ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਾਂ, ਭੈਣ ਤੇ ਭਰਜਾਈ ਨਾਲ ਮੂੰਹ ਕਾਲ਼ਾ ਕਰਨ ਵਾਲੇ ਨੌਜਵਾਨ ਦਾ ਕਤਲ

ਮਾਂ, ਭੈਣ ਤੇ ਭਰਜਾਈ ਨਾਲ ਮੂੰਹ ਕਾਲ਼ਾ ਕਰਨ ਵਾਲੇ ਨੌਜਵਾਨ ਦਾ ਕਤਲ

ਦਤੀਆ ਪੁਲਿਸ ਨੇ ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਉੱਤੇ ਸ਼ਰਾਬ ਦੀ ਲਤ ਦੇ ਸ਼ਿਕਾਰ ਪਰਿਵਾਰ ਦੇ ਹੀ ਇੱਕ ਲੜਕੇ ਦਾ ਕਤਲ ਕਰਨ ਦਾ ਦੋਸ਼ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਦਾ ਕਤਲ ਕੀਤਾ ਗਿਆ ਹੈ, ਉਸ ਨੇ ਕਈ ਵਾਰ ਸ਼ਰਾਬ ਦੇ ਨਸ਼ੇ ’ਚ ਆਪਣੀ ਮਾਂ, ਭੈਣ ਤੇ ਭਰਜਾਈ ਨਾਲ ਬਲਾਤਕਾਰ ਕੀਤਾ ਸੀ।

 

 

ਦਤੀਆ ਪੁਲਿਸ ਦੀ ਐੱਸਡੀਓ ਗੀਤਾ ਭਾਰਦਵਾਜ ਮੁਤਾਬਕ ਇਹ ਜਾਣਕਾਰੀ ਪਰਿਵਾਰ ਦੇ ਹੀ ਮੈਂਬਰਾਂ ਨੇ ਤਦ ਦਿੱਤੀ, ਜਦੋਂ ਉਨ੍ਹਾਂ ਤੋਂ ਉਨ੍ਹਾਂ ਦੇ 24 ਸਾਲਾ ਲੜਕੇ ਬਾਰੇ ਪੁੱਛਿਆ ਗਿਆ। ਉਸ ਲੜਕੇ ਦੀ ਲਾਸ਼ ਬੀਤੀ 12 ਨਵੰਬਰ ਨੂੰ ਗੋਪਾਲਦਾਸ ਪਹਾੜੀ ਇਲਾਕੇ ਤੋਂ ਮਿਲੀ ਸੀ।

 

 

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੁਸ਼ੀਲ ਦੀ ਮ੍ਰਿਤਕ ਦੇਹ ਬੀਤੀ 12 ਨਵੰਬਰ ਨੂੰ ਮਿਲੀ ਸੀ। ਪੋਸਟ–ਮਾਰਟਮ ਤੋਂ ਪਤਾ ਲੱਗਾ ਕਿ ਉਸ ਦੀ ਮੌਤ ਗਲ਼ਾ ਘੁੱਟਣ ਕਾਰਨ ਹੋਈ ਹੈ। ਉਸ ਦੀ ਸ਼ਨਾਖ਼ਤ ਹੋਣ ਤੋਂ ਬਾਅਦ ਪਤਾ ਚੱਲਿਆ ਗਿਆ ਉਸ ਨੂੰ ਸ਼ਰਾਬ ਦੀ ਲਤ ਸੀ ਤੇ ਉਸ ਦੇ ਘਰ ਵਾਲੇ ਵੀ ਉਸ ਤੋਂ ਤੰਗ ਸਨ।

 

 

ਪਰਿਵਾਰਕ ਮੈਂਬਰਾਂ ਨੇ ਗੱਲਬਾਤ ਦੌਰਾਨ ਬਲਾਤਕਾਰ ਦੇ ਦੋਸ਼ੀ ਮੈਂਬਰ ਦੀ ਹੱਤਿਆ ਦਾ ਜੁਰਮ ਕਬੂਲ ਕੀਤਾ। ਉਨ੍ਹਾਂ ਦਾ ਕਹਿਣਾ ਸੀ ਕਿ ਸ਼ਰਾਬ ਪੀਣ ਤੋਂ ਬਾਅਦ ਉਸ ਨੇ ਕਈ ਵਾਰ ਮਾਂ, ਭੈਣ ਤੇ ਭਰਜਾਈ ਨਾਲ ਬਲਾਤਕਾਰ ਕੀਤਾ।

 

 

ਮ੍ਰਿਤਕ ਦੇ ਪਿਤਾ ਨੇ ਆਪਣੇ ਕਬੂਲਨਾਮੇ ਵਿੱਚ ਕਿਹਾ ਕਿ ਉਸ ਦਾ ਪੁੱਤਰ 11 ਨਵੰਬਰ ਨੂੰ ਸ਼ਰਾਬ ਦੇ ਨਸ਼ੇ ਵਿੱਚ ਘਰ ਆਇਆ। ਉਸ ਨੇ ਛੋਟੇ ਭਰਾ ਦੀ ਪਤਨੀ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ।

 

 

ਪਿਤਾ ਨੇ ਕਿਹਾ ਕਿ – ‘ਉਹ ਪਹਿਲਾਂ ਵੀ ਕਈ ਵਾਰ ਇੰਝ ਕਰ ਚੁੱਕਾ ਸੀ। ਇਸ ਲਈ ਅਸੀਂ ਉਸ ਦਾ ਕਤਲ ਕਰ ਦਿੱਤਾ ਤੇ ਲਾਸ਼ ਨੂੰ ਗੋਪਾਲ ਦਾਸ ਪਹਾੜੀ ਕੋਲ ਸੁੱਟ ਦਿੱਤਾ ਸੀ।’

 

 

ਪੁਲਿਸ ਨੇ ਮ੍ਰਿਤਕ ਦੇ ਪਿਤਾ, ਉਸ ਦੀ ਪਤਨੀ, ਛੋਟੇ ਪੁੱਤਰ ਤੇ ਛੋਟੇ ਪੁੱਤਰ ਦੀ ਪਤਨੀ ਨੂੰ ਗ੍ਰਿਫ਼ਤਾਰ ਕੀਤਾ ਹੈ। ਚਾਰਾਂ ਨੂੰ ਸੋਮਵਾਰ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਨ੍ਹਾਂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Youth who raped mother sister and sister in law murdered