ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੱਜ ਸੰਵਿਧਾਨ ਖ਼ਤਰੇ 'ਚ ਹੈ, ਦੇਸ਼ ਨੂੰ ਮੁੜ ਵੰਡਣ ਨਹੀਂ ਦੇਵੇਗਾ: ਯਸ਼ਵੰਤ ਸਿਨਹਾ 

ਮੁੰਬਈ ਤੋਂ ਗਾਂਧੀ ਸ਼ਾਂਤੀ ਯਾਤਰਾ ਲੈ ਕੇ ਨਿਕਲੇ ਸਾਬਕਾ ਵਿੱਤ ਮੰਤਰੀ ਯਸ਼ਵੰਤ ਸਿਨਹਾ ਐਤਵਾਰ (26 ਜਨਵਰੀ) ਨੂੰ ਸੈਫਈ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਇੱਥੇ ਆਯੋਜਿਤ ਗਣਤੰਤਰ ਦਿਵਸ ਦੇ ਪ੍ਰੋਗਰਾਮ ਵਿੱਚ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਉਹ ਦੇਸ਼ ਨੂੰ ਮੁੜ ਤੋਂ ਵੰਡਣ ਨਹੀਂ ਦੇਣਗੇ।

 

ਯਸ਼ਵੰਤ ਸਿਨਹਾ ਨੇ ਸਮਾਜਵਾਦੀ ਪਾਰਟੀ (ਸਪਾ) ਦੇ ਮੁਖੀ ਅਖਿਲੇਸ਼ ਯਾਦਵ ਦੇ ਨਾਲ 158 ਫੁੱਟ ਲੰਮਾ ਤਿਰੰਗਾ ਝੰਡਾ ਲਹਿਰਾਇਆ। ਯਸ਼ਵੰਤ ਸਿਨਹਾ ਨੇ ਕਿਹਾ ਕਿ ਅਸੀਂ ਲੋਕ ਗਾਂਧੀ ਜੀ ਦੇ ਸੱਚ, ਸ਼ਾਂਤੀ ਅਤੇ ਅਹਿੰਸਾ ਦੇ ਸੰਦੇਸ਼ ਨੂੰ ਲੈ ਕੇ ਯਾਤਰਾ ਉੱਤੇ ਨਿਕਲੇ ਹਾਂ। ਇਸ ਯਾਤਰਾ ਉੱਤੇ ਨਿਕਲਣ ਦੀ ਇਸ ਲਈ ਲੋੜ ਪਈ, ਕਿਉਂਕਿ ਅੱਜ ਦੇਸ਼ ਦਾ ਸੰਵਿਧਾਨ ਅਤੇ ਗਣਤੰਤਰ ਖ਼ਤਰੇ ਵਿੱਚ ਹੈ।

 

ਉਨ੍ਹਾਂ ਕਿਹਾ ਕਿ ਗਣਤੰਤਰ ਅਤੇ ਸੰਵਿਧਾਨ ਜੋ ਕਿ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੇ ਸਾਥੀਆਂ ਨੇ 26 ਜਨਵਰੀ, 1950 ਨੂੰ ਦੇਸ਼ ਨੂੰ ਦਿੱਤਾ ਸੀ, ਉਹ ਖ਼ਤਰੇ ਵਿੱਚ ਹੈ। ਸਿਨਹਾ ਨੇ ਕਿਹਾ ਕਿ ਸਾਡਾ ਗਣਤੰਤਰ ਖ਼ਤਰੇ ਵਿੱਚ ਹੈ, ਇਸ ਲਈ ਗਾਂਧੀ ਸ਼ਾਂਤੀ ਯਾਤਰਾ ਦੀ ਜ਼ਰੂਰਤ ਆਈ। ਪੂਰੇ ਦੇਸ਼ ਵਿੱਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ, ਧਰਮ ਦੇ ਨਾਮ ਤੇ ਦੇਸ਼ ਨੂੰ ਵੰਡਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਅਸੀਂ ਇਸ ਨੂੰ ਮੁੜ ਵੰਡਣ ਨਹੀਂ ਦੇਵਾਂਗੇ।

 

ਸਪਾ ਦੇ ਕੌਮੀ ਪ੍ਰਧਾਨ ਅਖਿਲੇਸ਼ ਯਾਦਵ ਨੇ ਕਿਹਾ ਕਿ ਸਾਡੇ ਲੋਕਾਂ ਵਿੱਚ ਨਫ਼ਰਤ ਦੀ ਪਾੜ ਫੈਲ ਰਹੀ ਹੈ, ਇਸ ਨੂੰ ਕਿਵੇਂ ਦੂਰ ਕੀਤਾ ਜਾਵੇ। ਲੋਕਤੰਤਰ ਵਿੱਚ ਹਰੇਕ ਨੂੰ ਇਹ ਕਹਿਣ ਦਾ ਅਧਿਕਾਰ ਹੈ ਕਿ ਜੇ ਅਸੀਂ ਕਿਸੇ ਵੀ ਗੱਲ ਨਾਲ ਸਹਿਮਤ ਨਹੀਂ ਹੁੰਦੇ ਤਾਂ ਇਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਸੁਣਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਨੇ ਲੋਕਾਂ ਵਿੱਚ ਡਰ ਪੈਦਾ ਕੀਤਾ ਹੈ।

 

ਸਪਾ ਮੁਖੀ ਨੇ ਸਵਾਲ ਕੀਤਾ ਕਿ ਇਹ ਲੋਕ ਦੇਸ਼ ਨੂੰ ਕਿਸ ਰਾਹ ਵੱਲ ਲੈ ਜਾ ਰਹੇ ਹਨ? ਇਕ ਉਹ (ਮਹਾਤਮਾ ਗਾਂਧੀ) ਸੀ, ਜੋ ਡੰਡਾ ਲੈ ਕੇ ਗੁਜਰਾਤ ਤੋਂ ਚੱਲੇ ਸਨ ਅਤੇ ਯਮੁਨਾ ਦੇ ਕਿਨਾਰੇ ਆਖ਼ਰੀ ਸਾਹ ਲਿਆ ਸੀ ਅਤੇ ਇਹ ਲੋਕ (ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਸ਼ਾਹ) ਨਿਕਲੇ ਤਾਂ ਗੁਜਰਾਤ ਤੋਂ ਹਨ ਅਤੇ ਯਮੁਨਾ ਕਿਨਾਰੇ ਬੈਠੇ ਵੀ ਹਨ। ਪਰ ਇਹ ਲੋਕ ਦੇਸ਼ ਨੂੰ ਵੰਡਣ ਦਾ ਕੰਮ ਕਰਨਾ ਚਾਹੁੰਦੇ ਹਨ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:yashwant sinha gandhi Shanti Yatra in Saifai UP Target Centre Govt