ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

YES Bank ਦੇ ਬੋਰਡ ਦੇ ਇੰਡੀਪੈਂਡੈਂਟ ਡਾਇਰੈਕਟਰ ਆਰ ਚੰਦਰਸ਼ੇਖਰ ਦਾ ਅਸਤੀਫਾ

1 / 2YES Bank ਦੇ ਬੋਰਡ ਦੇ ਇੰਡੀਪੈਂਡੈਂਟ ਡਾਇਰੈਕਟਰ ਆਰ ਚੰਦਰਸ਼ੇਖਰ ਦਾ ਅਸਤੀਫਾ

2 / 2YES Bank ਦੇ ਬੋਰਡ ਦੇ ਇੰਡੀਪੈਂਡੈਂਟ ਡਾਇਰੈਕਟਰ ਆਰ ਚੰਦਰਸ਼ੇਖਰ ਦਾ ਅਸਤੀਫਾ

PreviousNext

ਯੈੱਸ ਬੈਂਕ ਦੇ ਬੋਰਡ 'ਚ ਇੰਡੀਪੈਂਡੇਂਟ ਡਾਇਰੈਕਟਰ ਆਰ. ਚੰਦਰਸ਼ੇਖਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਸੂਤਰਾਂ ਮੁਤਾਬਕ ਬੈਂਕ ਦੀ ਨੋਮੀਨੇਸ਼ਨ ਐਂਡ ਰੈਮਿਊਨੇਸ਼ਨ (NRC) ਕਮੇਟੀ ਵਲੋਂ ਬੋਰਡ ਦੇ ਮੈਂਬਰਾਂ ਦੀ ਪਰਫਾਰਮੈਂਟ ਰਵਿਊ ਸ਼ੁਰੂ ਹੋਣ ਦੇ ਬਾਅਦ ਚੰਦਰਸ਼ੇਖਰ ਇਸ ਹਫਤੇ ਅਸਤੀਫਾ ਦੇਣ ਵਾਲੇ ਬੈਂਕ ਦੇ ਬੋਰਡ ਦੇ ਤੀਜੇ ਮੈਂਬਰ ਹਨ। ਯੈੱਸ ਬੈਂਕ ਦੇ ਬੋਰਡ ਚੰਦਰਸ਼ੇਖਰ ਦਾ ਅਸਤੀਫਾ ਮਨਜ਼ੂਰ ਕਰ ਲਿਆ ਹੈ।

 

ਬੈਂਕ ਨੇ ਇਕ ਬਿਆਨ 'ਚ ਕਿਹਾ ਕਿ NRC ਬੈਂਕ ਦੇ ਬੋਰਡ 'ਚ ਨਵੇਂ ਮੈਂਬਰਾਂ ਦੀ ਨਿਯੁਕਤੀ ਦੇ ਲਈ ਆਈ.ਟੀ. ਅਤੇ ਸਾਈਬਰ ਸਕਿਓਰਟੀ ਖੇਤਰ 'ਚ ਵਿਕਲਪ ਲੱਭੇਗਾ। ਸੂਤਰਾਂ ਮੁਤਾਬਕ ਮੰਗਲਵਾਰ ਨੂੰ ਐਨਆਰਸੀ ਨੇ ਬੋਰਡ ਦੀ ਭੂਮਿਕਾ ਵਧੀਆ ਕਰਨ ਨੂੰ ਲੈ ਕੇ ਚਰਚਾ ਹੋਈ। ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਇਕ ਸੂਤਰ ਮੁਤਾਬਕ ਆਉਣ ਵਾਲੇ ਸਮੇਂ 'ਚ ਬੈਂਕ ਦੇ ਬੋਰਡ ਪੈਮਾਨੇ 'ਤੇ ਫੇਰਬਦਲ ਹੋ ਸਕਦਾ ਹੈ।

 

ਇਸ ਤੋਂ ਪਹਿਲਾਂ ਪਿਛਲੇ ਬੁੱਧਵਾਰ ਨੂੰ ਬੈਂਕ ਦੇ ਨਾਨ ਐਗਜ਼ੀਕਿਊਟਿਵ ਚੇਅਰਮੈਨ ਅਸ਼ੋਕ ਚਾਵਲਾ ਅਤੇ ਬੈਂਕ ਦੀ ਆਡਿਟ ਕਮੇਟੀ ਦੇ ਹੈੱਡ ਬਸੰਤ ਗੁਜਰਾਤੀ ਨੇ ਅਸਤੀਫਾ ਦਿੱਤਾ ਸੀ।

 

ਸੂਤਰਾਂ ਮੁਤਾਬਕ ਬੈਂਕ ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਪਾਲਕ ਅਧਿਕਾਰੀ ਰਾਣਾ ਕਪੂਰ ਅਤੇ ਮਧੁ ਕਪੂਰ ਦੋਵਾਂ ਦੀ ਅਗਵਾਈ 'ਚ ਪ੍ਰਮੋਟਰ ਗਰੁੱਪ ਬੈਂਕ ਦੀ ਬੋਰਡ 'ਚ ਪੂਰਨ ਬਦਲਾਅ ਦੇ ਪੱਖ 'ਚ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:YES Bank Boards Independent Director chandrashekhar resigns