਕ ਸਾਲ ਦੌਰਾਨ ਸਮੁੱਚੇ ਵਿਸ਼ਵ ਵਿੱਚ ਸਭ ਤੋਂ ਖ਼ਤਰਨਾਕ ਮੰਦਹਾਲੀ ਆ ਸਕਦੀ ਹੈ। ਮੰਦੇ ਦੀ ਇਹ ਹਾਲਤ ਪੂਰੀ ਦੁਨੀਆ ਵਿੱਚ ਵੇਖਣ ਨੂੰ ਮਿਲੇਗੀ ਅਤੇ ਇਹ ਸਾਲ 2008 ਤੋਂ ਵੀ ਜ਼ਿਆਦਾ ਵੱਡੀ ਤੇ ਭਿਆਨਕ ਹੋਵੇਗੀ। ਇਸ ਮੰਦੀ ਦੀ ਸ਼ੁਰੂਆਤ ਦੇ ਸੰਕੇਤ ਕਈ ਥਾਵਾਂ ਤੋਂ ਮਿਲਣੇ ਸ਼ੁਰੂ ਹੋ ਗਏ ਹਨ। ਬੈਂਕ ਆਫ਼ ਅਮੈਰਿਕਾ ਦੇ ਮੇਰਿਲ ਲਿੰਚ ਨੇ ਇਸ ਦਾ ਖ਼ੁਲਾਸਾ ਕੀਤਾ ਹੈ।
ਬੈਂਕ ਆਫ਼ ਅਮੈਰਿਕਾ ਨੇ ਵਿਸ਼ਵ ਦੇ ਕਈ ਵੱਡੇ ਫ਼ੰਡ ਮੈਨੇਜਰਾਂ ਨਾਲ ਇੱਕ ਸਰਵੇਖਣ ਬੀਤੀ ਦੋ ਤੋਂ ਅੱਠ ਅਗਸਤ ਦੌਰਾਨ ਕੀਤਾ ਸੀ। ਇਸ ਸਰੇਵਖਣ ਵਿੱਚ 34 ਫ਼ੀ ਸਦੀ ਫ਼ੰਡ ਮੈਨੇਜਰਾਂ ਦਾ ਮੰਨਣਾ ਹੈ ਕਿ ਅਗਲੇ ਇੱਕ ਸਾਲ ਦੌਰਾਨ ਇੱਕ ਵੱਡੀ ਮੰਦਹਾਲੀ ਆ ਸਕਦੀ ਹੈ; ਜੋ ਅਕਤੂਬਰ 2011 ਤੋਂ ਬਾਅਦ ਦੀ ਸਭ ਤੋਂ ਵੱਡੀ ਹੋਵੇਗੀ।
ਇਸ ਸਰਵੇਖਣ ਦੇ 224 ਫ਼ੰਡ ਮੈਨੇਜਰਾਂ ਨੇ ਭਾਗ ਲਿਆ ਸੀ। ਸਰਵੇਖਣ ’ਚ ਮੰਨਿਆ ਗਿਆ ਹੈ ਕਿ ਵੱਡੀਆਂ ਕੰਪਨੀਆਂ ਹਾਲੇ ਵੀ ਆਪਣੀ ਬੈਲੰਸ ਸ਼ੀਟ ਸੁਧਾਰਨ ਦਾ ਕੋਈ ਜਤਨ ਨਹੀਂ ਕਰ ਰਹੀਆਂ ਹਨ; ਜਿਸ ਕਾਰਨ ਹੋ ਸਕਦਾ ਹੈ।
ਵੱਡੀਆਂ ਕੰਪਨੀਆਂ ਨੂੰ ਆਪਣੀਆਂ ਬੈਲੰਸ ਸ਼ੀਟਾਂ ਸੁਧਾਰਨ ਵੱਲ ਧਿਆਨ ਦੇਣਾ ਚਾਹੀਦਾ ਹੈ; ਨਾ ਕਿ ਬਾਇ–ਬੈਕ ਤੇ ਕੈਪੇਕਸ ਵਧਾਉਣ ’ਤੇ।
ਅਮਰੀਕਾ ਦੀ ਚੀਨ, ਈਰਾਨ ਤੇ ਭਾਰਤ ਨਾਲ ਵਪਾਰਕ ਜੰਗ ਦਾ ਖ਼ਦਸ਼ਾ ਡੂੰਘੇਰਾ ਹੁੰਦਾ ਜਾ ਰਿਹਾ ਹੈ। ਵਿਸ਼ਵ ਅਰਥ–ਵਿਵਸਥਾ ਲਈ ਇਹ ਵੱਡੀ ਚਿੰਤਾ ਵਾਲੀ ਗੱਲ ਹੈ। ਜੇ ਵਪਾਰਕ ਜੰਗ ਅੱਗੇ ਵੀ ਜਾਰੀ ਰਹਿੰਦੀ ਹੈ, ਤਾਂ ਇਸ ਦੀ ਲਪੇਟ ਵਿੱਚ ਕਈ ਦੇਸ਼ ਆ ਸਕਦੇ ਹਨ।