ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੀਐੱਸ ਯੇਦੀਯੁਰੱਪਾ ਨੇ ਚੌਥੀ ਵਾਰ ਕਰਨਾਟਕ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ

 

ਕਰਨਾਟਕ ਵਿਧਾਨ ਸਭਾ 'ਚ ਐੱਚ ਡੀ ਕੁਮਾਰਸਵਾਮੀ ਦੀ ਅਗਵਾਈ ਵਾਲੀ ਕਾਂਗਰਸ-ਜੇਡੀਐਸ ਗੱਠਜੋੜ ਸਰਕਾਰ ਡਿੱਗਣ ਜਾਣ ਦੇ ਤਿੰਨ ਦਿਨ ਬਾਅਦ ਭਾਜਪਾ ਕਰਨਾਟਕ ਪ੍ਰਧਾਨ ਬੀਐੱਸ ਯੇਦੀਯੁਰੱਪਾ ਨੇ ਚੌਥੀ ਵਾਰ ਮੁੱਖ ਮੰਤਰੀ ਦੀ ਸਹੁੰ ਚੁੱਕੀ।

 

 

 

 

ਸਹੁੰ ਚੁੱਕਣ ਤੋਂ ਪਹਿਲਾਂ ਉਨ੍ਹਾਂ ਨੇ ਬੇਂਗਲੁਰੂ ਦੇ ਕਡੁ ਮੱਲੇਸ਼ਵਰ ਮੰਦਰ ਜਾ ਕੇ ਮੱਥਾ ਟੇਕਿਆ। ਉਸ ਤੋਂ ਬਾਅਦ ਆਪਣੇ ਸਮੱਰਥਕਾਂ ਨਾਲ ਸਿੱਧਾ ਰਾਜ ਭਵਨ ਪੁੱਜੇ।

 

ਦੱਸਣਯੋਗ ਹੈ ਕਿ ਕਾਂਗਰਸ–ਜਨਤਾ ਦਲ (ਐੱਸ) ਗੱਠਜੋੜ ਸਰਕਾਰ ਦੇ ਮੰਗਲਵਾਰ ਨੂੰ ਸ਼ਕਤੀ ਪਰੀਖਣ ਵਿੱਚ ਨਾਕਾਮ ਰਹਿਣ ਤੋਂ ਬਾਅਦ ਯੇਦੀਯੁਰੱਪਾ ਸਰਕਾਰ ਗਠਨ ਦਾ ਦਾਅਵਾ ਪੇਸ਼ ਕਰਨ ਲਈ ਹਾਈ ਕਮਾਂਡ ਤੋਂ ਹਦਾਇਤ ਮਿਲਣ ਦੀ ਉਡੀਕ ਕਰ ਰਹੇ ਸਨ।


ਇਸ ਤੋਂ ਪਹਿਲਾਂ ਉਨ੍ਹਾਂ ਬੈਂਗਲੁਰੂ ਸਥਿਤ ਰਾਜ–ਭਵਨ ਜਾ ਕੇ ਰਾਜਪਾਲ ਵਜੂਭਾਈ ਵਾਲਾ ਨਾਲ ਮੀਟਿੰਗ ਕਰ ਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ।

 
ਰਾਜਪਾਲ ਨਾਲ ਮੁਲਾਕਾਤ ਤੋਂ ਬਾਅਦ ਉਨ੍ਹਾਂ ਮੀਡੀਆ ਨਾਲ ਗੱਲਬਾਤ ਦੌਰਾਨ ਪੁਸ਼ਟੀ ਕੀਤੀ ਕਿ ਉਹ ਸ਼ਾਮੀਂ ਛੇ ਵਜੇ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣ ਜਾ ਰਹੇ ਹਨ।

ਜਗਦੀਸ਼ ਸ਼ੇਦਾਰ, ਅਰਵਿੰਦ ਲਿੰਬਾਵਲੀ, ਮਧੂਸਵਾਮੀ, ਬਸਵਰਾਜ ਬੋਮਈ ਤੇ ਯੇਦੀਯੁਰੱਪਾ ਦੇ ਪੁੱਤਰ ਵਿਜਯੇਂਦਰ ਸਮੇਤ ਕਰਨਾਟਕ ਭਾਜਪਾ ਦੇ ਆਗੂਆਂ ਨੇ ਵੀਰਵਾਰ ਨੂੰ ਨਵੀਂ ਦਿੱਲੀ ਵਿਖੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Yediyurappa Oath BS Yediyurappa takes oath as Chief Minister at Raj Bhavan in Bengaluru