ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੀ ਮਹਾਰਾਸ਼ਟਰ ’ਚ ਹੁਣ ਸਿਆਸੀ ਪਾਸਾ ਬਦਲ ਸਕਣਗੇ ਸ਼ਰਦ ਪਵਾਰ?

ਕੀ ਮਹਾਰਾਸ਼ਟਰ ’ਚ ਹੁਣ ਸਿਆਸੀ ਪਾਸਾ ਬਦਲ ਸਕਣਗੇ ਸ਼ਰਦ ਪਵਾਰ?

ਮਹਾਰਾਸ਼ਟਰ ’ਚ ਸਿਆਸੀ ਉਲਟ–ਫੇਰ ਹਾਲੇ ਵੀ ਵੱਡੇ ਪੱਧਰ ’ਤੇ ਜਾਰੀ ਹਨ। ਕੱਲ੍ਹ ਸਵੇਰੇ ਰਾਸ਼ਟਰਵਾਦੀ ਕਾਂਗਰਸ ਪਾਰਟੀ (NCP) ਦੇ ਮੁਖੀ ਸ਼ਰਦ ਪਵਾਰ ਨੇ ਸ਼ਾਮ ਹੁੰਦੇ ਤੱਕ ਮੁੜ ਆਪਣੀ ਪਾਵਰ ਭਾਵ ਤਾਕਤ ਦਾ ਪ੍ਰਦਰਸ਼ਨ ਕੀਤਾ। ਸ਼ਿਵ ਸੈਨਾ ਨਾਲ ਸਰਕਾਰ ਬਣਾਉਣ ਦੀ ਤੋੜ–ਭੰਨ ’ਚ ਲੱਗੀ NCP ਅਤੇ ਕਾਂਗਰਸ ਨੂੰ ਕੱਲ੍ਹ ਉਸ ਵੇਲੇ ਝਟਕਾ ਲੱਗਾ ਸੀ, ਜਦੋਂ ਸ੍ਰੀ ਪਵਾਰ ਦੇ ਭਤੀਜੇ ਅਜੀਤ ਪਵਾਰ ਨੇ ਰਾਤੋ–ਰਾਤ ਸਾਰਾ ਪਾਸਾ ਹੀ ਬਦਲ ਕੇ ਰੱਖ ਦਿੱਤਾ ਤੇ ਸਵੇਰੇ 8 ਵਜੇ ਭਾਜਪਾ ਨਾਲ ਮਿਲ ਕੇ ਸਰਕਾਰ ਬਣਾ ਲਈ।

 

 

ਸ੍ਰੀ ਅਜੀਤ ਪਵਾਰ ਦੇ ਫ਼ੈਸਲੇ ਤੋਂ ਸੀਨੀਅਰ ਪਵਾਰ ਹੈਰਾਨ ਸਨ ਕਿਉਂਕਿ ਉਨ੍ਹਾਂ ਖ਼ੁਦ ਆਖਿਆ ਕਿ ਇਸ ਫ਼ੈਸਲੇ ਦੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਸੀ। ਪ੍ਰੈੱਸ ਕਾਨਫ਼ਰੰਸ ਦੌਰਾਨ ਸ੍ਰੀ ਸ਼ਰਦ ਪਵਾਰ ਨੇ ਆਪਣੀ ਸਹਿਯੋਗੀ ਪਾਰਟੀ ਸ਼ਿਵ ਸੈਨਾ ਨੂੰ ਦੱਸਿਆ ਕਿ ਉਹ ਹੁਣ ਵੀ ਊਧਵ ਠਾਕਰੇ ਦੇ ਨਾਲ ਹਨ ਅਤੇ ਭਾਜਪਾ ਦੀ ਅਗਵਾਈ ਹੇਠਲੀ ਸਰਕਾਰ ਵਿਧਾਨ ਸਭਾ ’ਚ ਬਹੁਮੱਤ ਸਿੱਧ ਨਹੀਂ ਕਰ ਸਕੇਗੀ। ਸ੍ਰੀ ਪਵਾਰ ਨੇ ਅਜੀਤ ਉੱਤੇ ਪਾਰਟੀ ਨੂੰ ਧੋਖਾ ਦੇਣ ਦਾ ਦੋਸ਼ ਵੀ ਲਾਇਆ।

 

 

ਫਿਰ ਸ਼ਾਮ ਤੱਕ ਘਟਨਾਕ੍ਰਮ ਕੁਝ ਬਦਲਦਾ ਚਲਾ ਗਿਆ। NCP ਵਿਧਾਇਕਾਂ ਦੀ ਮੀਟਿੰਗ ’ਚ ਸ਼ਰਦ ਪਵਾਰ ਉਤਸਾਹਿਤ ਦਿਸੇ ਕਿਉਂਕਿ ਉਨ੍ਹਾਂ ਨਾਲ 40 ਤੋਂ ਵੱਧ ਵਿਧਾਇਕ ਨਜ਼ਰ ਆਏ। ਉੱਧਰ ਜਿਸ ਵੇਲੇ ਮੀਟਿੰਗ ਚੱਲ ਰਹੀ ਸੀ, ਅਜੀਤ ਪਵਾਰ ਫ਼ੋਨ ’ਤੇ ਰੁੱਝੇ ਹੋਏ ਸਨ। NCP ਨੇ ਦਾਅਵਾ ਕੀਤਾ ਹੈ ਕਿ ਉਸ ਕੋਲ 49 ਵਿਧਾਇਕਾਂ ਦੀ ਹਮਾਇਤ ਹੈ ਤੇ ਉਨ੍ਹਾਂ ਵਿੱਚ ਉਹ ਵਿਧਾਇਕ ਵੀ ਸ਼ਾਮਲ ਹਨ, ਜੋ ਅਜੀਤ ਪਵਾਰ ਨਾਲ ਚਲੇ ਗਏ ਸਨ।

 

 

ਇਸ ਮੀਟਿੰਗ ਦੌਰਾਨ ਹੀ ਸ੍ਰੀ ਸ਼ਰਦ ਪਵਾਰ ਨੇ ਆਪਣੀਆਂ ਸਹਿਯੋਗੀ ਪਾਰਟੀਆਂ ਦੇ ਆਗੂਆਂ ਨੂੰ ਫ਼ੋਨ ਕਰ ਕੇ ਸਭ ਕੁਝ ਕਾਬੂ ਹੇਠ ਹੋਣ ਦੀ ਗੱਲ ਵੀ ਆਖੀ। ਭਾਜਪਾ ਤੇ ਅਜੀਤ ਪਵਾਰ ਨੇ ਰਾਤੋ–ਰਾਤ ਹਿਸਾਬ–ਕਿਤਾਬ ਲਾ ਕੇ ਸਰਕਾਰ ਭਾਵੇਂ ਬਣਾ ਲਈ ਹੋਵੇ ਪਰ ਇੱਕ ਵਾਰ ਫਿਰ ਬਾਜ਼ੀ ਸ਼ਰਦ ਪਵਾਰ ਦੇ ਹੱਥ ’ਚ ਜਾਂਦੀ ਦਿਸ ਰਹੀ ਹੈ।

 

 

ਸ੍ਰੀ ਸ਼ਰਦ ਪਵਾਰ ਕੋਲ ਫ਼ਿਲਹਾਲ ਪਾਰਟੀ ਦੇ 49 ਵਿਧਾਇਕਾਂ ਦੀ ਹਮਾਇਤ ਹਾਸਲ ਹੈ। ਅਜੀਤ ਪਵਾਰ ਦੇ ਭਰੋਸੇਮੰਦ ਮੰਨੇ ਜਾ ਰਹੇ ਧਨੰਜੇ ਮੁੰਡੇ ਵੀ ਸ਼ਰਦ ਪਵਾਰ ਨਾਲ ਮੀਟਿੰਗ ਵਿੱਚ ਭਾਗ ਲੈਣ ਪੁੱਜੇ, ਜੋ ਸਵੇਰੇ ਅਜੀਤ ਪਵਾਰ ਨਾਲ ਨਜ਼ਰ ਆ ਰਹੇ ਸਨ। ਅਜੀਤ ਪਵਾਰ ਘਰ ’ਚ ਹੀ ਬੰਦ ਰਹੇ ਤੇ ਉਨ੍ਹਾਂ ਦੇ ਚਿਹਰੇ ’ਤੇ ਚਿੰਤਾ ਦੇ ਭਾਵ ਵੇਖੇ ਜਾ ਸਕਦੇ ਸਨ।

 

 

ਹੁਣ ਸਿਆਸੀ ਜੰਗ ਸੁਪਰੀਮ ਕੋਰਟ ’ਚ ਹੈ; ਜਿੱਥੇ ਸ਼ਿਵ ਸੈਨਾ, ਕਾਂਗਰਸ ਅਤੇ ਐੱਨਸੀਪੀ ਦੀ ਸਾਂਝੀ ਪਟੀਸ਼ਨ ਵਿੱਚ ਰਾਜਪਾਲ ਦੇ ਫ਼ੈਸਲੇ ਨੂੰ ਚੁਣੌਤੀ ਦਿੱਤੀ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Would Sharad Pawar be able to change political power in Maharashtra