ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਬੰਦ: ਨੌਜਵਾਨ ਕਾਂਗਰਸ ਵਰਕਰਾਂ 'ਤੇ ਲਾਠੀਚਾਰਜ

ਨੌਜਵਾਨ ਕਾਂਗਰਸ ਵਰਕਰਾਂ 'ਤੇ ਲਾਠੀਚਾਰਜ

ਕਾਂਗਰਸ ਪਾਰਟੀ ਦੀ ਨੌਜਵਾਨ  ਯੂਨਿਟ ਨੇ ਭਾਰਤ ਬੰਦ ਤਹਿਤ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਣ ਖ਼ਿਲਾਫ਼ ਰੋਸ- ਪ੍ਰਦਰਸ਼ਨ ਕੀਤਾ, ਹਾਲਾਂਕਿ ਪੁਲਿਸ ਨੇ ਲਾਠੀਚਾਰਜ ਦਾ ਸਹਾਰਾ ਲੈ ਕੇ ਲੋਕਾਂ ਨੂੰ ਖਿਲਾਰ ਦਿੱਤਾ।  ਪੁਲਿਸ ਨੇ ਭੀੜ ਨੂੰ ਕਾਬੂ ਕਰਨ ਲਈ ਹਲਕਾ ਲਾਠੀਚਾਰਜ ਕਰਨ ਦੀ ਗੱਲ ਕਹੀ ਹੈ।


ਯੂਥ ਕਾਂਗਰਸ ਦਾ ਕਹਿਣਾ ਹੈ ਕਿ ਲਾਠੀਚਾਰਜ 'ਚ ਉਨ੍ਹਾਂ ਦੇ ਪੰਜ ਵਰਕਰ ਜ਼ਖਮੀ ਹੋਏ ਹਨ ਅਤੇ ਯੂਥ ਕਾਂਗਰਸ ਦੇ ਮੀਤ ਪ੍ਰਧਾਨ ਸ਼੍ਰੀਨਿਵਾਸ ਬੀਵੀ ਵੀ ਜ਼ਖਮੀਆਂ 'ਚ ਸ਼ਾਮਲ ਹਨ। ਦਿੱਲੀ ਗੇਟ ਦੇ ਨੇੜੇ ਇੱਕ ਪੈਟਰੋਲ ਪੰਪ ਦੇ ਬਾਹਰ ਕਾਂਗਰਸ ਨੌਜਵਾਨ ਯੂਨਿਟ ਨੇ ਵਿਰੋਧ ਕੀਤਾ। ਯੂਥ ਕਾਂਗਰਸ ਦੇ ਪ੍ਰਧਾਨ ਕੇਸ਼ਵ ਚੰਦ ਯਾਦਵ ਨੇ ਕਿਹਾ, "ਅੱਜ ਜਦੋਂ ਅਸੀਂ ਸ਼ਾਂਤੀਪੂਰਨ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਸੀ ਤਾਂ ਪੁਲਿਸ ਨੇ ਸਾਨੂੰ ਵੱਡੀ ਬੇਰਹਿਮੀ ਨਾਲ ਕੁੱਟਿਆ। ਅਸੀਂ ਪਟਰੌਲ ਅਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਦੇ ਵਿਰੁੱਧ ਪ੍ਰਦਰਸ਼ਨ ਦੌਰਾਨ ਹੋਏ ਲਾਠੀਚਾਰਜ ਦੀ ਸਖ਼ਤ ਨਿਖੇਧੀ ਕਰਦੇ ਹਾਂ। ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਵਧ ਰਹੀ ਮਹਿੰਗਾਈ ਦੇ ਖਿਲਾਫ ਜੰਗ ਜਾਰੀ ਰਹੇਗੀ।

 

ਦੂਜੇ ਪਾਸੇ, ਮੌਕੇ 'ਤੇ ਮੌਜੂਦ ਇੱਕ ਪੁਲਿਸ ਅਫਸਰ ਨੇ ਕਿਹਾ ਕਿ ਬੇਰੋਕ ਭੀੜ ਨੂੰ ਕਾਬੂ ਕਰਨ ਲਈ ਹਲਕਾ ਲਾਠੀਚਾਰਜ ਕੀਤਾ ਗਿਆ ਹੈ। ਕਾਂਗਰਸ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧੇ ਦੇ ਖਿਲਾਫ ਭਾਰਤ ਬੰਦ ਬੁਲਾਇਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:youth Congress workers in Delhi on bharat band lathicharge by police