ਅਗਲੀ ਕਹਾਣੀ

ਯੋਗੀ ਆਦਿੱਤਿਆਨਾਥ ਨੇ ‘ਹਿੰਦੁਸਤਾਨ’ ਦੇ ਸਮਾਰੋਹ ’ਚ ਦੱਸੇ ਦਿਲਚਸਪ ਤੱਥ

ਯੋਗੀ ਆਦਿੱਤਿਆਨਾਥ ਨੇ ‘ਹਿੰਦੁਸਤਾਨ’ ਦੇ ਸਮਾਰੋਹ ’ਚ ਦੱਸੇ ਦਿਲਚਸਪ ਤੱਥ

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਅੱਜ ਸ਼ਾਮੀਂ ‘ਹਿੰਦੁਸਤਾਨ’ ਅਖਬ਼ਾਰ ਦੇ ਮੰਚ ਤੋਂ ਆਪਣੇ ਸੂਬੇ ਦੇ ਵਿਕਾਸ, ਨਵੀਂਆਂ ਯੋਜਨਾਵਾਂ, ਧਰਮ, ਖੇਤੀਬਾੜੀ, ਕਿਸਾਨਾਂ ਤੇ ਸਿਆਸਤ ਬਾਰੇ ਖੁੱਲ੍ਹ ਕੇ ਚਰਚਾ ਕੀਤੀ।

 

 

ਮੁੱਖ ਮੰਤਰੀ ਨੇ ਇਹ ਵੀ ਦੱਸਿਆ ਕਿ ਆਖ਼ਰ ਸਰਕਾਰ ਨੂੰ ਅਲਾਹਾਬਾਦ ਨੂੰ ਪੁਰਾਤਨ ਪਛਾਣ ਕਿਉਂ ਦੇਣੀ ਪਈ। ਉਨ੍ਹਾਂ ਦੱਸਿਆ ਕਿ ਅਲਾਹਾਬਾਦ ਜਦੋਂ ਤੱਕ ਸੀ, ਤਦ ਤੱਕ ਲੋਕ ਇਸ ਨੂੰ ਆਮ ਨਜ਼ਰ ਨਾਲ ਵੇਖਦੇ ਸਨ। ਪ੍ਰਯਾਗਰਾਜ ਹੋਇਆ, ਤਾਂ ਦੇਸ਼ ਸਮੇਤ ਪੂਰੀ ਦੁਨੀਆ ਵਿੱਚ ਇਸ ਬਾਰੇ ਉਤਸੁਕਤਾ ਪੈਦਾ ਹੋਣ ਲੱਗੀ।

 

 

ਕੁੰਭ ਦੇ ਮੌਕੇ ’ਤੇ 24 ਕਰੋੜ ਤੋਂ ਵੱਧ ਲੋਕਾਂ ਨੇ ਗੰਗਾ ਵਿੱਚ ਇਸ਼ਨਾਨ ਕੀਤਾ। 44 ਕਰੋੜ ਦੇ ਲਗਭਗ ਸ਼ਰਧਾਲੂ ਪ੍ਰਯਾਗਰਾਜ ਆਏ। 70 ਦੇਸ਼ਾਂ ਦੇ 3200 ਐੱਨਆਰਆਈਜ਼ ਨੇ ਵੀ ਕੁੰਭ ਵਿੱਚ ਇਸ਼ਨਾਨ ਕੀਤਾ।

 

 

ਅਯੁੱਧਿਆ ਵਿਵਾਦ ਬਾਰੇ ਪੁੱਛੇ ਸੁਆਲ ਦਾ ਜੁਆਬ ਦਿੰਦਿਆਂ ਯੋਗੀ ਨੇ ਕਿਹਾ ਕਿ ਇਹ ਅਸੀਂ ਨਹੀਂ, ਦੁਨੀਆ ਕਹਿੰਦੀ ਹੈ ਕਿ ਭਗਵਾਨ ਸ੍ਰੀ ਰਾਮ ਦਾ ਜਨਮ ਅਯੁੱਧਿਆ ਵਿੰਚ ਹੋਇਅਆ ਸੀ। ਜੇ ਵਿਚੋਲਗੀ ਨਾਲ ਅਯੁੱਧਿਆ ਵਿਵਾਦ ਹੱਲ ਹੁੰਦਾ ਹੈ, ਤਾਂ ਸਭ ਤੋਂ ਪਹਿਲਾਂ ਮੈਂ ਉਸ ਦਾ ਸੁਆਗਤ ਕਰਦਾ ਹਾਂ।

 

 

ਵਿਵਾਦ ਖ਼ਤਮ ਕਰਨ ਲਈ ਲਗਾਤਾਰ ਵਿਚੋਲਗੀ ਦਾ ਜਤਨ ਹੋਇਆ। ਸਾਲ 1986 ਤੋਂ 1989 ਦੌਰਾਨ ਕਈ ਵਾਰ ਵਿਚੋਲਗੀ ਦੇ ਜਤਨ ਕੀਤੇ ਗਏ। ਅਲਾਹਾਬਾਦ ਦਾ ਵਿਸ਼ੇਸ਼ ਡਿਵੀਜ਼ਨ ਬੈਂਚ ਜੋ ਵੀ ਫ਼ੈਸਲਾ ਕਰੇਗਾ, ਅਸੀਂ ਮੰਨਾਂਗੇ, ਇਹ ਮੁਸਲਿਮ ਧਿਰ ਆਖਦੀ ਸੀ। ਪਰ ਸਭ ਤੋਂ ਪਹਿਲਾਂ ਉਨ੍ਹਾਂ ਨੇ ਹੀ ਇਸ ਦਾ ਵਿਰੋਧ ਕੀਤਾ।

