ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੇਸ਼ ਆਰਥਿਕ ਮੰਦੀ ਦੇ ਦੌਰ ’ਚ ਪ੍ਰਵੇਸ਼ ਕਰ ਚੁੱਕਿਆ : ਯੇਚੁਰੀ

ਦੇਸ਼ ਆਰਥਿਕ ਮੰਦੀ ਦੇ ਦੌਰ ’ਚ ਪ੍ਰਵੇਸ਼ ਕਰ ਚੁੱਕਿਆ : ਯੇਚੁਰੀ

ਮਾਰਕਸਵਾਦੀ ਕਮਿਊਨਿਸਟ ਪਾਰਟੀ ਨੇ ਦਾਅਵਾ ਕੀਤਾ ਕਿ ਵੱਡੀ ਗਿਣਤੀ ਵਿਚ ਫੈਕਟਰੀਆਂ ਦੇ ਬੰਦ ਹੋਣ ਅਤੇ ਕਰਮਚਾਰੀਆਂ ਦੀ ਛਾਂਟੀ ਦੇ ਨਾਲ ਦੇਸ਼ ਆਰਥਿਕ ਮੰਦੀ ਦੇ ਦੌਰ ਵਿਚ ਪ੍ਰਵੇਸ਼ ਕਰ ਚੁੱਕਿਆ ਹੈ। ਪਾਰਟੀ ਜਨਰਲ ਸਕੱਤਰ ਸੀਤਾ ਰਾਮ ਯੇਚੁਰੀ ਨੇ ਦੋਸ਼ ਲਗਾਇਆ ਕਿ ਕਿਸਾਨਾਂ ਦੀਆਂ ਆਤਮਹੱਤਿਆਵਾਂ ਜਾਰੀ ਰਹਿਣ ਦੇ ਨਾਲ ਹੀ ਦੇਸ਼ ਦੀ ਵਾਧਾ ਦਰ ਵਿਚ ਤੇਜ਼ੀ ਨਾਲ ਗਿਰਾਵਟ ਆਈ ਹੈ ਅਤੇ ਇਹ ਸਥਿਤੀ ਸਪੱਸ਼ਟ ਦਰਸਾਉਂਦੀ ਹੈ ਕਿ ਦੇਸ਼ ਆਰਥਿਕ ਮੰਦੀ ਦੇ ਦੌਰ ਵਿਚ ਪ੍ਰਵੇਸ਼ ਕਰ ਗਿਆ।

 

ਉਨ੍ਹਾਂ ਮੋਦੀ ਸਰਕਾਰ ਉਤੇ ਧਰਮ ਦੇ ਨਾਮ ਉਤੇ ਧਰੁਵੀਕਰਨ ਕਰਨ ਦਾ ਵੀ ਦੋਸ਼ ਲਗਾਇਆ। ਯੇਚੁਰੀ ਨੇ ਦੋਸ਼ ਲਗਾਇਆ ਕਿ ਸਰਕਾਰ ਦੇਸ਼ ਦੀ ਸੰਵਿਧਾਨਿਕ ਵਿਵਸਥਾ, ਲੋਕਤੰਤਰ, ਸੰਘਵਾਦ, ਧਰਮ ਨਿਰਪੱਖਤਾ ਅਤੇ ਲੋਕਾਂ ਦੀ ਆਰਥਿਕ ਦਸ਼ਾ ਉਤੇ ਹਰ ਪਾਸੇ ਤੋਂ ਹਮਲਾ ਕਰ ਰਹੀ ਹੈ। ਉਨ੍ਹਾਂ ਕਸ਼ਮੀਰ ਵਿਚ ਸਥਿਤੀ ਆਮ ਹੋਣ ਦੇ ਦਾਅਵੇ ਉਤੇ ਵੀ ਸਵਾਲ ਉਠਾਇਆ।

 

ਉਨ੍ਹਾਂ ਸਵਾਲ ਕੀਤਾ ਕਿ ਜੇਕਰ ਹਾਲਾਤ ਆਮ ਹਨ ਤਾਂ ਉਥੇ ਸੰਚਾਰ ਪ੍ਰਣਾਲੀ ਕਿਉਂ ਨਹੀਂ ਕੰਮ ਕਰ ਰਹੀ, ਕਿਉਂ ਦੁਕਾਨਾਂ ਨਹੀਂ ਖੁੱਲੀਆਂ ਅਤੇ ਜਨਤਕ ਟਰਾਂਸਪੋਰਟ ਕਿਉਂ ਉਪਲੱਬਧ ਨਹੀਂ ਹੈ। ਯੇਚੁਰੀ ਇੱਥੇ ਪਾਰਟੀ ਦੀ ਤਮਿਲਨਾਡੂ ਇਕਾਈ ਦੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਵਿਚ ਸ਼ਾਮਲ ਹੋਣ ਲਈ ਆਏ ਸਨ। ਉਨ੍ਹਾਂ ਕਿਹਾ ਕਿ ਮਾਕਪਾ ਹੋਰ ਖੱਬੇ ਪੱਖੀ ਪਾਰਟੀਆਂ ਨਾਲ ਮਿਲਕੇ ਮੌਜੂਦਾ ਆਰਥਿਕ ਸਕੰਟ ਖਿਲਾਫ 10 ਤੋਂ 16 ਅਕਤੂਬਰ ਤੱਕ ਰਾਸ਼ਟਰਵਿਆਪੀ ਵਿਰੋਧ ਪ੍ਰਦਰਸ਼ਨ ਕਰੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Yechury says Country enters economic recession: