ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਯੇਦੀਯੁਰੱਪਾ ਨੇ ਕਰਨਾਟਕ ਵਿਧਾਨ ਸਭਾ ’ਚ ਹਾਸਲ ਕੀਤਾ ਭਰੋਸੇ ਦਾ ਵੋਟ

ਯੇਦੀਯੁਰੱਪਾ ਨੇ ਕਰਨਾਟਕ ਵਿਧਾਨ ਸਭਾ ’ਚ ਹਾਸਲ ਕੀਤਾ ਭਰੋਸੇ ਦਾ ਵੋਟ

ਕਰਨਾਟਕ ਵਿਧਾਨ ਸਭਾ ’ਚ ਮੁੱਖ ਮੰਤਰੀ ਸ੍ਰੀ ਬੀਐੱਸ ਯੇਦੀਯੁਰੱਪਾ ਨੇ ਭਰੋਸੇ ਦਾ ਵੋਟ ਹਾਸਲ ਕਰ ਲਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਆਪਣੀ ਤਿੰਨ ਦਿਨ ਪੁਰਾਣੀ ਸਰਕਾਰ ਦਾ ਬਹੁਮੱਤ ਸਿੱਧ ਕਰਨ ਲਈ ਰਾਜ ਵਿਧਾਨ ਸਭਾ ’ਚ ਸੋਮਵਾਰ ਨੂੰ ਭਰੋਸੇ ਦਾ ਮਤਾ ਪੇਸ਼ ਕੀਤਾ।

 

 

ਉਨ੍ਹਾਂ ਘੱਟ ਮੈਂਬਰਾਂ ਵਾਲੀ ਵਿਧਾਨ ਸਭਾ ਵਿੱਚ ਇੱਕੋ ਸਤਰ ਦਾ ਮਤਾ ਪੇਸ਼ ਕੀਤਾ; ਜਿਸ ਵਿੱਚ ਕਿਹਾ ਗਿਆ ਸੀ ਕਿ ਸਦਨ ਨੂੰ ਉਨ੍ਹਾਂ ਦੀ ਅਗਵਾਈ ਹੇਠਲੀ ਸਰਕਾਰ ਵਿੱਚ ਭਰੋਸਾ ਹੈ।

 

 

ਆਪਣੀ ਟਿੱਪਣੀ ਵਿੱਚ ਸ੍ਰੀ ਯੇਦੀਯੁਰੱਪਾ ਨੇ ਕਿਹਾ ਕਿ ਉਹ ਬਦਲੇ ਦੀ ਰਾਜਨੀਤੀ ਵਿੱਚ ਸ਼ਾਮਲ ਨਹੀਂ ਹੋਣਗੇ ਤੇ ਉਹ ‘ਭੁੱਲਣ ਤੇ ਮਾਫ਼ ਕਰਨ ਦੇ ਸਿਧਾਂਤ’ ਵਿੱਚ ਯਕੀਨ ਰੱਖਦੇ ਹਨ।

 

 

ਉਨ੍ਹਾਂ ਕਿਹਾ ਕਿ ਪ੍ਰਸ਼ਾਸਨਿਕ ਸਿਸਟਮ ਲੀਹੋਂ ਲੱਥ ਚੁੱਕਾ ਹੈ ਤੇ ਉਨ੍ਹਾਂ ਦੀ ਤਰਜੀਹ ਹੁਣ ਇਸ ਨੂੰ ਮੁੜ ਲੀਹ ਉੱਤੇ ਲਿਆਉਣ ਦੀ ਹੈ।

 

 

ਇਸੇ ਦੌਰਾਨ ਅੱਜ ਕਰਨਾਟਕ ਵਿਧਾਨ ਸਭਾ ਦੇ ਸਪੀਕਰ ਕੇ.ਆਰ. ਰਮੇਸ਼ ਕੁਮਾਰ ਨੇ ਅੱਜ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ।

 

 

ਕਰਨਾਟਕ ਵਿਧਾਨ ਸਭਾ ਵਿੱਚ ਭਰੋਸੇ ਦੇ ਵੋਟ ਤੋਂ ਪਹਿਲਾਂ ਮੁੱਖ ਮੰਤਰੀ ਬੀਐੱਸ ਯੇਦੀਯੁਰੱਪਾ ਨੇ ਪਹਿਲਾਂ ਆਖਿਆ ਸੀ ਕਿ ਉਹ ਅੱਜ ਸੋਮਵਾਰ ਨੂੰ ਭਰੋਸੇ ਦਾ ਵੋਟ ਸੌ ਫ਼ੀ ਸਦੀ ਹਾਸਲ ਕਰ ਲੈਣਗੇ। ਉਨ੍ਹਾਂ ਦੇ ਅਜਿਹੇ ਦਾਅਵੇ ਦੇ ਬਾਵਜੂਦ ਸਮੁੱਚੇ ਦੇਸ਼ ਦੀ ਨਜ਼ਰ ਉਨ੍ਹਾਂ ਉੱਤੇ ਲੱਗੀ ਹੋਈਆਂ ਸਨ ਕਿ ਕੀ ਉਹ ਸੱਚਮੁਚ ਇੰਝ ਕਰ ਸਕਣਗੇ।

 

 

ਸ੍ਰੀ ਯੇਦੀਯੁਰੱਪਾ ਨੇ ਇਹ ਵੀ ਕਿਹਾ ਸੀ ਕਿ ਪਿਛਲੀ ਕਾਂਗਰਸ–ਜੇਡੀਐੱਸ ਗੱਠਜੋੜ ਸਰਕਾਰ ਵੱਲੋਂ ਤਿਆਰ ਵਿੱਤੀ ਬਿਲ ਨੂੰ ਵੀ ਉਹ ਬਿਨਾ ਕਿਸੇ ਤਬਦੀਲੀ ਦੇ ਸਦਨ ਵਿੱਚ ਪੇਸ਼ ਕਰਨਗੇ।

 

 

ਉੱਧਰ ਕਰਨਾਟਕ ’ਚ ਜਾਰੀ ਸਿਆਸੀ ਨਾਟਕ ਅੱਜ ਤੱਕ ਖ਼ਤਮ ਹੋਣ ਦਾ ਨਾਂਅ ਨਹੀਂ ਲੈ ਰਿਹਾ ਸੀ। ਵਿਧਾਨ ਸਭਾ ਦੇ ਸਪੀਕਰ ਕੇ.ਆਰ. ਰਮੇਸ਼ ਕੁਮਾਰ ਨੇ ਐਤਵਾਰ ਨੂੰ 14 ਹੋਰ ਬਾਗ਼ੀ ਵਿਧਾਇਕਾਂ ਨੂੰ ਦਲ–ਬਦਲੀ ਵਿਰੋਧੀ ਕਾਨੂੰਨ ਅਧੀਨ ਅਯੋਗ ਕਰਾਰ ਦੇ ਦਿੱਤਾ ਸੀ। ਇਹ ਫ਼ੈਸਲਾ ਮੁੱਖ ਮੰਤਰੀ ਬੀਐੱਸ ਯੇਦੀਯੁਰੱਪਾ ਵੱਲੋਂ ਵਿਧਾਨ ਸਭਾ ਵਿੱਚ ਬਹੁਮੱਤ ਸਿੱਧ ਕਰਨ ਤੋਂ ਇੱਕ ਦਿਨ ਪਹਿਲਾਂ ਲਿਆ ਗਿਆ ਸੀ।

 

 

ਵਿਧਾਨ ਸਭਾ ਸਪੀਕਰ ਦੀ ਇਹ ਕਾਰਵਾਈ 11 ਤੇ ਜੇਡੀਐੱਸ ਦੇ ਤਿੰਨ ਬਾਗ਼ੀ ਵਿਧਾਇਕਾਂ ਖਿ਼ਲਾਫ਼ ਕੀਤੀ ਗਈ ਸੀ। ਇਸ ਤੋਂ ਸਪੀਕਰ ਨੇ ਵੀਰਵਾਰ ਨੂੰ ਤਿੰਨ ਵਿਧਾਇਕਾਂ ਨੂੰ ਅਯੋਗ ਕਰਾਰ ਦਿੱਤਾ ਸੀ।

 

 

ਬਾਅਦ ’ਚ ਸਪੀਕਰ ਨੇ ਇਹ ਵੀ ਕਿਹਾ ਕਿ ਉਨ੍ਹਾਂ ਉੱਤੇ ਕਾਫ਼ੀ ਦਬਾਅ ਬਣਿਆ ਹੋਇਆ ਹੈ ਤੇ ਉਹ ਡੀਪ੍ਰੈਸ਼ਨ ਵਾਲੀ ਹਾਲਤ ਵਿੱਚ ਹਨ।

 

 

ਵਿਧਾਇਕਾਂ ਨੂੰ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ 224 ਮੈਂਬਰੀ ਵਿਧਾਨ ਸਭਾ (ਸਪੀਕਰ ਨੂੰ ਛੱਡ ਕੇ) ਵਿੱਚ ਵਿਧਾਇਕਾਂ ਦੀ ਗਿਣਤੀ 207 ਰਹਿ ਗਈ ਹੈ। ਬਹੁਮੱਤ ਲਈ 104 ਦਾ ਅੰਕੜਾ ਚਾਹੀਦਾ ਹੈ ਤੇ ਭਾਜਪਾ ਕੋਲ ਪਹਿਲਾਂ ਹੀ 106 ਮੈਂਬਰ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Yediyurappa wins confidence vote in Kartnatka Assembly