ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੰਮੂ–ਕਸ਼ਮੀਰ ਪੁਲਿਸ ’ਚ ਭਰਤੀ ਲਈ ਨੌਜਵਾਨਾਂ ’ਚ ਭਾਰੀ ਉਤਸ਼ਾਹ

ਜੰਮੂ–ਕਸ਼ਮੀਰ ਪੁਲਿਸ ’ਚ ਭਰਤੀ ਲਈ ਨੌਜਵਾਨਾਂ ’ਚ ਭਾਰੀ ਉਤਸ਼ਾਹ

ਜੰਮੂ–ਕਸ਼ਮੀਰ ’ਚ ਹਾਲਾਤ ਹੁਣ ਪੂਰੀ ਤਰ੍ਹਾਂ ਆਮ ਵਰਗੇ ਹੁੰਦੇ ਜਾ ਰਹੇ ਹਨ। ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਇਸ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਸਪੈਸ਼ਲ ਪੁਲਿਸ ਆਫ਼ੀਸਰਜ਼ (SPOs) ਦੀਆਂ 5,199 ਆਸਾਮੀਆਂ ਉੱਤੇ ਭਰਤੀ ਲਈ 77,000 ਤੋਂ ਵੱਧ ਨੌਜਵਾਨਾਂ ਨੇ ਅਰਜ਼ੀਆਂ ਦਿੱਤੀਆਂ ਹਨ।

 

 

ਇਹ ਭਰਤੀ ਜੰਮੂ–ਕਸ਼ਮੀਰ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ; ਤਾਂ ਜੋ ਕਾਨੂੰਨ–ਵਿਵਸਥਾ ਉੱਤੇ ਕਾਬੂ ਪਾਇਆ ਜਾ ਸਕੇ। ਭਰਤੀ ਲਈ ਅਰਜ਼ੀਆਂ ਦੇਣ ਵਾਲੇ 77,641 ਨੌਜਵਾਨਾਂ ਦੀ ਸਰੀਰਕ ਪ੍ਰੀਖਿਆ ਹੋ ਚੁੱਕੀ ਹੈ ਤੇ ਭਰਤੀ ਦੀ ਆਖ਼ਰੀ ਪ੍ਰਕਿਰਿਆ ਜਾਰੀ ਹੈ।

 

 

ਕਸ਼ਮੀਰ ਡਿਵੀਜ਼ਨ ਦੇ 26,594 ਨੌਜਵਾਨਾਂ ਨੇ ਅਰਜ਼ੀਆਂ ਦਿੱਤੀਆਂ ਹਨ। ਅਨੰਤਨਾਗ ਜ਼ਿਲ੍ਹੇ ਤੋਂ 2,859 ਨੇ 409 ਆਸਾਮੀਆਂ ਲਈ ਅਰਜ਼ੀਆਂ ਦਿੱਤੀਆਂ ਹਨ। ਇਸੇ ਤਰ੍ਹਾਂ ਕੁਲਗਾਮ ’ਚ 259 ਆਸਾਮੀਆਂ ਲਈ 989 ਅਤੇ ਪੁਲਵਾਮਾ ਤੇ ਸ਼ੋਪੀਆਂ ’ਚ 575 ਆਸਾਮੀਆਂ ਲਈ 1469 ਅਰਜ਼ੀਆਂ ਪੁੱਜੀਆਂ ਹਨ।

 

 

ਕੇਂਦਰੀ ਮੰਤਰੀ ਸ੍ਰੀ ਜਿਤੇਂਦਰ ਸਿੰਘ ਨੇ ਕਿਹਾ ਕਿ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ–ਕਸ਼ਮੀਰ ਅਤੇ ਲੱਦਾਖ਼ ’ਚ ਕੇਂਦਰ ਸਰਕਾਰ ਦੇ ਸਾਰੇ ਕਾਨੂੰਨ ਲਾਗੂ ਕੀਤੇ ਜਾਣਗੇ। ਉਨ੍ਹਾਂ ਸਥਾਨਕ ਲੋਕਾਂ ਨੂੰ ਇਸ ਪ੍ਰਕਿਰਿਆ ’ਚ ਸਰਕਾਰ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ। ਕੱਲ੍ਹ ਸਨਿੱਚਰਵਾਰ ਨੂੰ ਉਹ ਜਲ–ਸ਼ਕਤੀ ਤੇ ਆਫ਼ਤ ਪ੍ਰਬੰਧ ਜਿਹੇ ਮੁੱਦਿਆਂ ’ਤੇ ਇੱਕ ਸੰਮਾਰੋਹ ’ਚ ਭਾਗ ਲੈਣ ਲਈ ਪੁੱਜੇ ਸਨ।

 

 

ਸ੍ਰੀ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਜੰਮੂ–ਕਸ਼ਮੀਰ ਅਤੇ ਲੱਦਾਖ਼ ’ਚ ਸਾਰੇ ਕੇਂਦਰੀ ਕਾਨੂੰਨ ਲਾਗੂ ਕਰਨ ਲਈ ਦ੍ਰਿੜ੍ਹ ਹੈ। ਉਨ੍ਹਾਂ ਕਿਹਾ ਕਿ ਜੰਮੂ–ਕਸ਼ਮੀਰ ’ਚ ਧਾਰਾ–370 ਖ਼ਤਮ ਹੋਣ ਤੋਂ ਬਾਅਦ ਜਵਾਲਾਮੁਖੀ ਫਟਣ ਤੇ ਭੂਚਾਲ ਆ ਜਾਣ ਦੀ ਭਵਿੱਖਬਾਣੀ ਕਰਨ ਵਾਲੇ ਲੋਕ ਚੁੱਪ ਹਨ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿਲਕੁਲ ਭਰੋਸਾ ਰੱਖਣ ਕਿਉਂਕਿ ਸਾਰੇ ਕੇਂਦਰੀ ਕਾਨੂੰਨ ਨਾਗਰਿਕਾਂ ਦੇ ਹੱਕ ਵਿੱਚ ਹੀ ਹਨ।

 

 

ਕੇਂਦਰੀ ਮੰਤਰੀ ਨੇ ਅੱਗੇ ਕਿਹਾ ਕਿ ਕੇਂਦਰੀ ਕਾਨੂੰਨ ਦਾ ਮੰਤਵ ਕਤਾਰ ’ਚ ਖੜ੍ਹੇ ਆਖ਼ਰੀ ਵਿਅਕਤੀ ਤੱਕ ਲਾਭ ਪਹੁੰਚਾਉਣਾ ਤੇ ਸਮਾਜ ਦੇ ਹੇਠਲੇ ਤਬਕੇ ਨੂੰ ਸ਼ੋਸ਼ਣ ਤੋਂ ਮੁਕਤ ਕਰਵਾਉਣਾ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Youth excited for Jammu and Kahmir Police recruitment