ਅਗਲੀ ਕਹਾਣੀ

ਯੋਗੀ ਦੇ ਵਿਧਾਇਕ ਬੋਲੇ ਅਜੇ ਤਾਂ ਕਈ ਸ਼ਹਿਰਾਂ ਦੇ ਬਦਲਣੇ ਹਨ ਨਾਮ

ਯੋਗੀ ਦੇ ਵਿਧਾਇਕ ਬੋਲੇ ਅਜੇ ਤਾਂ ਕਈ ਸ਼ਹਿਰਾਂ ਦੇ ਬਦਲਣੇ ਨੇ ਨਾਮ

ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਇਲਾਹਾਬਾਦ ਦਾ ਨਾਮ ਪ੍ਰਯਾਗਰਾਜ ਕਰ ਚੁੱਕੇ ਹਨ ਅਤੇ ਫੈਜਾਬਾਦ ਦਾ ਨਾਮ ਅਯੁੱਧਿਆ ਕਰਨ ਦਾ ਐਲਾਨ ਕਰ ਚੁੱਕੇ ਹਨ। ਉਸਦੇ ਬਾਅਦ ਕਈ ਸੂਬਿਆਂ `ਚ ਕਈ ਸ਼ਹਿਰਾਂ ਅਤੇ ਜਿ਼ਲ੍ਹਿਆਂ ਦੇ ਨਾਮ ਬਦਲਣ ਦੀ ਮੁਹਿੰਮ ਤੇਜ਼ ਹੋ ਗਈ ਹੈ। ਉਥੇ ਉਤਰ ਪ੍ਰਦੇਸ਼ `ਚ ਹੀ ਸੀਐਮ ਯੋਗੀ ਆਦਿਤਿਆਨਾਥ ਦੇ ਵਿਧਾਇਕ ਸੰਗੀਤ ਸੋਮ ਨੇ ਕਿਹਾ ਕਿ ਅਜੇ ਕਈ ਹੋਰ ਸ਼ਹਿਰਾਂ ਦੇ ਨਾਮ ਬਦਲੇ ਜਾਣਗੇ।

 


ਯੂਪੀ ਦੇ ਸਰਧਨਾ ਤੋਂ ਭਾਜਪਾ ਵਿਧਾਇਕ ਸੰਗੀਤ ਸੋਮ ਨੇ ਏਐਨਆਈ ਨਾਲ ਗੱਲਬਾਤ ਦੌਰਾਨ ਕਿਹਾ ਕਿ ਅਜੇ ਤਾਂ ਬਹੁਤ ਸ਼ਹਿਰਾਂ ਦੇ ਨਾਮ ਬਦਲੇ ਜਾਣੇ ਹਨ। ਮੁਜਫਰਨਗਰ ਦਾ ਨਾਮ ਵੀ ਬਦਲਿਆ ਜਾਣਾ ਹੈ। ਮੁਜਫਰਨਗਰ ਦਾ ਨਾਮ ਲਕਸ਼ਮੀ ਨਗਰ ਲੋਕਾਂ ਦੀ ਪਹਿਲਾਂ ਤੋਂ ਮੰਗ ਹੈ। ਮੁਜਫਰਨਗਰ ਨਾਮ ਦੇ ਨਵਾਬ ਦੇ ਨਵਾਬ ਮੁਜਫਰ ਅਲੀ ਨੇ ਰੱਖਿਆ ਸੀ। ਲੋਕਾਂ ਦੀ ਸਦੀਆਂ ਤੋਂ ਮੰਗ ਹੈ ਕਿ ਇਸਦਾ ਨਾਮ ਲਕਸ਼ਮੀ ਨਗਰ ਕੀਤਾ ਜਾਵੇ।


ਉਨ੍ਹਾਂ ਕਿਹਾ ਕਿ ਮੁਗਲਾਂ ਨੇ ਇੱਥੋਂ ਦੇ ਸੱਭਿਆਚਾਰ ਨੂੰ ਮਿਟਾਉਣ ਦਾ ਕੰਮ ਕੀਤਾ ਹੈ। ਖਾਸਤੌਰ `ਤੇ ਹਿੰਦੁਸਤਾਨ ਨੂੰ ਮਿਟਾਉਣ ਦਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਉਸ ਸੰਸਕ੍ਰਿਤੀ ਨੂੰ ਬਚਾਉਣ ਲਈ ਕੰਮ ਕਰ ਰਹੇ ਹਾਂ।


ਉਧਰ, ਇਲਾਹਾਬਾਦ ਅਤੇ ਫੈਜਾਬਾਦ ਦਾ ਨਾਮ ਬਦਲਕੇ ਕ੍ਰਮਵਾਰ : ਪ੍ਰਯਾਗਰਾਜ ਅਤੇ ਅਯੁੱਧਿਆ ਕਰਨ `ਤੇ ਕਾਂਗਰਸ ਦੇ ਬੁਲਾਰੇੇ ਆਨੰਦ ਸ਼ਰਮਾ ਨੇ ਕਿਹਾ ਕਿ ਜਦੋਂ ਮਾਨਸਿਕਤਾ ਇਤਿਹਾਸ ਨੂੰ ਤੋੜਨ ਮਰੋੜਨ ਅਤੇ ਉਸ ਨੂੰ ਫਿਰ ਤੋਂ ਲਿਖਣ `ਚ ਹੈ ਤਾਂ ਨਾਮ ਬਦਲਣਾ ਕੋਈ ਮਿਆਨੇ ਨਹੀਂ ਰੱਖਦਾ। ਉਨ੍ਹਾਂ ਕਿਹਾ ਕਿ ਬੇਹਤਰੀ ਲਈ ਲੋਕਾਂ ਦੀ ਜਿ਼ੰਦਗੀ ਬਦਲਣਾ ਜਿ਼ਆਦਾ ਮਹੱਤਵਪੂਰਣ ਹੈ।


ਸ਼ਰਮਾ ਨੇ ਕਿਹਾ ਕਿ ਲੋਕਾਂ ਨੂੰ ਨਾਮਾਂ `ਚ ਦਿਲਚਸਪੀ ਨਹੀਂ ਹੈ, ਦੇਸ਼ ਦੇ ਨੌਜਵਾਨ ਰੁਜ਼ਗਾਰ ਚਾਹੁੰਦੇ ਹਨ, ਕਿਸਾਨ ਆਮਦਨ ਦੀ ਸੁਰੱਖਿਆ ਚਾਹੁੰਦੇ ਹਨ, ਮਾਵਾਂ ਅਤੇ ਬੇਟੀਆਂ ਨੂੰ ਸੁਰੱਖਿਆ ਦੀ ਲੋੜ ਹੈ, ਲੋਕ ਕੀਮਤਾਂ ਅਤੇ ਮਹਿੰਗਾਈ ਦੇ ਬੋਝ ਨਾਲ ਦਬੇ ਹੋਏ ਹਨ। ਸ਼ਰਮਾ ਨੇ ਕਿਹਾ ਕਿ ਜੇਕਰ ਇਨ੍ਹਾਂ ਚੀਜਾਂ ਨਾਲ ਸਭ ਸਮੱਸਿਆਵਾਂ ਦਾ ਹੱਲ ਹੋ ਜਾਵੇਗਾ ਤਾਂ ਪ੍ਰਧਾਨ ਮੰਤਰੀ ਨੂੰ ਸਾਡਾ ਨਾਮ ਵੀ ਬਦਲਣ ਦਾ ਅਧਿਕਾਰ ਹੈ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Yogi Adityanath MLA Sangeet Som says There are many cities name to change Mujaffarnagar named change to Lakshmi Nagar