ਮੱਧ ਪ੍ਰਦੇਸ਼ ਦੇ ਸਿਵਨੀ ਵਿੱਚ ਇੱਕ ਦੰਗਲ ਦੌਰਾਨ ਕੁਸ਼ਤੀ ਲੜ ਰਹੇ ਇੱਕ ਪਹਿਲਵਾਨ ਦੀ ਮੌਤ ਹੋਣ ਦੀ ਖ਼ਬਰ ਅਤੇ ਤਸਵੀਰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਕੁਸ਼ਤੀ ਦੌਰਾਨ ਸੋਨੂੰ ਯਾਦਵ ਨਾਮ ਦਾ ਪਹਿਲਵਾਨ ਅਚਾਨਕ ਡਿੱਗ ਜਾਂਦਾ ਹੈ ਤੇ ਉਸ ਦੀ ਮੌਤ ਹੋ ਜਾਂਦੀ ਹੈ।
ਘਟਨਾ ਕੁਰਈ ਬਲਾਕ ਦੇ ਪਿੰਡ ਬੈਲਪੇਠ ਪਿੰਡ ਦੀ ਹੈ ਜਿਥੇ ਹਰ ਸਾਲ ਦੰਗਲ ਕਰਵਾਏ ਜਾਂਦੇ ਹਨ। ਦੱਸਿਆ ਜਾ ਰਿਹਾ ਹੈ ਕਿ 18 ਸਾਲਾ ਸੋਨੂੰ ਵੀ ਦੰਗਲ ਵਿਚ ਹਿੱਸਾ ਲੈਣ ਪਹੁੰਚਿਆ ਸੀ। 60-70 ਕਿਲੋਗ੍ਰਾਮ ਭਾਰ ਵਰਗ ਵਿੱਚ ਸੋਨੂੰ ਨੇ ਪਹਿਲੇ ਤਿੰਨ ਪੜਾਅ ਜਿੱਤੇ ਅਤੇ ਚੌਥੇ ਪੜਾਅ ਵਿੱਚ ਚਾਰ ਅੰਕ ਲੈ ਕੇ ਸੋਨੂੰ ਅਚਾਨਕ ਹੇਠਾਂ ਡਿੱਗ ਗਿਆ ਤੇ ਫਿਰ ਦੁਬਾਰਾ ਨਾ ਉੱਠਿਆ।
ਮੌਕੇ ਤੇ ਮੌਜੂਦ ਲੋਕ ਤੁਰੰਤ ਪਹਿਲਵਾਨ ਨੂੰ ਜ਼ਿਲ੍ਹਾ ਹਸਪਤਾਲ ਲੈ ਗਏ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸਿਵਨੀ ਜ਼ਿਲ੍ਹਾ ਹਸਪਤਾਲ ਦੇ ਡਾਕਟਰ ਅਭੈ ਸੋਨੀ ਨੇ ਦੱਸਿਆ ਕਿ ਪਹਿਲਵਾਨ ਸੋਨੂੰ ਹਸਪਤਾਲ ਲਿਆਂਦੇ ਗਏ ਤਾਂ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ। ਉਨ੍ਹਾਂ ਦਾ ਪੋਸਟਮਾਰਟਮ ਕੀਤਾ ਗਿਆ ਹੈ। ਮੌਤ ਦੇ ਕਾਰਨਾਂ ਬਾਰੇ ਰਿਪੋਰਟ ਮਿਲਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ।