ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਯੈੱਸ ਬੈਂਕ ਦੇ ਖਾਤਾ–ਧਾਰਕ ਹੁਣ ਕਢਵਾ ਸਕਦੇ ਨੇ ATM ’ਚੋਂ ਪੈਸੇ

ਯੈੱਸ ਬੈਂਕ ਦੇ ਖਾਤਾ–ਧਾਰਕ ਹੁਣ ਕਢਵਾ ਸਕਦੇ ਨੇ ATM ’ਚੋਂ ਪੈਸੇ

ਭਾਰਤੀ ਰਿਜ਼ਰਵ ਬੈਂਕ (RBI) ਵੱਲੋਂ ਕਬਜ਼ੇ ਹੇਠ ਲਏ ਜਾਣ ਦੇ ਕੁਝ ਹੀ ਦਿਨਾਂ ਬਾਅਦ ਯੈੱਸ ਬੈਂਕ ਦੇ ਖਾਤਾ–ਧਾਰਕਾਂ ਲਈ ਇੱਕ ਵਧੀਆ ਖ਼ਬਰ ਆਈ ਹੈ। ਬੈਂਕ ਨੇ ਦੇਰ ਰਾਤੀਂ ਟਵੀਟ ਕਰ ਕੇ ਆਪਣੇ ਗਾਹਕਾਂ ਨੂੰ ਸੂਚਿਤ ਕੀਤਾ ਕਿ ਉਹ ਹੁਣ ਆਪਣੇ ਡੇਬਿਟ ਕਾਰਡ ਰਾਹੀਂ ਏਟੀਐੱਮ (ATM) ’ਚੋਂ ਪੈਸੇ ਕਢਵਾ ਸਕਦੇ ਹਨ।

 

 

ਇੱਥੇ ਵਰਨਣਯੋਗ ਹੈ ਕਿ ਇਨਫ਼ੋਰਸਮੈਂਟ ਡਾਇਰੈਕਟੋਰੇਟ (ED) ਨੇ ਐਤਵਾਰ ਨੂੰ ਮਨੀ–ਲਾਂਡਰਿੰਗ ਭਾਵ ਧਨ ਦੇ ਗ਼ੈਰ–ਕਾਨੂੰਨੀ ਲੈਣ–ਦੇਣ ਦੇ ਮਾਮਲੇ ਵਿੱਚ ਭਾਰਤ ਦੇ ਸਭ ਤੋਂ ਹਾਈ–ਪ੍ਰੋਫ਼ਾਈਲ ਬੈਂਕਰਾਂ ਵਿੱਚੋਂ ਇੱਕ ਯੈੱਸ ਬੈਂਕ ਦੇ ਬਾਨੀ ਰਾਣਾ ਕਪੂਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

 

 

ਇਹ ਟਵੀਟ ਯੈੱਸ ਬੈਂਕ ਦੇ ਉਨ੍ਹਾਂ ਹਜ਼ਾਰਾਂ ਗਾਹਕਾਂ ਲਈ ਰਾਹਤ ਭਰੀ ਖ਼ਬਰ ਲੈ ਕੇ ਆਇਆ ਹੈ, ਜੋ ਮਹੀਨੇ ’ਚ 50,000 ਰੁਪਏ ਪ੍ਰਤੀ ਮਹੀਨਾ ਕਢਵਾਉਣ ਦੇ ਫ਼ੈਸਲੇ ਤੋਂ ਬਾਅਦ ਰੋਜ਼ਾਨਾ ਬੈਂਕ ਦੇ ਬਾਹਰ ਕਤਾਰਾਂ ’ਚ ਖਲੋ ਰਹੇ ਸਨ। ਸ਼ੁੱਕਰਵਾਰ ਸਵੇਰੇ 6 ਵਜੇ ਲਾਗੂ ਹੋਣ ਵਾਲਾ RBI ਦਾ ਇਹ ਹੁਕਮ 3 ਅਪ੍ਰੈਲ, 2020 ਤੱਕ ਲਾਗੂ ਰਹੇਗਾ।

 

 

ਯੈੱਸ ਬੈਂਕ ਦਾ ਸੰਕਟ ਸਾਹਮਣੇ ਆਉਣ ਦੇ ਕੁਝ ਦਿਨਾਂ ਬਾਅਦ ਮਨੀ–ਲਾਂਡਰਿੰਗ ਨਾਲ ਸਬੰਘਤ ਕਾਨੂੰਨ ਅਤੇ ਹੋਰ ਅਪਰਾਧਾਂ ਅਧੀਨ ਸ੍ਰੀ ਰਾਣਾ ਕਪੂਰ ਨੂੰ ਐਤਵਾਰ ਵੱਡੇ ਤੜਕੇ 3:00 ਵਜੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

 

 

ਵਿਵਾਦਗ੍ਰਸਤ ਰੀਐਲਿਟੀ ਫ਼ਰਮ ਦੀਵਾਨ ਹਾਊਸਿੰਗ ਫ਼ਾਈਨਾਂਸ ਕਾਰਪੋਰੇਸ਼ਨ ਲਿਮਿਟੇਡ (DHFL) ਨਾਲ ਸ੍ਰੀ ਕਪੂਰ ਤੇ ਉਨ੍ਹਾਂ ਦੇ ਪਰਿਵਾਰਕ ਸਬੰਧਾਂ ਤੋਂ ਬਾਅਦ ਉਨ੍ਹਾਂ ਦੀ ਗ੍ਰਿਫ਼ਤਾਰੀ ਹੋਈ ਹੈ।

 

 

ਸਾਲ 2003–04 ’ਚ ਯੈੱਸ ਬੈਂਕ ਦੇ ਸਹਿ–ਬਾਨੀ ਰਹੇ ਸ੍ਰੀ ਰਾਣਾ ਕਪੂਰ ਬਾਅਦ ’ਚ ਇਸ ਦੇ ਐੱਮਡੀ ਤੇ ਸੀਈਓ ਬਣ ਗਏ ਸਨ ਪਰ ਉਨ੍ਹਾਂ ਨੂੰ ਸਤੰਬਰ 2018 ’ਚ ਇਹ ਅਹੁਦਾ ਛੱਡਣ ਲਈ ਮਜਬੂਰ ਕੀਤਾ ਗਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:YES Bank s Account Holders may now withdraw money from ATM