ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੇਰੇ ਪੁਤਲੇ ਭਾਵੇਂ ਸਾੜੋ ਪਰ ਦੇਸ਼ ਦੀ ਸੰਪਤੀ ਤੇ ਗ਼ਰੀਬ ਦਾ ਘਰ ਨਾ ਸਾੜੋ: PM ਮੋਦੀ

ਮੇਰੇ ਪੁਤਲੇ ਭਾਵੇਂ ਸਾੜੋ ਪਰ ਦੇਸ਼ ਦੀ ਸੰਪਤੀ ਤੇ ਗ਼ਰੀਬ ਦਾ ਘਰ ਨਾ ਸਾੜੋ: PM ਮੋਦੀ

ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਦਿੱਲੀ ਦੇ ਰਾਮਲੀਲਾ ਮੈਦਾਨ ’ਚ ਇੱਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਾਗਕਿਰਤਾ ਸੋਧ ਕਾਨੂੰਨ (CAA) ਉੱਤੇ ਜਿੰਨਾ ਮਰਜ਼ੀ ਗੁੱਸਾ ਕੱਢੋ, ਮੋਦੀ ਦੇ ਪੁਤਲੇ ਸਾੜੋ ਪਰ ਦੇਸ਼ ਦੀ ਸੰਪਤੀ ਨਾ ਸਾੜੋ। ਉਨ੍ਹਾਂ ਕਿਹਾ ਕਿ ਗ਼ਰੀਬ ਦੀ ਝੁੱਗੀ ਨਾ ਸਾੜੋ। ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਪੁਲਿਸ ਦੇ 33,000 ਜਵਾਨਾਂ ਨੇ ਸ਼ਾਂਤੀ ਤੇ ਸੁਰੱਖਿਆ ਲਈ ਸ਼ਹਾਦਤਾਂ ਦਿੱਤੀਆਂ ਹਨ।

 

 

ਉਨ੍ਹਾਂ ਕਿਹਾ ਕਿ ਦੇਸ਼ ਦੇ ਚੁਣੇ ਹੋਏ ਸੰਸਦ ਮੈਂਬਰਾਂ ਦਾ ਆਦਰ ਕਰੋ। ਦੇਸ਼ ਦੇ ਦੋਵੇਂ ਸਦਨਾਂ ਨੇ ਨਾਗਰਿਕਤਾ ਕਾਨੂੰਨ ਨੂੰ ਪਾਸ ਕੀਤਾ ਹੈ। ਤੁਹਾਡੇ ਨਾਲ ਮੈਂ ਵੀ ਦੋਵੇਂ ਸਦਨਾਂ ਨੂੰ ਪ੍ਰਣਾਮ ਕਰਦਾ ਹਾਂ, ਉਨ੍ਹਾਂ ਦਾ ਅਭਿਨੰਦਨ ਕਰਦਾ ਹਾਂ।

 

 

 

ਸ੍ਰੀ ਮੋਦੀ ਨੇ ਕਿਹਾ ਕਿ ਇਸ ਬਿਲ ਦੇ ਪਾਸ ਹੋਣ ਤੋਂ ਬਾਅਦ ਕੁਝ ਸਿਆਸੀ ਪਾਰਟੀਆਂ ਅਜਿਹੀਆਂ ਅਫ਼ਵਾਹਾਂ ਫੈਲਾ ਰਹੀਆਂ ਹਨ ਕਿ ਲੋਕ ਭਰਮਾਂ ’ਚ ਪੈ ਰਹੇ ਹਨ। ਭਾਵਨਾਵਾਂ ਭੜਕਾਈਆਂ ਜਾ ਰਹੀਆਂ ਹਨ। ‘ਮੈਂ ਉਨ੍ਹਾਂ ਤੋਂ ਇਹ ਜਾਣਨਾ ਚਾਹੁੰਦਾ ਹਾਂ ਕਿ ਕੀ ਜਦੋਂ ਦਿੱਲੀ ਦੀਆਂ ਕਾਲੋਨੀਆਂ ਰੈਗੂਲਰ ਕੀਤੀਆਂ ਗਈਆਂ ਸਨ, ਤਾਂ ਇਹ ਪੁੱਛਿਆ ਗਿਆ ਸੀ ਕਿ ਤੁਸੀਂ ਕਿਹੜੀ ਪਾਰਟੀ ਨਾਲ ਜੁੜੇ ਹੋਏ ਹੋ, ਕਿਹੜੀ ਪਾਰਟੀ ਦੇ ਸਮਰਥਕ ਹੋ?’

