ਤਾਮਿਲਨਾਡੂ ਦੀ ਪੁਲਿਸ ਨੇ ਸਮਾਜਿਕ ਵਰਕਰ ਯੋਗੇਂਦਰ ਯਾਦਵ ਨੁੰ ਹਿਰਾਸਤ `ਚ ਲੈ ਲਿਆ। ਉਨ੍ਹਾਂ ਨੂੰ ਤਿਰੂਵੰਨਾਮਲਾਈ `ਚ ਉਸ ਸਮੇਂ ਪੁਲਿਸ ਨੇ ਰੋਕ ਲਿਆ ਜਦੋਂ ਉਹ 8 ਲੇਨ ਦੇ ਸਲੇਮ ਚੇਨਈ ਐਕਸਪ੍ਰੈਸ ਵੇ ਦੇ ਖਿਲਾਫ ਕਿਸਾਨਾਂ ਲਈ ਵਿਰੋਧ ਪ੍ਰਦਰਸ਼ਨ ਕਰਨ ਜਾ ਰਹੇ ਸਨ।
ਸਵਰਾਜ ਅਭਿਆਨ ਦੇ ਆਗੂ ਯੋਗੇਂਦਰ ਯਾਦਵ ਨੇ ਟਵੀਟ `ਤੇ ਕਿਹਾ ਕਿ ਸਾਨੂੰ ਕਿਸਾਨਾਂ ਨਾਲ ਮਿਲਣ ਤੋਂ ਰੋਕਿਆ ਗਿਆ। ਸਾਡੇ ਫੋਨ ਵੀ ਖੋਹ ਲਏ ਗਏ ਅਤੇ ਹੱਥੋਂਪਾਈ ਵੀ ਕੀਤੀ ਗਈ। ਇਸਦੇ ਬਾਅਦ ਸਾਨੂੰ ਪੁਲਿਸ ਵੈਨ `ਚ ਸੁੱਟ ਦਿੱਤਾ ਗਿਆ।
ਨਿਊਜ਼ ਏਜੰਸੀ ਏਐਨਆਈ ਅਨੁਸਾਰ ਉਨ੍ਹਾਂ ਦੇ ਵਿਰੁੱਧ ਪ੍ਰਦਰਸ਼ਨ ਕਰ ਰਹੇ ਹੋਰ ਕਿਸਾਨਾਂ ਨਾਲ ਨਜ਼ਦੀਕੀ ਪੁਲਿਸ ਥਾਣੇ ਲਿਜਾਇਆ ਗਿਆ।
ਯੋਗੇਂਦਰ ਯਾਦਵ ਨੇ ਟਵੀਟ `ਚ ਕਿਹਾ ਕਿ ਸਾਨੂੰ ਤਾਮਿਲਨਾਡੂ ਪੁਲਿਸ ਨੇ ਚੇਂਗਾਮ ਥਾਣੇ `ਚ ਹਿਰਾਸਤ `ਚ ਰੱਖਿਆ ਹੈ। ਅਸੀਂ ਇਥੇ ਇਸ ਪਰਿਯੋਜਨਾਂ ਦੇ ਵਿਰੋਧ ਲਈ ਬੁਲਾਏ `ਤੇ ਆਏ ਸੀ।
ਇਕ ਹੋਰ ਟਵੀਟ `ਚ ਉਨ੍ਹਾਂ ਕਿਹਾ ਕਿ ਪੁਲਿਸ ਨੇ ਉਨ੍ਹਾਂ ਨੂੰ ਕਿਹਾ ਕਿ ਉਨ੍ਹਾਂ ਦੀ ਮੌਜੂਦਗੀ `ਚ ਇੱਥੇ ਕਾਨੂੰਨ ਵਿਵਸਥਾ ਦੀ ਸਮੱਸਿਆ ਖੜ੍ਹੀ ਹੋ ਸਕਦੀ ਹੈ।