ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੀ ਕਮਲਨਾਥ ਮੱਧ ਪ੍ਰਦੇਸ਼ ਵਿਧਾਨ ਸਭਾ ’ਚ ਅੱਜ ਲੈ ਸਕਣਗੇ ਭਰੋਸੇ ਦਾ ਵੋਟ?

ਕੀ ਕਮਲਨਾਥ ਮੱਧ ਪ੍ਰਦੇਸ਼ ਵਿਧਾਨ ਸਭਾ ’ਚ ਅੱਜ ਲੈ ਸਕਣਗੇ ਭਰੋਸੇ ਦਾ ਵੋਟ?

ਮੱਧ ਪ੍ਰਦੇਸ਼ ’ਚ ਸਿਆਸੀ ਘਮਸਾਨ ਜਾਰੀ ਹੈ। ਅੱਜ ਸੋਮਵਾਰ, 16 ਮਾਰਚ ਤੋਂ ਸ਼ੁਰੂ ਹੋਣ ਜਾ ਰਹੇ ਵਿਧਾਨ ਸਭਾ ਸੈਸ਼ਨ ਤੋਂ ਐਨ ਪਹਿਲਾਂ ਐਤਵਾਰ ਦੇਰ ਰਾਤੀਂ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲ ਨਾਥ ਨੇ ਰਾਜ–ਭਵਨ ਜਾ ਕੇ ਰਾਜਪਾਲ ਲਾਲਜੀ ਟੰਡਨ ਨਾਲ ਮੁਲਾਕਾਤ ਕੀਤੀ। ਰਾਜਪਾਲ ਨੂੰ ਮਿਲਣ ਤੋਂ ਬਾਅਦ ਸ੍ਰੀ ਕਮਲ ਨਾਥ ਨੇ ਕਿਹਾ ਕਿ ਉਨ੍ਹਾਂ ਨੂੰ ਰਾਜਪਾਲ ਨੇ ਫ਼ੋਨ ਕਰ ਕੇ ਮਿਲਣ ਲਈ ਸੱਦਿਆ ਸੀ। ਸ੍ਰੀ ਕਮਲ ਨਾਥ ਨੇ ਅੱਜ ਹੀ ਵਿਧਾਨ ਸਭਾ ’ਚ ਭਰੋਸੇ ਦਾ ਵੋਟ ਵੀ ਹਾਸਲ ਕਰਨ ਦੀ ਕੋਸ਼ਿਸ਼ ਕਰਨੀ ਹੈ। ਇਸ ਮੁੱਦੇ ’ਤੇ ਹਾਲੇ ਤੱਕ ਭੇਤ ਬਣਿਆ ਹੋਇਆ ਹੈ ਕਿ ਪਤਾ ਨਹੀਂ ਕੀ ਬਣੇਗਾ।

 

 

ਸ੍ਰੀ ਕਮਲ ਨਾਥ ਨੇ ਕਿਹਾ ਕਿ ਵਿਧਾਨ ਸਭਾ ਦਾ ਸੈਸ਼ਨ ਸਹੀ ਤਰੀਕੇ ਨਾਲ ਚਲਾਉਣ ਬਾਰੇ ਰਾਜਪਾਲ ਨੇ ਉਨ੍ਹਾਂ ਨੂੰ ਫ਼ੋਨ ਕੀਤਾ ਸੀ। ਉਨ੍ਹਾਂ ਦੱਸਿਆ ਕਿ ਉਹ ਵਿਧਾਨ ਸਭਾ ਦੇ ਸਪੀਕਰ ਨਾਲ ਭਲਕੇ ਭਾਵ ਅੱਜ ਸੋਮਵਾਰ ਨੂੰ ਹੀ ਗੱਲ ਕਰਨਗੇ।

 

 