 

 

ਮੇਰੇ ਪੁਤਲੇ ਭਾਵੇਂ ਸਾੜੋ ਪਰ ਦੇਸ਼ ਦੀ ਸੰਪਤੀ ਤੇ ਗ਼ਰੀਬ ਦਾ ਘਰ ਨਾ ਸਾੜੋ: PM ਮੋਦੀ

 

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਇਸ ਫ਼ੈਸਲੇ ਦੇ ਲਾਭ ਮੁਸਲਿਮ, ਹਿੰਦੂ, ਸਿੱਖ, ਈਸਾਈ ਸਭ ਨੂੰ ਮਿਲਿਆ। ਇੱਕੋ ਹੀ ਸੈਸ਼ਨ ਵਿੱਚ ਦੋਵੇਂ ਬਿਲ ਪਾਸ ਹੋਏ ਹਨ; ਜਿਸ ਵਿੱਚ ਮੈਂ ਅਧਿਕਾਰ ਦੇ ਰਿਹਾ ਹਾਂ ਤੇ ਉਹ ਝੂਠ ਫੈਲਾ ਰਹੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਜੋ ਸਰਕਾਰ ਚਲਾ ਰਹੇ ਸਨ, ਉਨ੍ਹਾਂ ਨੇ ਬੰਗਲਿਆਂ ’ਚ ਰਹਿਣ ਵਾਲਿਆਂ ਨੂੰ ਤਾਂ ਪੂਰੀ ਛੋਟ ਦਿੱਤੀ ਪਰ ਤੁਹਾਡੇ ਘਰਾਂ ਨੂੰ ਰੈਗੂਲੇਟ ਕਰਨ ਲਈ ਕੁਝ ਵੀ ਨਹੀਂ ਕੀਤਾ। ਜਦੋਂ ਮੈਂ ਕਰ ਰਿਹਾ ਸਾਂ, ਤਾਂ ਰੋੜੇ ਅਟਕਾਉਣ ਦਾ ਕੋਈ ਮੌਕਾ ਵੀ ਨਹੀਂ ਛੱਡਿਆ।

 

 

ਸ੍ਰੀ ਮੋਦੀ ਨੇ ਰਾਮਲੀਲਾ ਮੈਦਾਨ ਵਿੱਚ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਨਾਲ ਝੂਠੇ ਵਾਅਦੇ ਕੀਤੇ ਗਏ। ਉਨ੍ਹਾਂ ਕਿਹਾ ਕਿ ਦਿੱਲੀ ਦੀਆਂ 17 ਤੋਂ ਵੱਧ ਕਾਲੋਨੀਆਂ ਦੀ ਸੀਮਾ ਚਿੰਨ੍ਹਿਤ ਕਰਨ ਦਾ ਕੰਮ ਮੁਕੰਮਲ ਕੀਤਾ ਜਾ ਚੁੱਕਾ ਹੈ। ਕਾਲੋਨੀਆਂ ਨੂੰ ਨਿਯਮਤ ਕਰਨ ਦਾ ਫ਼ੈਸਲਾ ਮਾਲਿਕਾਨਾ ਹੱਕ ਤਾਂ ਹੈ, ਇੱਥੋਂ ਦੇ ਕਾਰੋਬਾਰੀਆਂ ਨੂੰ ਹੱਲਾਸ਼ੇਰੀ ਦੇਣ ਵਾਲਾ ਵੀ ਹੈ।

 

 

ਸ੍ਰੀ ਮੋਦੀ ਨੇ ਕਿਹਾ ਕਿ ਕੋਣੇ–ਕੋਣੇ ਤੋਂ ਲੋਕ ਆਸ਼ੀਰਵਾਦ ਦੇਣ ਲਈ ਆਏ ਹਨ, ਇਸ ਲਈ ਉਨ੍ਹਾਂ ਸਭ ਦਾ ਧੰਨਵਾਦ ਕੀਤਾ।

 

 