 

 

ਸੁਪਰੀਮ ਕੋਰਟ ਨੇ ਤਿੰਨ ਮੈਂਬਰ ਟੀਮ ਦਾ ਗਠਨ ਕੀਤਾ ਹੈ। ਜੇ ਸੁਪਰੀਮ ਕੋਰਟ ਨੂੰ ਲੱਗਦਾ ਹੈ ਕਿ ਇਸ ਨਾਲ ਕੋਈ ਹੱਲ ਨਿੱਕਲੇਗਾ, ਤਾਂ ਵਧੀਆ ਗੱਲ ਹੈ। ਪਰ ਦੁਨੀਆ ਜਾਣਦੀ ਹੈ ਕਿ ਇਹ ਆਸਥਾ ਦਾ ਸੁਆਲ ਹੈ। ਮੰਦਰ ਬਹੁਤ ਬਣਨਗੇ ਪਰ ਜਿੱਥੇ ਰਾਮ ਜਨਮਭੂਮੀ ਹੈ, ਉੱਥੇ ਹੀ ਰਾਮਲੱਲਾ ਦਾ ਮੰਦਰ ਬਣੇਗਾ। ਆਸਥਾ ਦਾ ਆਦਰ ਹੋਣਾ ਚਾਹੀਦਾ ਹੈ।

 

 

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸਨਿੱਚਰਵਾਰ ਨੂੰ ਸੂਬੇ ਦੀ ਰਾਜਧਾਨੀ ਲਖਨਊ ਵਿੱਚ ਆਯੋਜਿਤ ‘ਹਿੰਦੁਸਤਾਨ’ ਪ੍ਰੋਗਰਾਮ ਵਿੱਚ ਸਮਾਜਵਾਦੀ ਪਾਰਟੀ ਤੇ ਬਹੁਜਨ ਸਮਾਜ ਪਾਰਟੀ ਨੂੰ ਲੁੱਟ–ਖਸੁੱਟ ਦਾ ਨਮੂਨਾ ਦੱਸਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵੇਂ ਪਾਰਟੀਆਂ ਨੂੰ ਅਜਾਇਬਘਰ ਵਿੱਚ ਰੱਖ ਦੇਣਾ ਚਾਹੀਦਾ ਹੈ।

 

 

ਪ੍ਰੋਗਰਾਮ ’ਚ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਤੋਂ ਇਲਾਵਾ ਡਿਪਟੀ ਸੀਐੱਮ ਦਿਨੇਸ਼ ਸ਼ਰਮਾ, ਸੂਬੇ ਦੇ ਊਰਜਾ ਮੰਤਰੀ ਸ੍ਰੀਕਾਂਤ ਸ਼ਰਮਾ ਤੇ ਆਸ਼ੂਤੋਸ਼ ਟੰਡਨ ਨੇ ਹਿੱਸਾ ਲਿਆ। ਮੁੱਖ ਮੰਤਰੀ ਨੇ ਲੋਕ ਸਭਾ ਚੋਣਾਂ ਬਾਰੇ ਕਿਹਾ ਕਿ ਇਸ ਵਾਰ ਭਾਜਪਾ ਯੂਪੀ ਵਿੱਚ 73 ਸੀਟਾਂ ਨਹੀਂ, ਸਗੋਂ 75 ਸੀਟਾਂ ਜਿੱਤਣ ਜਾ ਰਹੀ ਹੈ। ਇਸ ਵਿੱਚ ਅਮੇਠੀ ਅਤੇ ਆਜ਼ਮਗੜ੍ਹ ਦੀਆਂ ਸੀਟਾਂ ਵੀ ਸ਼ਾਮਲ ਹਨ।

 

 

ਡਿਪਟੀ ਮੁੱਖ ਮੰਤਰੀ ਨੇ ਪੁਲਵਾਮਾ ਹਮਲੇ ਬਾਰੇ ਕਿਹਾ ਕਿ ਹੁਣ ਪ੍ਰਧਾਨ ਮੰਤਰੀ ਸ਼ਾਂਤੀ ਦੇ ਕਬੂਤਰ ਨਹੀਂ ਉਡਾਉਣਗੇ। ਦੁਸ਼ਮਣ ਜੇ ਗੋਲ਼ੀ ਚਲਾਵੇਗਾ, ਤਾਂ ਅਸੀਂ ਬੰਬ ਸੁੱਟਾਂਗੇ। ਸਾਨੂੰ ਫ਼ੌਜ ਉੱਤੇ ਮਾਣ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Yogi Adityanath shared interesting facts in Hindustan Function