ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਾਬ ਲੀਚਿੰਗ ਅਤੇ ਬਲਾਤਕਾਰ ਪੀੜਤਾਂ ਨੂੰ ਇੰਨਾ ਮੁਆਵਜ਼ਾ ਦੇਵੇਗੀ ਯੋਗੀ ਸਰਕਾਰ 

 ਉੱਤਰ ਪ੍ਰਦੇਸ਼ ਸਰਕਾਰ ਨੇ ਮੰਗਲਵਾਰ ਨੂੰ ਮਾਬ ਲੀਚਿੰਗ ਅਤੇ ਬਲਾਤਕਾਰ ਪੀੜਤਾਂ ਨੂੰ ਅੰਤਰਿਮ ਰਾਹਤ ਦੇਣ ਦਾ ਫ਼ੈਸਲਾ ਕੀਤਾ ਹੈ। ਇਹ ਫ਼ੈਸਲਾ ਮੰਗਲਵਾਰ ਨੂੰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਪ੍ਰਧਾਨਗੀ ਹੇਠ ਹੋਈ ਕੈਬਿਨੇਟ ਮੀਟਿੰਗ ਵਿੱਚ ਲਿਆ ਗਿਆ।


ਰਾਜ ਸਰਕਾਰ ਦੇ ਬੁਲਾਰੇ ਅਤੇ ਮੰਤਰੀ ਸਿਧਾਰਥ ਨਾਥ ਸਿੰਘ ਨੇ ਮੰਤਰੀ ਮੰਡਲ ਦੀ ਬੈਠਕ ਵਿੱਚ ਲਏ ਗਏ ਫ਼ੈਸਲੇ ਬਾਰੇ ਜਾਣਕਾਰੀ ਦਿੰਦਿਆਂ ਪੱਤਰਕਾਰਾਂ ਨੂੰ ਦੱਸਿਆ ਕਿ ਕੈਬਿਨੇਟ ਨੇ ਬਲਾਤਕਾਰ ਅਤੇ ਮਾਬ ਲੀਚਿੰਗ ਦੇ ਜਿਹੇ ਮਾਮਲੇ ਜਿਨ੍ਹਾਂ ਵਿੱਚ ਜਾਂਚ ਲੰਬਿਤ ਹੈ ਜਿਨ੍ਹਾਂ ਪੀੜਤਾਂ ਨੂੰ ਅੰਤਰਿਮ ਰਾਹਤ ਦੇਣ ਦਾ ਫ਼ੈਸਲਾ ਕੀਤਾ ਜਿਸ ਵਿੱਚ ਜਾਂਚ ਬਕਾਇਆ ਹੈ।

 

ਉਨ੍ਹਾਂ ਕਿਹਾ ਕਿ ਜ਼ਿਲ੍ਹਾ ਮੈਜਿਸਟਰੇਟ ਦੀ ਰਿਪੋਰਟ ਦੇ ਆਧਾਰ ‘ਤੇ ਸਬੰਧਤ ਸ਼੍ਰੇਣੀ ਵਿੱਚ ਦਿੱਤੀ ਰਾਹਤ ਦੀ ਵੱਧ ਤੋਂ ਵੱਧ 25% ਅੰਤਰਿਮ ਮੁਆਵਜ਼ਾ ਵਜੋਂ ਦਿੱਤੀ ਜਾਵੇਗੀ।

 

ਮੰਤਰੀ ਸਿਧਾਰਥ ਨਾਥ ਸਿੰਘ ਨੇ ਦੱਸਿਆ ਕਿ ਹੁਣ ਤੱਕ ਬਲਾਤਕਾਰ ਅਤੇ ਮਾਬ ਲਿੰਚਿੰਗ ਦੇ ਪੀੜਤ ਲੋਕਾਂ ਨੂੰ ਤੁਰੰਤ ਮਦਦ ਦੀ ਬਜਾਏ ਜਾਂਚ ਤੋਂ ਬਾਅਦ ਹੀ ਸਹਾਇਤਾ ਦਿੱਤੀ ਗਈ ਸੀ। 

 

ਮਾਬ ਲਿੰਚਿੰਗ ਦੇ ਪੀੜਤਾਂ ਨੂੰ ਕਿੰਨੀ ਸਹਾਇਤਾ ਦਿੱਤੀ ਜਾਵੇਗੀ, ਇਸ ਸਵਾਲ ਉੱਤੇ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਹਿੰਸਾ ਦੀਆਂ ਕਈ ਕਿਸਮਾਂ ਅਤੇ ਮੁਆਵਜ਼ੇ ਦਾ ਫ਼ੈਸਲਾ ਕੇਸ ਦੀ ਕਿਸਮ ਦੇ ਆਧਾਰ ਉੱਤੇ ਕੀਤਾ ਜਾਵੇਗਾ।


ਸੁਪਰੀਮ ਕੋਰਟ ਨੇ ਆਪਣੇ ਇੱਕ ਆਦੇਸ਼ ਵਿੱਚ ਰਾਜ ਸਰਕਾਰ ਨੂੰ ਹਦਾਇਤ ਕੀਤੀ ਹੈ ਕਿ ਮਾਬ ਲੀਚਿੰਗ ਦੇ ਮਾਮਲਿਆਂ ਵਿੱਚ ਵੱਖ ਵੱਖ ਹਾਲਤਾਂ ਵਿੱਚ ਘਟਨਾ ਦੇ 30 ਦਿਨਾਂ ਦੇ ਅੰਦਰ ਪੀੜਤ ਜਾਂ ਉਸ ਦੇ ਪਰਿਵਾਰ ਨੂੰ ਅੰਤਰਿਮ ਰਾਹਤ ਦਿੱਤੀ ਜਾਵੇ।

 

ਸਿੰਘ ਨੇ ਕਿਹਾ ਕਿ ਕੈਬਿਨੇਟ ਨੇ ਰਿਤਿਕ ਰੋਸ਼ਨ ਸਟਾਰਰ ਫ਼ਿਲਮ 'ਸੁਪਰ -30' ਲਈ ਸਟੇਟ ਜੀਐਸਟੀ ਨੂੰ ਰਾਹਤ ਦੇਣ ਦਾ ਫ਼ੈਸਲਾ ਵੀ ਕੀਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਸਬੰਧਤ ਵਿਭਾਗ ਨੂੰ ਨਿਰਦੇਸ਼ ਦਿੱਤੇ ਹਨ ਕਿ ਸ਼ੱਕੀ ਹਾਲਾਤਾਂ ਵਿੱਚ ਦੇਸ਼ ਦੇ ਦੂਜੇ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਦੀ ਮੌਤ ਦੇ ਮੁੱਦੇ ‘ਤੇ ਆਧਾਰਤ ਫ਼ਿਲਮ ‘ਦਿ ਤਾਸ਼ਕੰਦ ਫਾਈਲਸ ’ਨੂੰ ਵੀ ਇਸੇ ਤਰ੍ਹਾਂ ਦੀ ਛੋਟ ਦਿੱਤੀ ਜਾਵੇ।
 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Yogi govt to provide interim relief to mob lynching and rape victims in up