ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੁਲਿਸ ਅਧਿਕਾਰੀ ਨਾਲ ਯੋਗੀ ਆਦਿੱਤਿਆਨਾਥ ਦੀ ਇਹ ਫ਼ੋਟੋ ਕਿਉਂ ਹੋਈ ਵਾਇਰਲ, ਜਾਣੋ...

ਪੁਲਿਸ ਅਧਿਕਾਰੀ ਨਾਲ ਯੋਗੀ ਆਦਿੱਤਿਆਨਾਥ ਦੀ ਇਹ ਫ਼ੋਟੋ ਕਿਉਂ ਹੋਈ ਵਾਇਰਲ, ਜਾਣੋ...

ਗੋਰਖਨਾਥ ਮੰਦਰ `ਚ ਗੁਰੂ ਪੂਰਨਿਮਾ ਮੌਕੇ ਇੱਕ ਬਾਵਰਦੀ ਪੁਲਿਸ ਅਧਿਕਾਰੀ ਨੇ ਆਪਣੇ ਗੋਡੇ ਟੇਕ ਕੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਤੋਂ ਆਸ਼ੀਰਵਾਦ ਲਿਆ। ਇਹ ਤਸਵੀਰ ਸੋਸ਼ਲ ਮੀਡੀਆ `ਤੇ ਵਾਇਰਲ ਹੋ ਗਈ ਹੈ।


ਪ੍ਰਵੀਨ ਸਿੰਘ ਨਾਂਅ ਦਾ ਇਹ ਪੁਲਿਸ ਅਧਿਕਾਰੀ (ਸਬ-ਇੰਸਪੈਕਟਰ) ਗੋਡਿਆਂ ਭਾਰ ਬਹਿ ਕੇ ਅਤੇ ਹੱਥ ਜੋੜ ਕੇ ਆਸ਼ੀਰਵਾਦ ਲੈਂਦਾ ਸਾਫ਼ ਵਿਖਾਈ ਦੇ ਰਿਹਾ ਹੈ। ਪ੍ਰਵੀਨ ਸਿੰਘ ਨੇ ਕਿਹਾ,‘‘ਮੈਂ ਮੰਦਰ ਦੀ ਸੁਰੱਖਿਆ ਡਿਊਟੀ ਵਿੱਚ ਤਾਇਨਾਤ ਸਾਂ। ਜਦੋਂ ਮੇਰੀ ਡਿਊਟੀ ਖ਼ਤਮ ਹੋ ਗਈ, ਤਾਂ ਮੈਂ ਆਪਣੇ ਵਿਸ਼ਵਾਸ ਕਾਰਨ ਆਪਣੀ ਬੈਲਟ ਤੇ ਟੋਪੀਲਾਹੀ ਤੇ ਰੁਮਾਲ ਨਾਲ ਆਪਣਾ ਸਿਰ ਢਕਿਆ ਤੇ ਪੀਠਾਧੀਸ਼ਵਰ ਮਹੰਤ ਯੋਗੀ ਆਦਿੱਤਿਆਨਾਥ ਤੋਂ ਆਸ਼ੀਰਵਾਦ ਲਿਆ।``


ਪੁਲਿਸ ਅਧਿਕਾਰੀ ਪ੍ਰਵੀਨ ਸਿੰਘ ਨੇ ਕਿਹਾ,‘ਮੇਰੀ ਕਮੀਜ਼ ਪਸੀਨੇ ਨਾਲ ਭਿੱਜੀ ਹੋਈ ਸੀ ਤੇ ਮੈਂ ਆਪਣੀ ਡਿਊਟੀ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦਾ ਸਾਂ। ਮਹੰਤ ਯੋਗੀ ਗੁਰੂ ਦੀ ਭੂਮਿਕਾ `ਚ ਸਿਰਫ਼ ਦੋ ਵਾਰ ਮੰਦਰ `ਚ ਬੈਠਦੇ  ਹਨ; ਇੱਕ ਦੁਸਹਿਰੇ ਸਮੇਂ ਤੇ ਦੂਜਾ ਗੁਰੂ ਪੂਰਨਿਮਾ ਮੌਕੇ। ਮੈਂ ਮੰਦਰ `ਚ ਸਦਾ ਪੂਜਾ ਕਰਦਾ ਹਾਂ, ਤਾਂ ਜੋ ਆਪਣੇ ਦੇਸ਼ ਪ੍ਰਤੀ ਪੂਰੀ ਈਮਾਨਦਾਰੀ ਤੇ ਸ਼ਰਧਾ ਨਾਲ ਕੰਮ ਕਰ ਸਕਾਂ। ਇਹ ਸਿਰਫ਼ ਬਾਬਾ ਗੋਰਖਨਾਥ ਪ੍ਰਤੀ ਮੇਰੀ ਸੱਚੀ ਸ਼ਰਧਾ ਹੈ, ਇਸ ਤੋਂ ਵੱਧ ਹੋਰ ਕੁਝ ਨਹੀਂ।`


ਪ੍ਰਵੀਨ ਸਿੰਘ ਗੋਰਖਪੁਰ ਇਲਾਕੇ `ਚ ਪੁਲਿਸ ਖੇਤਰ-ਅਧਿਕਾਰੀ (ਸਰਕਲ ਆਫ਼ੀਸਰ) ਦੇ ਅਹੁਦੇ `ਤੇ ਤਾਇਨਾਤ ਹਨ। ਇਸ ਬਾਰੇ ਜਦੋਂ ਆਈਜੀ ਪੁਲਿਸ (ਸਿਵਲ ਡਿਫ਼ੈਂਸ) ਅਮਿਤਾਭ ਠਾਕੁਰ ਤੋਂ ਪੁੱਛਿਆ ਗਿਆ, ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਪੁਲਿਸ ਮੇਨੂਏਲ `ਚ ਵਧੇਰੇ ਸਪੱਸ਼ਟ ਕੁਝ ਨਹੀਂ ਲਿਖਿਆ ਹੈ। ਉਨ੍ਹਾਂ ਕਿਹਾ ਕਿ ਇੱਕ ਪੁਲਿਸ ਅਧਿਕਾਰੀ ਨੂੰ ਆਪਣੀ ਵਰਦੀ ਦੀ ਮਰਿਆਦਾ ਦਾ ਖਿ਼ਆਲ ਜ਼ਰੂਰ ਰੱਖਣਾ ਚਾਹੀਦਾ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Yogi Adityanath photo with police officer goes viral