ਇਹ ਰੈਲੀ ਅਜਿਹੇ ਵੇਲੇ ਹੋ ਰਹੀ ਹੈ, ਜਦੋਂ ਨਾਗਰਿਕਤਾ ਕਾਨੂੰਨ ਨੂੰ ਲੈ ਕੇ ਦੇਸ਼ ਭਰ ਵਿੱਚ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਸੀਨੀਅਰ ਭਾਜਪਾ ਆਗੂ ਵਿਜੇ ਗੋਇਲ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਰੈਲੀ 1,731 ਨਾਜਾਇਜ਼ ਕਾਲੋਨੀਆਂ ਨੂੰ ਉਨ੍ਹਾਂ ਦਾ ਮਾਲਿਕਾਨਾ ਹੱਕ ਦਿੱਤੇ ਜਾਣ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਧੰਨਵਾਦ ਦੇਣ ਲਈ ਆਯੋਜਿਤ ਕੀਤੀ ਗਈ ਹੈ।

 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਮਲੀਲਾ ਮੈਦਾਨ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਵਿਰੋਧੀ ਧਿਰ ’ਤੇ ਨਾਗਰਿਕਤਾ ਕਾਨੂੰਨ ਬਾਰੇ ਗੁੰਮਰਾਹਕੁੰਨ ਪ੍ਰਚਾਰ ਦਾ ਦੋਸ਼ ਲਗਾਇਆ ਸੀ।

 

ਪੀਐਮ ਮੋਦੀ ਨੇ ਕਿਹਾ ਕਿ ਇਹ ਲੋਕ ਕਿਸ ਹੱਦ ਤੱਕ ਆਪਣੇ ਸਵਾਰਥ ਲਈ ਜਾ ਰਹੇ ਹਨ, ਇਹ ਤੁਸੀਂ ਪਿਛਲੇ ਹਫ਼ਤੇ ਵੀ ਵੇਖਿਆ ਹੈ। ਜੋ ਬਿਆਨ ਦਿੱਤੇ ਗਏ, ਗਲਤ ਵੀਡਿਓ, ਭੜਕਾਊ ਚੀਜ਼ਾਂ, ਉੱਚ ਪੱਧਰ 'ਤੇ ਬੈਠੇ ਲੋਕਾਂ ਨੇ ਇਸ ਨੂੰ ਸੋਸ਼ਲ ਮੀਡੀਆ' ਤੇ ਪਾ ਕੇ ਭੰਬਲਭੂਸਾ ਫੈਲਾਉਣ ਅਤੇ ਅੱਗ ਲਾਉਣ ਦਾ ਜੁਰਮ ਕੀਤਾ ਹੈ।

 

ਪੀਐਮ ਮੋਦੀ ਨੇ ਕਿਹਾ ਕਿ ਸਿਟੀਜ਼ਨਸ਼ਿਪ ਸੋਧ ਬਿੱਲ ਪਾਸ ਹੋਣ ਤੋਂ ਬਾਅਦ ਕੁਝ ਰਾਜਨੀਤਿਕ ਪਾਰਟੀਆਂ ਅਫਵਾਹਾਂ ਫੈਲਾ ਰਹੀਆਂ ਹਨ, ਲੋਕਾਂ ਨੂੰ ਭਰਮਾ ਰਹੀਆਂ ਹਨ, ਭਾਵਨਾਵਾਂ ਭੜਕਾ ਰਹੀਆਂ ਹਨ। ਅੱਜ, ਜਿਹੜੇ ਲੋਕ ਕਾਗਜ਼-ਕਾਗਜ਼, ਸਰਟੀਫਿਕੇਟ-ਸਰਟੀਫਿਕੇਟ ਦੇ ਨਾਮ 'ਤੇ ਮੁਸਲਮਾਨਾਂ ਨੂੰ ਗੁੰਮਰਾਹ ਕਰ ਰਹੇ ਹਨ, ਉਨ੍ਹਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਅਸੀਂ ਗਰੀਬਾਂ ਦੀ ਬਿਹਤਰੀ ਲਈ ਸਕੀਮਾਂ ਦੇ ਲਾਭਪਾਤਰੀਆਂ ਦੀ ਚੋਣ ਕਰਦੇ ਸਮੇਂ ਕਦੇ ਵੀ ਕਾਗਜ਼ ਦੀਆਂ ਪਾਬੰਦੀਆਂ ਨਹੀਂ ਲਗਾਈਆਂ ਹਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:You may burn my effigies but not public property or poor s home says PM Modi