ਉੜੀਸਾ ਦੇ ਮਿਊਰਭੰਜ ਜ਼ਿਲ੍ਹੇ ਵਿਚ ਪਿੰਡ ਵਾਸੀਆਂ ਦੇ ਇਕ ਸਮੂਹ ਨੇ ਦੋ ਅਲੱਗ–ਅਲੱਗ ਭਾਈਚਾਰੇ ਦੇ ਇਕ ਲੜਕੇ ਅਤੇ ਇਕ ਲੜਕੀ ਵਿਚਕਾਰ ਪ੍ਰੇਮ ਸਬੰਧ ਦੇ ਵਿਰੋਧ ਵਿਚ ਉਨ੍ਹਾਂ ਨੂੰ ਕਥਿਤ ਤੌਰ ਉਤੇ ਸਿਰ ਮੰਡਵਾਕੇ ਉਨ੍ਹਾਂ ਨੂੰ ਸੜਕਾਂ ਉਤੇ ਘੁੰਮਾਇਆ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਇਹ ਘਟਨਾ ਉਦੋਂ ਸਾਹਮਣੇ ਆਈ ਜਦੋਂ ਐਤਵਾਰ ਨੂੰ ਇਕ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਗਈ, ਜਿਸ ਵਿਚ ਪਿੰਡ ਵਾਸੀ ਲੜਕੇ ਅਤੇ ਲੜਕੀ ਦਾ ਸਿਰ ਮੰਡਵਾਕੇ ਉਨ੍ਹਾਂ ਨੂੰ ਘੁੰਮਾਉਂਦੇ ਹੋਏ ਦਿਖਾਈ ਦੇ ਰਹੇ ਹਨ।
ਸ਼ਨੀਵਾਰ ਰਾਤ ਦੀ ਹੈ ਜਦੋਂ ਕਰੰਜੀਆ ਸ਼ਹਿਰ ਦਾ ਲੜਕਾ ਮੰਡੁਆ ਪਿੰਡ ਵਿਚ ਆਪਣੀ ਪ੍ਰੇਮਿਕਾ ਨੂੰ ਮਿਲਣ ਗਿਆ ਹੋਇਆ ਸੀ। ਪਿੰਡ ਵਾਸੀਆਂ ਨੇ ਇਕ ਕਮਰੇ ਵਿਚ ਫੜਿਆ ਅਤੇ ਸ਼ਨੀਵਾਰ ਰਾਤ ਨੂੰ ਹੀ ਮੰਡੁਆ ਪਿੰਡ ਦੇ ਕੰਗਾਰੂ ਅਦਾਲਤ ਵਿਚ ਪੇਸ਼ ਕੀਤਾ। ਕੰਗਾਰੂ ਅਦਾਲਤ ਦੇ ਫੈਸਲੇ ਮੁਤਾਬਕ, ਪਿੰਡ ਵਾਸੀਆਂ ਨੇ ਪ੍ਰੇਮੀ–ਪ੍ਰੇਮਕਾ ਦੋਵਾਂ ਆ ਸਿਰ ਮੰਡਵਾਕੇ ਉਨ੍ਹਾਂ ਨੂੰ ਸੜਕਾਂ ਉਤੇ ਘੁੰਮਾਇਆ। ਜ਼ਿਕਰਯੋਗ ਹੈ ਕਿ ਕੰਗਾਰੂ ਅਦਾਲਤ ਕੁਝ ਲੋਕਾਂ ਵੱਲੋਂ ਲਾਈ ਜਾਣ ਵਾਲੀ ਅਦਾਲਤ ਹੁੰਦੀ ਹੈ।
ਪੁਲਿਸ ਨੇ ਦੋਵਾਂ ਨੂੰ ਬਚਾਇਆ ਅਤੇ ਲੜਕੀ ਵੱਲੋਂ ਦਰਜ ਕਰਵਾਈ ਗਈ ਐਫਆਈਆਰ ਦੇ ਆਧਾਰ ਉਤੇ 21 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ।
ਕੰਰਜੀਆ ਥਾਣੇ ਦੇ ਮੁੱਖੀ ਲਕਸ਼ਮੀਧਰ ਸਵੈਨ ਨੇ ਕਿਹਾ ਕਿ ਇਸ ਵਿਚ, ਪੁਲਿਸ ਨੇ 21 ਵਿਚੋਂ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਬਾਕੀ ਮੁਲਜ਼ਮਾਂ ਦੀ ਭਾਲ ਜਾਰੀ ਹੈ।