ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਵਾਇਰਸ ਦੇ ਡਰੋਂ ਨੌਜਵਾਨ ਨੇ ਲਿਆ ਫ਼ਾਹਾ

ਭਾਰਤ 'ਚ ਕੋਰੋਨਾ ਵਾਇਰਸ ਹੁਣ ਤੇਜ਼ੀ ਨਾਲ ਆਪਣੇ ਪੈਰ ਪਸਾਰ ਰਿਹਾ ਹੈ। ਪੂਰੇ ਦੇਸ਼ ਨੂੰ ਲਾਕਡਾਊਨ ਕਰ ਦਿੱਤਾ ਗਿਆ ਹੈ। ਲੋਕ ਆਪਣੇ ਘਰਾਂ 'ਚ ਬੰਦ ਹਨ। ਹਰ ਕਿਸੇ ਦੀ ਜ਼ੁਬਾਨ 'ਤੇ ਕੋਰੋਨਾ ਵਾਇਰਸ ਦੀ ਚਰਚਾ ਅਤੇ ਬੀਮਾਰੀ ਦੀ ਲਪੇਟ ਤੋਂ ਬਚਣ ਦੀ ਚਿੰਤਾ ਲੱਗੀ ਹੋਈ ਹੈ।
 

ਇਸੇ ਕਾਰਨ ਉੱਤਰ ਪ੍ਰਦੇਸ਼ 'ਚ ਇੱਕ ਨੌਜਵਾਨ ਨੇ ਕੋਰੋਨਾ ਵਾਇਰਸ ਹੋਣ ਦੇ ਡਰੋਂ ਫਾਹਾ ਲੈ ਲਿਆ। ਮ੍ਰਿਤਕ ਨੌਜਵਾਨ ਦੀ ਪਛਾਣ ਕਾਨਪੁਰ ਜ਼ਿਲ੍ਹੇ ਦੇ ਥਾਣਾ ਸਚੇਂਡੀ ਅਧੀਨ ਆਉਂਦੇ ਪਿੰਡ ਬਿਨੌਰ ਵਾਸੀ ਮਨੀਸ਼ ਤਿਵਾਰੀ (28) ਵਜੋਂ ਹੋਈ ਹੈ। ਉਸ ਦੇ ਵੱਡੇ ਭਰਾ ਅਸ਼ੀਸ਼ ਨੇ ਦੱਸਿਆ ਕਿ ਜਦੋਂ ਤੋਂ ਉਸ ਦਾ ਭਰਾ ਘਰ ਵਾਪਸ ਪਰਤਿਆ ਹੈ, ਉਸ ਨੂੰ ਖੰਘ ਹੋ ਰਹੀ ਸੀ ਅਤੇ ਉਸ ਨੇ ਇਸ ਬਾਰੇ ਦੱਸਿਆ ਵੀ ਸੀ।
 

ਸੋਮਵਾਰ ਦੀ ਰਾਤ ਨੂੰ ਉਸ ਨੇ ਘਰ ਦੀ ਦੂਜੀ ਮੰਜ਼ਲ 'ਤੇ ਕਮਰੇ 'ਚ ਪੱਖੇ ਨਾਲ ਫਾਹਾ ਲੈ ਲਿਆ। ਮਨੀਸ਼ ਤਿੰਨ ਭਰਾਵਾਂ ਵਿੱਚੋਂ ਸਭ ਤੋਂ ਛੋਟਾ ਸੀ। ਭਰਾ ਅਸ਼ੀਸ਼ ਨੇ ਦੱਸਿਆ ਕਿ ਮਨੀਸ਼ ਕੋਰੋਨਾ ਦੀਆਂ ਵੱਧ ਰਹੀਆਂ ਘਟਨਾਵਾਂ ਦਾ ਜ਼ਿਕਰ ਅਕਸਰ ਕਰਦਾ ਰਹਿੰਦਾ ਸੀ। ਉਹ ਇਸ ਨੂੰ ਲੈ ਕੇ ਕਾਫ਼ੀ ਤਣਾਅ ਵਿੱਚ ਸੀ। ਘਟਨਾ ਤੋਂ ਬਾਅਦ ਪਰਿਵਾਰ 'ਚ ਹਫੜਾ-ਦਫੜੀ ਮੱਚ ਗਈ।
 

ਦੱਸ ਦੇਈਏ ਕਿ ਭਾਰਤ 'ਚ ਹਾਲੇ ਤੱਕ 527 ਕੋਰੋਨਾ ਪਾਜੀਟਿਵ ਮਾਮਲੇ ਸਾਹਮਣੇ ਆਏ ਹਨ ਅਤੇ 10 ਲੋਕ ਇਸ ਵਾਇਰਸ ਕਾਰਨ ਮਾਰੇ ਗਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Youth hanged due to Corona fear in Kanpur