ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਲਕਾ ’ਚ ਨੌਜਵਾਨ ਨੇ ਲਿਆ ਫਾਹਾ, ਮੌਤ

ਹਰਿਆਣਾ ਦੇ ਪਿੰਜੌਰ ਦੇ ਨੇੜੇ ਪੈਂਦੇ ਸ਼ਹਿਰ ਕਾਲਕਾ ਚ ਸੋਮਵਾਰ ਨੂੰ ਇਕ ਨੌਜਵਾਨ ਨੇ ਆਪਣੇ ਘਰ ਚ ਫਾਹਾ ਲੈ ਕੇ ਖੁੱਦਕੁਸ਼ੀ ਕਰ ਲਈ। ਮ੍ਰਿਤਕ ਦੇ ਫਾਹਾ ਲੈਣ ਦੇ ਕਾਰਨਾਂ ਦਾ ਹਾਲੇ ਤਕ ਪਤਾ ਨਹੀਂ ਚੱਲ ਸਕਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

 

ਜਾਣਕਾਰੀ ਮੁਤਾਬਕ ਮੂਲਚੰਦ ਵਾਸੀ ਟਿੱਬੀ ਮੁਹੱਲਾ ਕਾਲਕਾ ਉਮਰ 27-28 ਸਾਲ ਦੀ ਲਾਸ਼ ਉਸ ਦੇ ਘਰ ਚ ਛੱਤ ਨਾਲ ਲਮਕੇ ਪੱਖੇ ’ਤੇ ਲਟਕੀ ਮਿਲੀ। ਮ੍ਰਿਤਕ ਨੇ ਗਲੇ ਚ ਚੁੰਨੀ ਪਾ ਕੇ ਫਾਹਾ ਲਿਆ ਹੋਇਆ ਸੀ।

 

ਮੌਕੇ ਤੋਂ ਪੰਚਕੂਲਾ ਤੋਂ ਸੀਨ ਆਫ਼ ਕ੍ਰਾਈਮ ਟੀਮ ਨੇ ਵੀ ਕੁਝ ਨਮੂਨੇ ਇਕੱਠੇ ਕੀਤੇ ਹਨ। ਪੁਲਿਸ ਨੇ ਮੌਕੇ ਤੇ ਛਾਣਬੀਨ ਸ਼ੁਰੂ ਕਰ ਦਿੱਤੀ ਹੈ। ਹਾਲੇ ਤਕ ਪੁਲਿਸ ਨੂੰ ਮੌਕੇ ਤੋਂ ਕੋਈ ਸੁਸਾਈਡ ਨੋਟ ਵੀ ਨਹੀਂ ਮਿਲਿਆ। ਪੁਲਿਸ ਨੇ ਬਾਅਦ ਚ ਲਾਸ਼ ਨੂੰ ਪੋਸਟਮਾਰਟਮ ਲਈ ਭਿਜਵਾ ਦਿੱਤਾ ਹੈ। ਜਿਸ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮਾਮਲੇ ਦੇ ਅੱਗੇ ਵਧਣ ਦੇ ਆਸਾਰ ਹਨ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Youth committed suicide in Kalka death