ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਰਨਾਟਕ : ਯੇਦੀਯੁਰੱਪਾ ਨੇ ਕੀਤਾ ਮੰਤਰੀ ਮੰਡਲ ਦਾ ਵਿਸਥਾਰ

ਕਰਨਾਟਕ : ਯੇਦੀਯੁਰੱਪਾ ਨੇ ਕੀਤਾ ਮੰਤਰੀ ਮੰਡਲ ਦਾ ਵਿਸਥਾਰ

ਕਰਨਾਟਕ ਦੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਦੇ ਬਾਅਦ ਬੀ ਐਸ ਯੇਦੀਯੁਰੱਪਾ ਨੇ ਪਹਿਲਾ ਵਾਰ ਮੰਗਲਵਾਰ ਨੂੰ ਆਪਣੇ ਮੰਤਰੀ ਮੰਡਲ ਦਾ ਵਿਸਥਾਰ ਕੀਤਾ। ਇਸ ਵਿਸਥਾਰ ਵਿਚ 17 ਮੰਤਰੀਆਂ ਨੂੰ ਸ਼ਾਮਲ ਕੀਤਾ ਗਿਆ, ਜਿਸ ਵਿਚ ਇਕ ਸਾਬਕਾ ਮੁੱਖ ਮੰਤਰੀ ਅਤੇ ਦੋ ਸਾਬਕਾ ਡਿਪਟੀ ਮੁੱਖ ਮੰਤਰੀ ਸ਼ਾਮਲ ਹੈ।

 

ਯੇਦੀਯੁਰੱਪਾ ਦੇ 26 ਜੁਲਾਈ ਨੂੰ ਮੁੱਖ ਮੰਤਰੀ ਬਣਨ ਦੇ ਬਾਅਦ ਉਨ੍ਹਾਂ ਦੇ ਮੰਤਰੀ ਮੰਡਲ ਦਾ ਇਹ ਪਹਿਲਾਂ ਵਿਸਥਾਰ ਹੈ। ਉਨ੍ਹਾਂ 29 ਜੁਲਾਈ ਨੂੰ ਵਿਧਾਨ ਸਭਾ ਵਿਚ ਆਪਣੀ ਸਰਕਾਰ ਦਾ ਬਹੁਮਤ ਸਾਬਤ ਕੀਤਾ ਸੀ। ਵੀਹ ਦਿਨਾਂ ਤੱਕ ਇਕ ਮੈਂਬਰੀ ਮੰਤਰੀ ਮੰਡਲ ਨਾਲ ਸਰਕਾਰ ਚਲਾਉਣ ਬਾਅਦ ਮੁੱਖ ਮੰਤਰੀ ਨੇ 20 ਅਗਸਤ ਨੂੰ ਉਸਦਾ ਵਿਸਥਾਰ ਕਰਨ ਲਈ ਸ਼ਨੀਵਾਰ ਨੂੰ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਤੋਂ ਮਨਜ਼ੂਰੀ ਪ੍ਰਾਪਤ ਕੀਤੀ।

 

ਮੰਤਰੀ ਮੰਡਲ ਵਿਸਥਾਰ ਦੀ ਇਸ ਸੂਚੀ ਵਿਚ ਸਾਬਕਾ ਮੁੱਖ ਮੰਤਰੀ ਜਗਦੀਸ਼ ਸ਼ੇਟਾਰ ਜੋ ਕਿ 2012 ਤੋਂ 13 ਤੱਕ ਮੁੱਖ ਮੰਤਰੀ ਰਹਿ ਚੁੱਕੀ ਹਨ, ਉਨ੍ਹਾਂ ਦਾ ਵੀ ਨਾਮ ਸ਼ਾਮਲ ਹੈ। ਇਸ ਤੋਂ ਇਲਾਵਾ ਸਾਬਕਾ ਡਿਪਟੀ ਮੁੱਖ ਮੰਤਰੀ ਆਰ ਅਸ਼ੋਕ ਅਤੇ ਕੇ ਐਸ ਇਸ਼ਵਰਪਾ ਨੂੰ ਵੀ ਸ਼ਾਮਲ ਕੀਤਾ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:yedyurappa government cabinet expansion live updates today