ਕਾਂਗਰਸ ਪਾਰਟੀ ਛੱਡ ਕੇ ਭਾਜਪਾ ’ਚ ਗਏ ਜਿਓਤਿਰਾਦਿੱਤਿਆ ਸਿੰਧੀਆ ਕੈਂਪ ਦੇ ਵਿਧਾਇਕਾਂ ਦੀ ਬਗ਼ਾਵਤ ਤੋਂ ਬਾਅਦ ਸੰਕਟ ਦਾ ਸਾਹਮਣਾ ਕਰ ਰਹੇ ਕਮਲ ਨਾਥ ਨੇ ਕਿਹਾ ਕਿ ਉਹ ਸਦਨ ’ਚ ਸ਼ਕਤੀ–ਪਰੀਖਣ ਲਈ ਤਿਆਰ ਹਨ। ਉਨ੍ਹਾਂ ਦੱਸਿਆ – ‘ਮੈਂ ਰਾਜਪਾਲ ਨੂੰ ਕਿਹਾ ਕਿ ਮੈਂ ਫ਼ਲੋਰ–ਟੈਸਟ ਲਈ ਤਿਆਰ ਹਾਂ ਤੇ ਜਿਹੜੇ ਵਿਧਾਇਕ ਬੰਧਕ ਬਣਾਏ ਗਏ ਹਨ, ਉਨ੍ਹਾਂ ਨੂੰ ਪਹਿਲਾਂ ਆਜ਼ਾਦ ਕਰਵਾਇਆ ਜਾਣਾ ਚਾਹੀਦਾ ਹੈ।’

 

 

ਇਸ ਤੋਂ ਪਹਿਲਾਂ ਮੱਧ ਪ੍ਰਦੇਸ਼ ’ਚ ਜਾਰੀ ਸਿਆਸੀ ਭੇਤ ਦੀ ਸਥਿਤੀ ’ਚ ਮੁੱਖ ਮੰਤਰੀ ਕਮਲ ਨਾਥ ਨੇ ਦਾਅਵਾ ਕੀਤਾ ਹੈ ਕਿ ਭਾਜਪਾ ਵੱਲੋਂ ਗ਼ੈਰ–ਨੈਤਿਕ ਤੇ ਗ਼ੈਰ–ਸੰਵਿਧਾਨਿਕ ਤੌਰ ’ਤੇ ਪੈਦਾ ਕੀਤੇ ਗਏ ਸੰਕਟ ਦੇ ਇਸ ਦੌਰ ਵਿੱਚ ਜਿੱਤ ਸਾਡੀ (ਕਾਂਗਰਸ ਦੀ) ਹੀ ਹੋਵੇਗੀ, ਹਰ ਹਾਲਤ ’ਚ ਹੋਵੇਗੀ, ਅਸੀਂ ਸਾਰੇ ਇੱਕਜੁਟ ਹਾਂ। ਲੋਕਤੰਤਰ ਤੇ ਜਮਹੂਰੀ ਕਦਰਾਂ–ਕੀਮਤਾਂ ਦੀ ਰਾਖੀ ਲਈ ਸਾਡਾ ਮਨੋਬਲ ਇਸ ਵੇਲੇ ਚੋਟੀ ’ਤੇ ਹੈ।

 

 

ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ਗਾਹ ’ਤੇ ਐਤਵਾਰ ਰਾਤੀਂ ਹੋਈ ਕਾਂਗਰਸ ਵਿਧਾਇਕ ਪਾਰਟੀ ਦੀ ਮੀਟਿੰਗ ’ਚ ਸ੍ਰੀ ਕਮਲ ਨਾਥ ਨੇ ਕਿਹਾ ਸਾਰੇ ਪੁੱਛਦੇ ਹਨ ਕਿ ਮੈਂ ਸੰਕਟ ਦੇ ਇਸ ਦੌਰ ਵਿੱਚ ਵੀ ਮੁਸਕਰਾ ਕਿਉਂ ਰਿਹਾ ਹਾਂ, ਅਜਿਹਾ ਇਸ ਲਈ ਹੈ ਕਿ ਸਾਡੀ ਜਿੱਤ ਹਰ ਹਾਲਤ ’ਚ ਹੋਵੇਗੀ।

 

 

ਮੁੱਖ ਮੰਤਰੀ ਨੇ ਕਿਹਾ ਕਿ ਸਾਡੇ ਵਿਧਾਇਕ ਜੈਪੁਰ ਗਏ, ਅਸੀਂ ਉਨ੍ਹਾਂ ਨੂੰ ਕਿਸੇ ਬੰਧਨ ’ਚ ਨਹੀਂ ਭੇਜਿਆ, ਅਸੀਂ ਉਨ੍ਹਾਂ ਨੂੰ ਇਸ ਲਈ ਭੇਜਿਆ ਕਿ ਉਹ ਇੱਕ ਪਰਿਵਾਰਕ ਮਾਹੌਲ ਵਿੱਚ ਇੱਕਜੁਟ ਰਹਿਣ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Would Kamalnath be able to have trust vote today in Madhya Pradesh Legislative Assmbly