ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਯੋਗੀ ਸਰਕਾਰ ਹੁਣ ਬਦਲੇਗੀ ਇਨ੍ਹਾਂ ਥਾਵਾਂ ਦੇ ਨਾਂ, ਪੜ੍ਹੋ ਕੀ ਹੈ ਕਾਰਨ

1 / 2ਯੋਗੀ ਸਰਕਾਰ ਹੁਣ ਬਦਲੇਗੀ ਇਨ੍ਹਾਂ ਥਾਵਾਂ ਦੇ ਨਾਂ, ਪੜ੍ਹੋ ਕੀ ਹੈ ਕਾਰਨ

2 / 2ਯੋਗੀ ਸਰਕਾਰ ਹੁਣ ਬਦਲੇਗੀ ਇਨ੍ਹਾਂ ਥਾਵਾਂ ਦੇ ਨਾਂ, ਪੜ੍ਹੋ ਕੀ ਹੈ ਕਾਰਨ

PreviousNext

ਇਲਾਹਾਬਾਦ ਅਤੇ ਫੈਜ਼ਾਬਾਦ ਦਾ ਨਾਂ ਬਦਲਣ ਮਗਰੋਂ ਹੁਣ ਉੱਤਰ ਪ੍ਰਦੇਸ਼ ਸਰਕਾਰ ਆਜ਼ਮਗੜ੍ਹ, ਕਾਨਪੁਰ ਅਤੇ ਅਲੀਗੜ੍ਹ ਦਾ ਨਾਂ ਬਦਲਣ ਦੀ ਤਿਆਰੀ ਕਰ ਰਹੀ ਹੈ। ਇਸ ਸਬੰਧੀ ਰੈਵਨਿਊ ਵਿਭਾਗ ਨੇ ਤਿਆਰੀ ਆਰੰਭ ਦਿੱਤੀ ਹੈ। ਹਾਲਾਂਕਿ ਅਧਿਕਾਰੀ ਇਸ ਸਬੰਧੀ ਹਾਲੇ ਕੁੱਝ ਕਹਿਣ ਨੂੰ ਤਿਆਰ ਨਹੀਂ ਹਨ ਪਰ ਸੂਤਰਾਂ ਦਾ ਦਾਅਵਾ ਹੈ ਕਿ ਛੇਤੀ ਹੀ ਇਹ ਮਾਮਲੇ ਨੂੰ ਕੈਬਨਿਟ ਆਪਣੀ ਮਨਜ਼ੂਰੀ ਦੇ ਸਕਦੀ ਹੈ।

 

ਅਲੀਗੜ੍ਹ ਦਾ ਨਾਂ ਹਰਿਗੜ੍ਹ ਕੀਤਾ ਜਾ ਸਕਦਾ ਹੈ ਜਦਕਿ ਆਜ਼ਮਗੜ੍ਹ ਦਾ ਨਾਂ ਆਰਿਅਮਗੜ੍ਹ ਕਰਨ ਦਾ ਪ੍ਰਸਤਾਵ ਤਿਆਰ ਹੋ ਰਿਹਾ ਹੈ। ਅਸਲ ਚ ਅਲੀਗੜ੍ਹ ਦਾ ਨਾਂ ਬਦਲੇ ਜਾਣ ਦੀ ਮੰਗ ਕਾਫੀ ਪੁਰਾਣੀ ਹੈ। ਵਿਸ਼ਵ ਹਿੰਦੂ ਪਰਿਸ਼ਦ ਨੇ ਸਾਲ 2015 ਚ ਅਲੀਗੜ੍ਹ ਚ ਪ੍ਰਸਤਾਵ ਪਾਸ ਕਰਦਿਆਂ ਕਿਹਾ ਸੀ ਕਿ ਅਲੀਗੜ੍ਹ ਦਾ ਪ੍ਰਾਚੀਨ ਨਾਂ ਹਰਿਗੜ੍ਹ ਹੀ ਹੈ ਜਿਸ ਨੂੰ ਬਾਅਦ ਚ ਅਲੀਗੜ੍ਹ ਕਰ ਦਿੱਤਾ ਗਿਆ। ਇਸ ਲਈ ਇਸ ਨੰੁ ਬਦਲ ਕੇ ਹਰਿਗੜ੍ਹ ਕੀਤਾ ਜਾਣਾ ਚਾਹੀਦਾ ਹੈ ਜਿਸ ਸਬੰਧੀ ਸੂਬਾ ਸਰਕਾਰ ਕਾਰਵਾਈ ਵੀ ਨੇਪਰੇ ਚਾੜ੍ਹਨ ਦੀ ਤਿਆਰੀ ਚ ਹੈ।

 

ਦੱਸਣਯੋਗ ਹੈ ਕਿ ਸਾਲ 1992 ਚ ਤਤਕਾਲੀਨ ਮੁੱਖ ਮੰਤਰੀ ਕਲਿਆਣ ਸਿੰਘ ਨੇ ਅਲੀਗੜ੍ਹ ਦਾ ਨਾਂ ਬਦਲ ਕੇ ਹਰਿਗੜ੍ਹ ਕਰਨ ਦੀ ਕੋਸਿ਼ਸ਼ ਕੀਤੀ ਸੀ ਪਰ ਉਸ ਵੇਲੇ ਦੀ ਕੇਂਦਰ ਚ ਕਾਂਗਰਸ ਸਰਕਾਰ ਨੇ ਇਸ ਪ੍ਰਕਿਰਿਆ ਨੂੰ ਪੂਰਾ ਨਾ ਹੋਣ ਦਿੱਤਾ।

