ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੰਮ ਕਰਨ ਤੋਂ ਮਨ੍ਹਾਂ ਕਰਨ ਉਤੇ ਨਾਬਾਲਗ ਨੂੰ ਪਿਆਇਆ ਤੇਜ਼ਾਬ

ਕੰਮ ਕਰਨ ਤੋਂ ਮਨ੍ਹਾਂ ਕਰਨ ਉਤੇ ਨਾਬਾਲਗ ਨੂੰ ਪਿਆਇਆ ਤੇਜ਼ਾਬ

14 ਸਾਲਾ ਇਕ ਲੜਕੇ ਨੇ ਤਿੰਨ ਨੌਜਵਾਨਾਂ ਲਈ ਡਰੱਗ ਕੋਰੀਅਰ ਵਜੋਂ ਕੰਮ ਕਰਨ ਤੋਂ ਮਨ੍ਹਾਂ ਕੀਤਾ ਤਾਂ ਉਨ੍ਹਾਂ ਉਸਦੇ ਮੂਹ ਵਿਚ ਤੇਜ਼ਾਬ ਪਾ ਦਿੱਤਾ। ਲੜਕੇ ਦੀ ਬੋਲਣ ਦੀ ਸਮਰਥਾ ਅੰਸ਼ਿਕ ਤੌਰ ਉਤੇ ਖਤਮ ਹੋ ਗਈ ਹੈ ਅਤੇ ਵਰਤਮਾਨ ਵਿਚ ਲਖਨਊ ਦੇ ਬਲਰਾਮਪੁਰ ਹਸਪਤਾਲ ਵਿਚ ਉਸਦਾ ਇਲਾਜ ਚਲ ਰਿਹਾ ਹੈ। ਰਿਪੋਰਟ ਮੁਤਾਬਕ, ਮੋਦੀਆ ਪੁਲਿਸ ਸਟੇਸ਼ਨ ਦੇ ਤਹਿਤ ਫੈਜੁਲਾਂਗੰਜ ਵਿਚ ਬੁੱਧਵਾਰ ਨੂੰ ਇਹ ਵਾਰਦਾਤ ਹੋਈ। ਮਾਮਲਾ ਵੀਰਵਾਰ ਨੂੰ ਉਸ ਸਮੇਂ ਸਾਹਮਣੇ ਆਇਆ ਜਦੋਂ ਪੀੜਤ ਦੇ ਪਰਿਵਾਰ ਵਾਲਿਆਂ ਨੇ ਐਫਆਈਆਰ ਦਰਜ ਕਰਵਾਈ।

 

ਰਿਪੋਰਟ ਅਨੁਸਾਰ, ਬੁੱਧਵਾਰ ਦੀ ਸਵੇਰੇ ਉਹ ਕਿਸੇ ਕੰਮ ਲਈ ਘਰੋਂ ਨਿਕਲਿਆ ਸੀ ਅਤੇ ਦੁਪਹਿਰ ਵਿਚ ਦਰਦ ਨਾਲ ਕਰਲਾਉਂਦਾ ਹੋਇਆ ਵਾਪਸ ਆਇਆ। ਉਸਨੇ ਆਪਣੇ ਚੇਹਰੇ ਨੂੰ ਇਕ ਕੱਪੜੇ ਨਾਲ ਢਕਿਆ ਹੋਇਆ ਸੀ।

ਉਸਦੇ ਪਰਿਵਾਰ ਵਾਲੇ ਉਸ ਨੂੰ ਤੁਰੰਤ ਹਸਪਤਾਲ ਲੈ ਕੇ ਗਏ ਜਿੱਥੇ ਡਾਕਟਰਾਂ ਨੇ ਕਿਹਾ ਕਿ ਤੇਜ਼ਾਬ ਕਾਰਨ ਉੇਸਦੇ ਚੇਹਰੇ ਉਤੇ ਸੜਨ ਦੇ ਨਿਸ਼ਾਨ ਹੋ ਗਏ ਹਨ। ਪੀੜਤ ਨੇ ਇਸ਼ਾਰੇ ਨਾਲ ਪੁਲਿਸ ਨੂੰ ਦੱਸਿਆ ਕਿ ਤਿੰਨ ਆਦਮੀਆਂ ਨੇ ਉਸਦੇ ਮੂੰਹ ਵਿਚ ਤੇਜ਼ਾਬ ਪਾ ਦਿੱਤਾ ਹੈ। ਇਸ ਘਟਨਾ ਬਾਰੇ ਅੱਗੇ ਦੀ ਕੋਈ ਹੋਰ ਜਾਣਕਾਰੀ ਦੇਣ ਵਿਚ ਉਹ ਅਸਮਰਥ ਸੀ, ਪ੍ਰੰਤੂ ਬਾਅਦ ਵਿਚ ਕਾਫੀ ਯਤਨ ਕਰਨ ਦੇ ਬਾਅਦ ਉਸਨੇ ਤਿੰਨ ਦੋਸ਼ੀਟਾਂ ਵਿਚੋਂ ਇਕ ਦਾ ਨਾਮ ਲਿਆ ਜਿਸਦਾ ਨਾਮ ਨੂਰ ਹੈ।

 

ਲੜਕੇ ਦੀ ਮਾਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਬੇਟੇ ਉਤੇ ਉਸ ਸਮੇਂ ਹਮਲਾ ਕੀਤਾ ਗਿਆ ਜਦੋਂ ਉਸਨੇ ਬਦਮਾਸ਼ਾਂ ਨੂੰ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਦੇ ਬੇਟੇ ਉਤੇ ਕੁਝ ਨੌਜਵਾਨਾਂ ਵਲੋਂ ਪਾਇਆ ਗਿਆ ਸੀ। ਇਸ ਵਿਚ ਡਾਕਟਰਾਂ ਨੇ ਕਿਹਾ ਕਿ ਲੜਕਾ ਅਜੇ ਖਤਰੇ ਤੋਂ ਬਾਹਰ ਹੈ, ਪ੍ਰੰਤੂ ਉਹ ਅਜੇ ਵੀ ਇਸ ਬਾਰੇ ਨਿਸ਼ਚਿਤ ਨਹੀਂ ਹੈ ਕਿ ਉਸਦੇ ਵੋਕਲ ਕਾਰਡ ਅਤੇ ਗੱਲ ਕਰਨ ਸਬੰਘੀ ਚੀਜਾਂ ਉਤੇ ਕਿਸ ਹੱਦ ਤੱਕ ਨੁਕਸਾਨ ਪਹੁੰਚਿਆ ਹੈ। ਨੂਰ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਕਿਹਾ ਕਿ ‘ਅਸੀਂ ਅਜੇ ਵੀ ਹਮਲੇ ਦੇ ਪਿੱਛੇ ਕੀ ਮਕਸਦ ਨੂੰ ਨਹੀਂ ਜਾਣਦੇ, ਕਿਉਂਕਿ ਨੂਰ ਇਸ ਵਿਚ ਸ਼ਾਮਲ ਹੋਣ ਤੋਂ ਇਨਕਾਰ ਕਰ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Younger teenager drunk acid after refusing to work treatment continue