ਪਾਕਿਸਤਾਨ ਨਾਲ ਕਸ਼ਮੀਰ ਮਸਲੇ ਉਤੇ ਤਣਾਅ ਦੇ ਚਲਦਿਆਂ ਚੀਨ ਦੇ ਰਾਸ਼ਟਰਪਤੀ ਸ਼ੀ ਚਿਨਫਿੰਗ (ਸ਼ੀ ਜਿਨਪਿੰਗ) ਭਾਰਤ ਦੌਰੇ ਉਤੇ ਆ ਰਹੇ ਹਨ। ਚੀਨ ਦੇ ਰਾਸ਼ਟਰਪਤੀ ਸ਼ੀ ਚਿਨਫਿੰਗ ਇਸੇ ਮਹੀਨੇ ਭਾਰਤ ਦੇ ਦੌਰੇ ਉਤੇ ਹੋਣਗੇ, ਜਿੱਥੇ ਉਨ੍ਹਾਂ ਦੀ ਮੁਲਾਕਾਤ ਪ੍ਰਧਾਨ ਮੰਤਰੀ ਮੋਦੀ ਨਾਲ ਹੋਵੇਗੀ।
ਸਮਾਚਾਰ ਏਜੰਸੀ ਏਐਨਆਈ ਮੁਤਾਬਕ, ਚੀਨੀ ਰਾਸ਼ਟਰਪਤੀ ਸ਼ੀ ਚਿਨਫਿੰਗ ਅਕਤੂਬਰ ਦੇ ਦੂਜੇ ਹਫਤੇ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਚੇਨਈ ਦੇ ਨੇੜੇ ਮਹਾਬਲੀਪੁਰਮ ਦਾ ਦੌਰਾ ਕਰਨਗੇ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਦੋਵੇਂ ਆਗੂਆਂ ਦੀ ਦੂਜੀ ਗੈਰ ਰਸ਼ਮੀ ਸ਼ਿਖਰ ਸੰਮੇਲਨ ਦੌਰਾਨ ਮੁਲਾਕਾਤ ਹੋਵੇਗੀ।
ਪ੍ਰਧਾਨ ਮੰਤਰੀ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਚਿਨਫਿੰਗ ਦੀ ਇਸ ਤੋਂ ਪਹਿਲਾਂ ਮੁਲਾਕਾਤ ਚੀਨ ਦੀ ਹੀ ਵੁਹਾਨ ਵਿਚ ਹੋਈ ਸੀ, ਜਦੋਂ ਪੀਐਮ ਮੋਦੀ ਚੀਨ ਦੌਰੇ ਉਤੇ ਸੀ। ਵੁਹਾਨ ਵਿਚ ਵੀ ਦੋਵੇਂ ਆਗੁਆਂ ਵਿਚ ਗੈਰਰਸ਼ਮੀ ਮੁਲਾਕਾਤ ਸੀ, ਜਿਸ ਵਿਚ ਗੱਲਬਾਤ ਦਾ ਕੋਈ ਏਜੰਡਾ ਸ਼ਾਮਲ ਨਹੀਂ ਸੀ।