 

ਆਜ਼ਮਗੜ੍ਹ ਦਾ ਨਾਂ ਬਦਲ ਕੇ ਆਰਿਅਮਗੜ੍ਹ ਕਰਨ ਦੀ ਵੀ ਖ਼ਬਰ ਹੈ ਜਿਸ ਪਿੱਛੇ ਪੂਰਵਾਂਚਲ ਚ ਬਹੁਗਿਣਤੀ ਵੋਟਰਾਂ ਨੂੰ ਖਿੱਚ ਪਾਉਣ ਦੀ ਗੱਲ ਕਹੀ ਜਾ ਰਹੀ ਹੈ। ਇਸ ਨੂੰ ਆਰਿਅਮਗੜ੍ਹ ਕਰਨ ਦੀ ਮੰਗ ਕਾਫੀ ਪੁਰਾਣੀ ਹੈ। ਸਾਂਸਦ ਵਜੋਂ ਯੋਗੀ ਆਦਿੱਤਿਆਨਾਥ ਆਪਣੀ ਰੈਲੀਆਂ ਚ ਆਜ਼ਮਗੜ੍ਹ ਨੂੰ ਆਰਿਅਮਗੜ੍ਹ ਕਹਿੰਦੇ ਰਹੇ ਹਨ।

 

ਤਾਜ਼ਾ ਮਾਮਲੇ ਚ ਮੁਜ਼ੱਫਰਨਗਰ ਤੇ ਆਗਰਾ ਦਾ ਨਾਂ ਬਦਲਣ ਦੀ ਮੰਗ ਵੀ ਉੱਠ ਚੁੱਗੀ ਗਈ ਹੈ। ਭਾਜਪਾ ਵਿਧਾਇਕ ਸੰਗੀਤ ਸੋਮ ਨੇ ਮੁਜ਼ੱਫਰਨਗਰ ਦਾ ਨਾਂ ਬਦਲ ਕੇ ਲਕਸ਼ਮੀਨਗਰ ਕਰਨ ਦੀ ਮੰਗ ਕੀਤੀ ਹੈ। ਆਗਰਾ ਉੱਤਰੀ ਦੇ ਵਿਧਾਇਕ ਜਗਨ ਪ੍ਰਸਾਦ ਗਰਗ ਨੇ ਮੁੱਖ ਮੰਤਰੀ ਨੂੰ ਪੱਤਰ ਲਿੱਖ ਕੇ ਆਗਰਾ ਦਾ ਨਾਂ ਬਦਲ ਕੇ ਅਗ੍ਰਵਨ ਕਰਨ ਦੀ ਮੰਗ ਕੀਤੀ ਹੈ।

 

ਜਿ਼ਕਰਯੋਗ ਹੈ ਕਿ ਵਿਸ਼ਵ ਹਿੰਦੂ ਪਰਿਸ਼ਦ ਅਤੇ ਭਾਜਪਾ ਦੇ ਭਾਈਵਾਲ ਗਠਜੋੜ ਆਰੋਪ ਲਗਾਉਂਦੇ ਰਹੇ ਹਨ ਕਿ ਵਿਦੇਸ਼ੀ ਹਮਲਾਵਰਾਂ ਨ ਜ਼ਬਰੀ ਪੁਰਾਣੇ ਨਾਂ ਬਦਲ ਦਿੱਤੇ ਹਨ। ਲਿਹਾਜ਼ਾ ਕੇਂਦਰ ਤੇ ਸੂਬੇ ਚ ਭਾਜਪਾ ਸ਼ਾਸਨ ਹੋਣ ਕਾਰਨ ਹੁਣ ਨਾਂ ਬਦਲੇ ਜਾਣੇ ਚਾਹੀਦੇ ਹਨ।

 

ਇਸ ਮਾਮਲੇ ਚ ਸਮਾਜਵਾਦੀ ਪਾਰਟੀ ਵੀ ਘੱਟ ਨਹੀਂ ਹੈ। ਸਾਲ 2012 ਚ ਅਖਿਲੇਸ਼ ਯਾਦਵ ਮੁੱਖ ਮੰਤਰੀ ਬਣੇ ਤਾਂ ਉਨ੍ਹਾਂ ਨੇ ਜੁਲਾਈ ਚ ਨਵੇਂ ਜਿ਼ਲ੍ਹੇ ਤਾਂ ਬਰਕਰਾਰ ਰੱਖੇ ਪਰ ਨਵੇਂ ਨਾਵਾਂ ਦੀ ਥਾਂ ਪੁਰਾਣੇ ਨਾਂ ਬਹਾਲ ਕਰ ਦਿੱਤੇ। ਮਾਇਆਵਤੀ ਨੇ ਸਖਤ ਨਾਰਾਜ਼ਗੀ ਪ੍ਰਗਟਾਉਂਦਿਆਂ ਇਸ ਕਾਰਵਾਈ ਨੂੰ ਮਹਾਪੁਰਸ਼ਾਂ ਦੀ ਬੇਇਜ਼ਤੀ ਕਰਾਰ ਦਿੱਤਾ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Yogi Sarkar will change Now the names of these places