YouTube 'ਤੇ ਵੀਡੀਓ ਦੇਖ ਰਹੇ ਖਪਤਕਾਰਾਂ ਲਈ ਮਹੱਤਵਪੂਰਨ ਖ਼ਬਰ ਹੈ। ਦਰਅਸਲ, ਗੂਗਲ ਨੇ ਐਲਾਨ ਕੀਤਾ ਹੈ ਕਿ ਉਹ ਨਵਾਂ ਆਟੋ ਡਿਲੀਟ ਦਾ ਫੀਚਰ ਲਿਆਉਣ ਜਾ ਰਿਹਾ ਹੈ।
ਯੂਟਿਊਬ 'ਤੇ ਆਉਣ ਵਾਲੇ ਇਸ ਨਵੇਂ ਫੀਚਰ ਤਹਿਤ ਹੁਣ ਖਪਤਕਾਰ ਇੱਕ ਨਿਸ਼ਚਤ ਸਮੇਂ ਲਈ ਵੀਡੀਓਜ਼ ਸਰਚ ਅਤੇ ਵਾਚ ਹਿਸਟਰੀ ਨੂੰ ਸੇਵ ਰੱਖ ਸਕਣਗੇ।
ਯੂਟਿਊਬ ਇਹ ਵਿਕਲਪ ਦੇਵੇਗਾ ਕਿ ਇੱਕ ਯੂਜ਼ਰ ਆਪਣੇ ਅਕਾਊਂਟ ਦੇ ਵੀਡੀਓ ਸਰਚ ਅਤੇ ਹਿਸਟਰੀ ਨੂੰ ਤਿੰਨ ਮਹੀਨਿਆਂ, 18 ਮਹੀਨਿਆਂ ਆਦਿ ਤੱਕ ਦੇ ਸਮੇਂ ਲਈ ਰੱਖ ਸਕੇਗਾ।
ਦੱਸਣਯੋਗ ਹੈ ਕਿ ਖਪਤਕਾਰਾਂ ਕੋਲ ਅਜੇ ਵੀ ਹਿਸਟਰੀ ਡਾਟਾ ਨੂੰ ਬੰਦ ਕਰਨ ਦਾ ਵਿਕਲਪ ਹੈ ਪਰ ਬਹੁਤ ਸਾਰੇ ਖਪਤਕਾਰ ਇਸ ਲਈ ਵੀ ਬੰਦ ਨਹੀਂ ਕਰਦੇ ਹਨ ਕਿਉਂਕਿ ਉਹ ਚਾਹੁੰਦੇ ਹਨ ਕਿ ਹਾਲ ਹੀ ਵਿੱਚ ਖੋਜੇ ਗਏ ਵਿਡੀਓਜ਼ ਨੂੰ ਆਸਾਨੀ ਨਾਲ ਮੁੜ ਵੇਖ ਸਕਣ।