ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਡੈਣ ਕਹਿ ਕੇ ਚਾਚੀ ਦਾ ਕੁਹਾੜੀ ਨਾਲ ਵਢਿਆ ਗਲਾ

ਡੈਣ ਕਹਿ ਕੇ ਚਾਚੀ ਦਾ ਕੁਹਾੜੀ ਨਾਲ ਵਢਿਆ ਗਲਾ

ਝਾਰਖੰਡ ਦੇ ਤੋਰਪਾ ਥਾਣਾ ਖੇਤਰ ਦੇ ਹੋਟੋਰ ਪਿੰਡ ਵਿਚ ਵੀਰਵਾਰ ਨੂੰ ਇਕ ਰਾਤ ਡੈਣ ਬਿਸਾਹੀ ਦੇ ਦੋਸ਼ ਵਿਚ ਇਕ ਭਤੀਜੇ ਨੇ ਆਪਣੀ ਚਾਚੀ ਦੀ ਕੁਹਾੜੀ ਨਾਲ ਵਢਕੇ ਕਤਲ ਕਰ ਦਿੱਤਾ। ਦੋਸ਼ੀ ਓਂਦਾ ਭੇਂਗਰਾ ਆਪਦੀ ਚਾਚੀ ਸੁਸ਼ਨਾ ਭੇਂਗਰਾ (50 ਸਾਲ) ਨੂੰ ਮਾਰਨ ਬਾਅਦ ਥਾਣੇ ਵਿਚ ਆਤਮ ਸਮਰਪਣ ਕਰ ਦਿੱਤਾ। ਦੱਸਿਆ ਜਾਂਦਾ ਹੈ ਕਿ ਮਾਧੋ ਭੇਂਗਰਾ ਦੀ ਪਤਨੀ ਸੁਸ਼ਨਾ ਭੇਂਗਰਾ ਘਰ ਅੰਦਰ ਸੋ ਰਹੀ ਸੀ।

 

ਰਾਤ ਦੇ 10 ਵਜੇ ਦੋਸ਼ੀ ਹਾਂਡੀਆ ਪੀਕੇ ਚਾਚੀ ਦੇ ਕਮਰੇ ਵਿਚ ਗਿਆ ਅਤੇ ਕੁਹਾੜੀ ਨਾਲ ਗਰਦਨ ਉਤੇ ਕਈ ਹਮਲੇ ਕਰ ਦਿੱਤੇ। ਪਿੰਡ ਵਾਸੀ ਜ਼ਖਮੀ ਹਾਲਤ ਵਿਚ ਉਸਨੂੰ ਤੋਰਪਾ ਹਸਪਤਾਲ ਲੈ ਕੇ ਪਹੁੰਚੇ, ਜਿੱਥੋ ਉਸ ਨੂੰ ਸਦਰ ਹਸਪਤਾਲ ਭੇਜ ਦਿੱਤਾ ਗਿਆ। ਸਦਰ ਹਸਪਤਾਲ ਲੈ ਜਾਂਦੇ ਸਮੇਂ ਰਸਤੇ ਵਿਚ ਉਸਨੇ ਦਮ ਤੋੜ ਦਿੱਤਾ।

 

ਦੋਸ਼ੀ ਓਂਦਾ ਭੇਂਗਰਾ ਨੇ ਸ਼ੁੱਕਰਵਾਰ ਸਵੇਰੇ ਪੰਜ ਵਜੇ ਤੋਰਪਾ ਥਾਣੇ ਪਹੁੰਚਕੇ ਆਤਮ ਸਮਰਪਣ ਕਰ ਦਿੱਤਾ।  ਉਸਦੀ ਨਿਸ਼ਾਨਦੇਹੀ ਉਤੇ ਪੁਲਿਸ ਨੇ ਘਟਨਾ ਵਿਚ ਵਰਤੀ ਗਈ ਕੁਹਾੜੀ ਬਰਾਮਦ ਕਰ ਲਈ।

 

ਓਂਦਾ ਭੇਂਗਰਾ ਦੇ 9 ਸਾਲਾ ਬੇਟੇ ਦਿਲੀਪ ਭੇਂਗਰਾ ਦੀ 15 ਦਿਨ ਪਹਿਲਾਂ ਬਿਮਾਰੀ ਨਾਲ ਮੌਤ ਹੋ ਗਈ ਸੀ। ਓਂਦਾ ਨੇ ਕਿਹਾ ਕਿ ਉਸਦੀ ਚਾਚੀ ਨੇ ਡੈਣਿ ਬਿਸਾਹੀ ਕਰ ਉਸਦੇ ਬੇਟੇ ਨੂੰ ਮਾਰ ਦਿੱਤਾ। ਓਂਦਾ ਦੇ ਅਨੁਸਾਰ ਸੁਸ਼ਨਾ ਬੋਲੀ ਸੀ ਕਿ ਇਕ ਨੂੰ ਮਾਰ ਦਿੱਤਾ ਹੈ ਅਤੇ ਦੂਜੇ ਨੂੰ ਵੀ ਮਾਰ ਦੇਵਾਂਗੀ। ਇਸਦੇ ਬਾਅਦ ਚਾਚੀ ਉਸਦੇ ਦੂਜੇ ਬੇਟੇ ਨੂੰ ਵੀ ਨਾ ਮਾਰ ਦੇਵੇ, ਇਸ ਲਈ ਉਸਦਾ ਕਤਲ ਕਰ ਦਿੱਤਾ। ਜਦੋਂ ਕਿ ਪਿੰਡ ਵਾਸੀਆਂ ਨੇ ਉਸ ਨੂੰ ਸਮਝਾਇਆ ਸੀ ਕਿ ਉਸਦੇ ਪੁੱਤਰ ਦੀ ਮੌਤ ਬਿਮਾਰੀ ਨਾਲ ਹੋਈ ਹੈ। ਉਹ ਡੈਣ ਦੇ ਅੰਧਵਿਸ਼ਵਾਸ ਵਿਚ ਨਾ ਪਵੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Youth cut Aunt s throat with ax on witch s charge surrender in police station