ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫੇਸਬੁੱਕ 'ਤੇ ਫਾਂਸੀ ਦਾ ਲਾਈਵ-ਡੈਮੋ ਦੇ ਕੇ ਲਟਕਿਆ ਨੌਜਵਾਨ, ਮੌਤ

ਫੇਸਬੁੱਕ 'ਤੇ ਫਾਂਸੀ ਦਾ ਸਿੱਧਾ ਪ੍ਰਦਰਸ਼ਨ ਕਰਨ ਤੋਂ ਬਾਅਦ ਸਿਪਾਹੀ ਦੇ ਬੇਟੇ ਨੇ ਖੁਦ ਨੂੰ ਫਾਹੇ 'ਤੇ ਲਟਕਾ ਦਿੱਤਾ। ਜਦੋਂ ਉਹ ਸਿੱਧਾ ਪ੍ਰਦਰਸ਼ਨ ਕਰ ਰਿਹਾ ਸੀ ਤਾਂ ਜੀਜੇ ਨੇ ਫ਼ੋਨ ਕੀਤਾ। ਉਸ ਨੇ ਫੋਨ ਨਾ ਚੁੱਕਿਆ ਤੇ ਅਤੇ ਲਾਈਵ ਡਿਲੀਟ ਕਰ ਕੇ ਵਟਸਐਪ 'ਤੇ ਸਟੇਟਸ ਪਾਉਣ ਤੋਂ ਬਾਅਦ ਉਸ ਨੇ ਖੁਦਕੁਸ਼ੀ ਕਰ ਲਈ।

 

ਸਟੇਟਸ ਅਨੁਸਾਰ ਉਸਨੇ ਸਹੁਰਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਇਕ ਦਿਨ ਪਹਿਲਾਂ ਉਸ ਦੀ ਪਤਨੀ ਝਗੜਾ ਕਰਕੇ ਆਪਣੇ ਪੇਕੇ ਤੁਰ ਗਈ ਸੀ ਜਿਸ ਤੋਂ ਬਾਅਦ ਉਹ ਤਣਾਅ ਚ ਆ ਗਿਆ ਸੀ।

 

ਮ੍ਰਿਤਕ ਸ਼ਿਵਮ ਸਿੰਘ ਦੀ ਉਮਰ 25 ਸਾਲ ਦੱਸੀ ਜਾ ਰਹੀ ਹੈ। ਜਿਸ ਦਾ ਵਿਆਹ 14 ਮਹੀਨੇ ਪਹਿਲਾਂ ਬਰੇਲੀ ਦੀ ਜੂਹੀ ਨਾਲ ਹੋਇਆ ਸੀ। ਸ਼ਿਵਮ ਸਿੰਘ ਦਾ ਮੰਗਲਵਾਰ ਦੇਰ ਸ਼ਾਮ ਆਪਣੀ ਪਤਨੀ ਨਾਲ ਝਗੜਾ ਹੋਇਆ ਸੀ। ਇਸ ਤੋਂ ਬਾਅਦ ਜੂਹੀ ਨੇ ਪੇਕੇ ਵਾਲਿਆਂ ਨੂੰ ਫੋਨ ਕਰਕੇ ਸੱਦ ਲਿਆ ਸੀ। ਜੂਹੀ ਨਾ ਰੁਕੀ ਤੇ ਆਪਣੇ ਪੇਕੇ ਤੁਰ ਗਈ।

 

ਸ਼ਿਵਮ ਰੋਕਣ ਦੀ ਕੋਸ਼ਿਸ਼ ਕਰਦਾ ਰਿਹਾ ਪਰ ਜੂਹੀ ਨੇ ਨਾ ਸੁਣੀ। ਸ਼ਿਵਮ ਨੇ ਫਿਰ ਜੂਹੀ ਨਾਲ ਫੋਨ 'ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸਨੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਸ਼ਿਵਮ ਸਿੰਘ ਭਾਰੀ ਤਣਾਅ ਚ ਆ ਗਿਆ। ਉਸਨੇ ਕਮਰੇ ਵਿੱਚ ਆਪਣੀ ਪਤਨੀ ਦੇ ਦੁਪੱਟੇ ਤੋਂ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।

 

ਸ਼ਿਵਮ ਦੀ ਚੀਕਾਂ ਸੁਣ ਕੇ ਉਸਦਾ ਭਰਾ ਕਮਰੇ ਵੱਲ ਭੱਜਿਆ। ਉਸ ਸਮੇਂ ਤੱਕ ਸ਼ਿਵਮ ਦੀ ਮੌਤ ਹੋ ਗਈ ਸੀ। ਉਸਨੇ ਸ਼ਿਵਮ ਦੀ ਲਾਸ਼ ਲਾਹੀ ਤੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਲਾਸ਼ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ। ਪੁਲਿਸ ਨੇ ਪਰਿਵਾਰ ਦੀ ਤਾਹਿਰ 'ਤੇ ਖੁਦਕੁਸ਼ੀ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Youth did suicide after giving live demo on facebook