ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੱਲਦੀ ਟਰੇਨ 'ਚ ਖਤਰਨਾਕ ਸਟੰਟ ਕਰਨਾ ਪਿਆ ਮਹਿੰਗਾ, ਵੀਡੀਓ ਵੇਖ ਰੂਹ ਕੰਬ ਜਾਵੇਗੀ

ਜ਼ਿੰਦਗੀ ਨੂੰ ਦਾਅ 'ਤੇ ਲਗਾ ਕੇ ਰੇਲ ਗੱਡੀ 'ਚ ਖਤਰਨਾਕ ਸਟੰਟ ਕਰਨਾ ਇੱਕ ਨੌਜਵਾਨ ਨੂੰ ਮਹਿੰਗਾ ਪੈ ਗਿਆ। ਨੌਜਵਾਨ ਦੀ ਖੰਭੇ ਨਾਲ ਟਕਰਾਉਣ ਕਾਰਨ ਮੌਤ ਹੋ ਗਈ। ਨੌਜਵਾਨ ਦੀ ਪਛਾਣ ਦਿਲਸ਼ਾਨ (20) ਵਜੋਂ ਹੋਈ ਹੈ।
 

ਭਾਰਤੀ ਰੇਲਵੇ ਨੇ ਇਸ ਘਟਨਾ ਦੀ ਖੌਫਨਾਕ ਵੀਡੀਓ ਸਾਂਝੀ ਕੀਤੀ ਹੈ ਅਤੇ ਚਿਤਾਵਨੀ ਜਾਰੀ ਕੀਤੀ ਹੈ ਕਿ ਅਜਿਹੇ ਸਟੰਟ ਕਰਨਾ ਗੈਰ-ਕਾਨੂੰਨੀ ਹੈ ਅਤੇ ਇਹ ਜਾਨਲੇਵਾ ਸਾਬਿਤ ਹੋ ਸਕਦੇ ਹਨ। ਘਟਨਾ ਬੀਤੀ 26 ਦਸੰਬਰ ਦੀ ਹੈ। ਜਾਣਕਾਰੀ ਮੁਤਾਬਿਕ ਨੌਜਵਾਨ ਆਪਣੇ ਰਿਸ਼ਤੇਦਾਰ ਲਈ ਕੱਪੜੇ ਖਰੀਦਣ ਮੁੰਬਈ ਆਇਆ ਹੋਇਆ ਸੀ। ਖਰੀਦਦਾਰੀ ਤੋਂ ਬਾਅਦ ਉਹ ਕਲਿਆਣਾ ਤੋਂ ਮੁੰਬਈ ਸੀਏਐਸਟੀ ਨੂੰ ਜਾਣ ਵਾਲੀ ਲੋਕਲ ਟਰੇਨ 'ਚ ਸਵਾਰ ਸੀ। 
 

 

ਟਰੇਨ ਦੇ ਚੱਲਣ ਤੋਂ ਬਾਅਦ ਦਿਲਸ਼ਾਨ ਦਰਵਾਜੇ ਦੇ ਬਾਹਰ ਲਟਕ ਕੇ ਖਤਰਨਾਕ ਸਟੰਟਬਾਜ਼ੀ ਕਰਨ ਲੱਗ ਜਾਂਦਾ ਹੈ। ਇਸੇ ਦੌਰਾਨ ਉਸ ਦਾ ਧਿਆਨ ਭਟਕ ਜਾਂਦਾ ਹੈ ਅਤੇ ਰੇਲ ਗੱਡੀ ਜਦੋਂ ਇੱਕ ਪੁੱਲ ਨੂੰ ਪਾਰ ਕਰਨ ਲੱਗਦੀ ਹੈ ਤਾਂ ਪੁੱਲ ਦੇ ਦੋਵੇਂ ਪਾਸੇ ਲੱਗੇ ਖੱਭੇ ਨਾਲ ਉਸ ਦੀ ਟੱਕਰ ਹੋ ਜਾਂਦੀ ਹੈ। ਦਿਲਸ਼ਾਨ ਰੇਲ ਗੱਡੀ ਦੇ ਅੰਦਰ ਡਿੱਗ ਪੈਂਦਾ ਹੈ। ਰੂਹ ਕੰਬਾ ਦੇਣ ਵਾਲੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Youth died after fell from a speeding local train while performing stunts