ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਾਇਦਾਦ ਖਾਤਰ ਮੁੰਡੇ ਨੇ ਪਿਓ ਦੇ ਕੀਤੇ 25 ਟੋਟੇ

ਦਿੱਲੀ ਦੇ ਸ਼ਾਹਦਰਾ ਇਲਾਕੇ ਚ ਇਕ ਮੁੰਡੇ ਨੇ ਜਾਇਦਾਦ ਖਾਤਰ ਆਪਣੇ ਦੋਸਤ ਨਾਲ ਮਿਲ ਕੇ ਪਿਤਾ ਦੇ 25 ਟੋਟੇ ਕਰ ਦਿੱਤੇ। ਘਟਨਾ ਡੀਸੀਪੀ ਦਫ਼ਤਰ ਅਤੇ ਫਰਸ਼ ਬਾਜ਼ਾਰ ਥਾਣੇ ਤੋਂ ਮੁ਼ਸ਼ਕਲ ਨਾਲ 300 ਮੀਟਰ ਦੀ ਦੂਰੀ ਤੇ ਵਾਪਰੀ। ਪੁਲਿਸ ਨੇ ਦੋਸ਼ੀ ਮੁੰਡੇ ਅਤੇ ਉਸਦੇ ਦੋਸਤ ਨੂੰ ਲਾਸ਼ ਟਿਕਾਣੇ ਲਗਾਉਣ ਲਈ ਜਾਦ ਲੱਗਿਆ ਮੌਕੇ ’ਤੇ ਹੀ ਗ੍ਰਿਫਤਾਰ ਕਰ ਲਿਆ। ਜਿਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 

ਪੁਲਿਸ ਮੁਤਾਬਕ ਮ੍ਰਿਤਕ ਦੀ ਪਛਾਣ 48 ਸਾਲ ਦੇ ਸੰਦੇਸ਼ ਅਗਰਵਾਲ ਅਤੇ ਉਸਦੇ ਕਾਤਲ ਮੁੰਡੇ ਦਾ ਨਾਂ ਅਮਨ ਵਜੋਂ ਹੋਈ। ਅਮਨ ਦਾ ਵੱਡਾ ਭਰਾ ਅਤੇ ਮਾਂ ਛੁੱਟੀਆਂ ਮਨਾਉਣ ਲਈ ਮਨਾਲੀ ਗਏ ਹੋਏ ਸਨ ਜਦਕਿ ਪਿਤਾ ਅਤੇ ਅਮਨ ਘਰ ਚ ਸਨ।

 

ਇਸ ਦੌਰਾਨ ਅਮਨ ਨੇ ਭੋਲਾਨਾਥ ਨਗਰ ਚ ਇਕ ਜਾਇਦਾਦ ਆਪਣੇ ਨਾਂ ਕਰਾਉਣ ਲਈ ਪਿਤਾ ਨੂੰ ਕਿਹਾ। ਜਿਸ ਦੌਰਾਨ ਦੋਨਾਂ ਵਿਚਾਲੇ ਤਿੱਖੀ ਬਹਿਸ ਹੋ ਗਈ। ਮੰਗਲਵਾਰ ਰਾਤ ਦੋਨਾਂ ਵਿਚਾਲੇ ਮੁੜ ਤੋਂ ਬਹਿਸ ਹੋ ਗਈ ਤੇ ਗੁੱਸੇ ਚ ਅਮਨ ਨੇ ਆਪਣੇ ਪਿਤਾ ਨਾਲ ਕੁੱਟਮਾਰ ਕੀਤੀ ਤੇ ਬਾਅਦ ਚ ਕਈ ਜਾਨਲੇਵਾ ਵਾਰ ਕਰਕੇ ਆਪਣੇ ਪਿਓ ਨੂੰ ਮਾਰ ਦਿੱਤਾ।

 

ਪਿਤਾ ਦਾ ਕਤਲ ਕਰਨ ਮਗਰੋਂ ਅਮਨ ਨੇ ਉਸ ਦੀ ਲਾਸ਼ ਟਿਕਾਣੇ ਲਗਾਉਣ ਲਈ ਮਦਦ ਕਰਨ ਲਈ ਆਪਣੇ ਇਕ ਦੋਸਤ ਨੂੰ ਘਰੇ ਸਦਿਆ। ਦੋਨਾਂ ਨੇ ਲਾਸ਼ ਦੇ 25 ਟੋਟੇ ਕੀਤੇ ਅਤੇ ਇਸ ਨੂੰ ਕਾਲੇ ਰੰਗ ਦੇ ਦੋ ਲਿਫਾਫਿਆਂ ਚ ਭਰ ਦਿੱਤਾ। ਹਾਲਾਂਕਿ ਇਕ ਗੁਆਂਢੀ ਨੇ ਆਪਣੇ ਛੱਜੇ ਤੋਂ ਅਮਨ ਅਤੇ ਉਸ ਦੇ ਦੋਸਤ ਨੂੰ ਖੂਨ ਨਾਲ ਲਿਬੜੇ ਦੋ ਬੈਗ ਅਤੇ ਪੈਕਟ ਇਕ ਕਾਰ ਰੱਖਦਿਆਂ ਹੋਇਆਂ ਦੇਖ ਲਿਆ।

 

ਗੁਆਂਢੀ ਨੇ ਰਾਤ 2:07 ਮਿੰਟ ਤੇ ਪੁਲਿਸ ਨੂੰ ਇਸਦੀ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਪੁਲਿਸ ਦੀ ਮੌਕੇ ਤੇ ਪੁੱਜੀ ਟੀਮ ਨੇ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Youth kills father and chops body into 25 parts in Delhi s Shahdara